ਲੁਧਿਆਣਾ: ਮੈਸ਼ ਪ੍ਰੋਲਾਈਫ ਹਸਪਤਾਲ ਪਿੰਡ ਗਿੱਲ ਮਾਲੇਰਕੋਟਲਾ ਰੋਡ ਲੁਧਿਆਣਾ ਨੇ ਇਕ ਹੋਰ ਮਹੱਤਵਪੂਰਣ ਸਫਲਤਾ ਦਰਜ ਕੀਤੀ ਹੈ, ਜਿੱਥੇ ਇੱਕ ਮਰੀਜ਼, ਜਿਸ ਦੇ ਦੋਨੋਂ ਗੋਡੇਆ ਵਿੱਚ ਗੰਭੀਰ ਦਰਦ ਅਤੇ ਔਸਟੀਓਆਰਥਰਾਈਟਿਸ ਕਾਰਨ ਤੁਰਨਾ-ਫਿਰਨਾ ਬਿਲਕੁਲ ਅਸੰਭਵ ਹੋ ਗਿਆ ਸੀ, ਦਾ ਸਫਲ ਦੋਨੋ ਗੋਡੇਆ ਸਫਲ ਅਪ੍ਰੇਸ਼ਨ ਕੀਤਾ ਗਿਆ। ਇਹ ਮਰੀਜ਼ ਕਈ ਸਾਲਾਂ ਤੋਂ ਦਰਦ-ਨਿਵਾਰਕ ਦਵਾਈਆਂ, ਇੰਜੈਕਸ਼ਨ ਅਤੇ ਘਰੇਲੂ ਇਲਾਜਾਂ ਨਾਲ ਜੀਵਨ ਬਿਤਾਉਂਦਾ ਰਿਹਾ ਪਰ ਹਾਲਤ ਬਿਹਤਰ ਹੋਣ ਦੀ ਬਜਾਏ ਹਰ ਰੋਜ਼ ਖਰਾਬ ਹੁੰਦੀ ਗਈ। ਦਰਦ ਇਸ ਹੱਦ ਤੱਕ ਵੱਧ ਗਿਆ ਸੀ ਕਿ ਮਰੀਜ਼ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ ਸੀ ਅਤੇ ਹਰ ਛੋਟਾ ਕੰਮ ਪਰਿਵਾਰ ਦੀ ਮਦਦ ਨਾਲ ਕਰਨਾ ਪੈਂਦਾ ਸੀ, ਜਿਸ ਨਾਲ ਸਿਰਫ਼ ਮਰੀਜ਼ ਹੀ ਨਹੀਂ ਸਗੋਂ ਪੂਰਾ ਪਰਿਵਾਰ ਮਾਨਸਿਕ ਤਣਾਅ ਵਿੱਚ ਸੀ। ਮਰੀਜ ਦੀ ਉਮਰ 90 ਸਾਲ ਦੀ ਹੈ ਅਤੇ ਅਮਰੀਕਾ ਤੋਂ ਸਿਰਫ ਅਪ੍ਰੇਸ਼ਨ ਕਰਾਉਣ ਲਈ ਆਇਆ ਸੀ. ਬਹੁਤ ਹਸਪਤਾਲਾਂ ਨੇ ਅਪ੍ਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਸੀ ਇਨ੍ਹਾਂ ਹਾਲਾਤਾਂ ਵਿੱਚ ਉਹ ਮੈਸ਼ ਪ੍ਰੋਲਾਈਫ , ਮਲੇਰਕੋਟਲਾ ਰੋਡ, ਲੁਧਿਆਣਾ ਪਹੁੰਚੇ, ਜਿੱਥੇ ਜੋਇੰਟ ਰਿਪਲੇਸਮੈਂਟ ਅਤੇ ਔਰਥੋਪੀਡਿਕ ਵਿਸ਼ੇਸ਼ਗਿਆਰ ਡਾ. ਮੁਨੀਸ਼ ਗੋਯਲ ਨੇ ਉਹਨਾਂ ਦੀ ਜਾਂਚ ਕੀਤੀ। ਵਿਸਥਾਰ ਨਾਲ ਕੀਤੀਆਂ ਰਿਪੋਰਟਾਂ ਤੋਂ ਇਹ ਸਪਸ਼ਟ ਹੋਇਆ ਕਿ ਦੋਨੋਂ ਘੁੱਟਨੇ ਪੂਰੀ ਤਰ੍ਹਾਂ ਘਿਸ ਚੁੱਕੇ ਹਨ ਅਤੇ ਹੁਣ ਕੋਈ ਹੋਰ ਇਲਾਜ ਕਾਰਗਰ ਨਹੀਂ ਰਹੇਗਾ। ਡਾ. ਗੋਯਲ ਨੇ ਪਰਿਵਾਰ ਨਾਲ ਗੱਲ ਕਰਕੇ ਦੋਨੋਂ ਗੋਡੇ ਬਦਲਾਉਣ ਸਲਾਹ ਦਿੱਤੀ। ਦੋਨੋਂ ਗੋਡੇ ਖਰਾਬ ਹੋ ਚੁੱਕੇ ਜੋੜ ਨੂੰ ਹਟਾ ਕੇ ਉਸਦੀ ਥਾਂ ਉੱਤੇ ਕ੍ਰਿਤ੍ਰਿਮ ਜੋੜ ਲਗਾਇਆ ਜਾਂਦਾ ਹੈ. ਨਵੀ ਤਕਨੀਕ ਨਾਲ ਕੀਤਾ ਗਿਆ ਜਿਸ ਵਿੱਚ ਗੋਡੇ ਦੇ ਲਿਗਾਮੈਂਟ ਨੂੰ ਬਚਾ ਲਿਆ ਜਾਂਦਾ ਹੈ ਜੋ ਕੁਦਰਤੀ ਗੋਡੇ ਵਾਂਗ ਕੰਮ ਕਰਦਾ ਹੈ ਅਤੇ ਮਰੀਜ਼ ਨੂੰ ਮੁੜ ਆਜ਼ਾਦੀ ਨਾਲ ਤੁਰਨ-ਫਿਰਨ ਦੇ ਯੋਗ ਬਣਾਉਂਦਾ ਹੈ। ਮੈਸ਼ ਪ੍ਰੋ ਲਾਈਫ ਦੇ ਆਧੁਨਿਕ ਓਪਰੇਸ਼ਨ ਥੀਏਟਰ ਅਤੇ ਨਵੀਂ ਮਸ਼ੀਨਰੀ ਨਾਲ ਸਰਜਰੀ ਬਹੁਤ ਸੁਰੱਖਿਅਤ ਢੰਗ ਨਾਲ ਕੀਤੀ ਗਈ। ਪੂਰਾ ਓਪਰੇਸ਼ਨ ਸਫਲ ਰਿਹਾ ਅਤੇ ਮਰੀਜ਼ ਕੁਝ ਹੀ ਦਿਨਾਂ ਵਿੱਚ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਤੁਰਨ ਲੱਗ ਪਿਆ। ਦੋਨੋਂ ਘੁੱਟਨਿਆਂ ਦੇ ਬਦਲਾਅ ਨਾਲ ਮਰੀਜ਼ ਦੀ ਜ਼ਿੰਦਗੀ ਵਿੱਚ ਬੇਮਿਸਾਲ ਬਦਲਾਅ ਆਇਆ ਹੈ—ਹੁਣ ਉਹ ਬਿਨਾਂ ਦਰਦ ਦੇ ਸੀੜ੍ਹੀਆਂ ਚੜ੍ਹਦਾ ਹੈ, ਆਪਣੇ ਕੰਮ ਖੁਦ ਕਰਦਾ ਹੈ ਅਤੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਸਮਾਂ ਬਿਤਾ ਰਿਹਾ ਹੈ। ਡਾ. ਮੁਨੀਸ਼ ਗੋਯਲ ਨੇ ਕਿਹਾ ਕਿ “ਬਹੁਤ ਸਾਰੇ ਮਰੀਜ਼ ਦਰਦ ਸਹਿੰਦੇ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਵੱਡੀ ਉਮਰ ਵਿੱਚ ਦੋਨੋਂ ਘੁੱਟਨਿਆਂ ਦੀ ਸਰਜਰੀ ਮੁਸ਼ਕਲ ਹੈ, ਪਰ ਅਸਲ ਵਿੱਚ ਆਧੁਨਿਕ ਤਕਨੀਕ ਅਤੇ ਤਜਰਬੇਕਾਰ ਟੀਮ ਦੇ ਨਾਲ ਇਹ ਬਿਲਕੁਲ ਸੁਰੱਖਿਅਤ ਹੈ ਅਤੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੰਦੀ ਹੈ।” ਪਰਿਵਾਰ ਨੇ ਮੈਸ਼ ਪ੍ਰੋਲਾਈਫ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਸਿਰਫ਼ ਔਪਰੇਸ਼ਨ ਹੀ ਨਹੀਂ ਕੀਤਾ ਸਗੋਂ ਮਰੀਜ਼ ਨੂੰ ਆਸ, ਹੌਸਲਾ ਅਤੇ ਵਿਸ਼ਵਾਸ ਵੀ ਦਿੱਤਾ। ਮੈਸ਼ ਪ੍ਰੋਲਾਈਫ ਆਪਣੇ ਜੋਇੰਟ ਰਿਪਲੇਸਮੈਂਟ, ਔਰਥੋਪੀਡਿਕਸ, ਯੂਰੋਲੋਜੀ, ਗਾਈਨਾਕੋਲੋਜੀ, ਫਿਜ਼ੀਸ਼ਨ, ਡਾਈਟਿਸ਼ਨ ਅਤੇ ਪੀਡੀਐਟ੍ਰਿਕ ਵਿਭਾਗਾਂ ਨਾਲ ਲੋਕਾਂ ਨੂੰ ਸਭ ਤੋਂ ਵਧੀਆ ਸਿਹਤ ਸੇਵਾਵਾਂ ਦੇਣ ਲਈ ਮਸ਼ਹੂਰ ਹੈ। ਇੱਥੇ ਆਧੁਨਿਕ ICU, 24 ਘੰਟੇ ਐਮਰਜੈਂਸੀ ਸੇਵਾ, ਫਾਰਮੇਸੀ ਅਤੇ ਲੈਬ ਦੀ ਸਹੂਲਤ ਉਪਲਬਧ ਹੈ ਜਿਸ ਨਾਲ ਮਰੀਜ਼ਾਂ ਨੂੰ ਪੂਰੀ ਦੇਖਭਾਲ ਮਿਲਦੀ ਹੈ। ਗੋਡੇ ਬਦਲਣ ਦੀ ਇਹ ਸਫਲਤਾ ਨਾ ਸਿਰਫ਼ ਉਸ ਮਰੀਜ਼ ਲਈ ਬਦਲਾਅ ਲਿਆਈ ਹੈ ਸਗੋਂ ਉਹਨਾਂ ਸਾਰੇ ਲੋਕਾਂ ਲਈ ਵੀ ਸੰਦੇਸ਼ ਹੈ ਜੋ ਦਰਦ ਕਾਰਨ ਆਪਣੀ ਜ਼ਿੰਦਗੀ ਸੀਮਿਤ ਕਰ ਬੈਠਦੇ ਹਨ—ਹੁਣ ਉਹ ਜਾਣ ਸਕਦੇ ਹਨ ਕਿ ਮੈਸ਼ ਪ੍ਰੋਲਾਈਫ ਵਿੱਚ ਤਜਰਬੇਕਾਰ ਡਾਕਟਰਾਂ ਅਤੇ ਆਧੁਨਿਕ ਤਕਨੀਕਾਂ ਨਾਲ ਦੋਨੋਂ ਗੋਡੇਆ ਦੀ ਸਰਜਰੀ ਬਿਲਕੁਲ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈI