ਲੁਧਿਆਣਾ : ਲੁਧਿਆਣਾ ਦੀ ਅਤਿਰਿਕਤ ਸੈਸ਼ਨ ਜੱਜ ਪਾਰਮਿੰਦਰ ਕੌਰ ਦੀ ਅਦਾਲਤ ਨੇ ਪਿੰਡ ਛੱਜਲੀ ਪੱਟੀ ਸਾਹਰਨ (ਜ਼ਿਲ੍ਹਾ ਸੰਗਰੂਰ) ਦੇ ਰਹਿਣ ਵਾਲੇ ਜਸਵੀਰ ਸਿੰਘ ਦੀ ਅਪੀਲ ਖਾਰਜ ਕਰਦਿਆਂ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਇੰਡਸਇੰਡ ਬੈਂਕ (ਲੁਧਿਆਣਾ) ਦੇ ਅਥਾਰਾਈਜ਼ਡ ਅਫ਼ਸਰ ਐਡਵੋਕੇਟ ਮੰਜੋਤ ਸਿੰਘ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ, ਜਸਵੀਰ ਸਿੰਘ ਨੇ ਸਾਲ 2018 ਵਿੱਚ ₹33.15 ਲੱਖ ਦਾ ਲੋਨ ਲਿਆ ਸੀ। ਵਾਪਸੀ ਲਈ ਉਸਨੇ ₹31.60 ਲੱਖ ਦਾ ਚੈਕ ਜਾਰੀ ਕੀਤਾ ਜੋ ਬਾਊਂਸ ਹੋ ਗਿਆ। ਟ੍ਰਾਇਲ ਅਦਾਲਤ ਨੇ ਪਹਿਲਾਂ ਹੀ ਉਸਨੂੰ ਚੈਕ ਬਾਊਂਸ ਮਾਮਲੇ (ਧਾਰਾ 138, NI Act) ਤਹਿਤ 2 ਸਾਲ ਦੀ ਸਖ਼ਤ ਕੈਦ ਅਤੇ ₹31.60 ਲੱਖ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੱਤਾ ਸੀ। ਇਸ ਸਜ਼ਾ ਵਿਰੁੱਧ ਜਸਵੀਰ ਸਿੰਘ ਨੇ ਸੈਸ਼ਨ ਅਦਾਲਤ ਵਿੱਚ ਅਪੀਲ ਕੀਤੀ ਸੀ। ਹੁਣ ਅਤਿਰਿਕਤ ਸੈਸ਼ਨ ਅਦਾਲਤ ਨੇ ਵੀ ਟ੍ਰਾਇਲ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਉਸਦੀ ਅਪੀਲ ਖਾਰਜ ਕਰ ਦਿੱਤੀ ਹੈ। ਇਸਦੇ ਨਾਲ ਹੀ, 12 ਅਗਸਤ 2025 ਨੂੰ ਜਸਵੀਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ।