ਸੰਗਰੂਰ : ਸੰਗਰੂਰ ਜ਼ਿਲ੍ਹੇ ਵਿੱਚ ਇਕ ਬੇਹਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਆਪਣੇ ਜੀਉਂਦੇ ਪਿਤਾ ਨੂੰ ਮ੍ਰਿਤ ਘੋਸ਼ਿਤ ਕਰਵਾ ਕੇ ਬੀਮਾ ਪਾਲਿਸੀ ਤੋਂ ਲਗਭਗ 17.93 ਲੱਖ ਰੁਪਏ ਹੜਪ ਲਏ। ਇਹ ਧੋਖਾਧੜੀ ਉਸਨੇ ਬੈਂਕ ਕਰਮਚਾਰੀ ਦੀ ਮਦਦ ਨਾਲ ਰਚੀ।
ਮਿਲੀ ਜਾਣਕਾਰੀ ਮੁਤਾਬਕ, ਬਲੀਆ ਪਿੰਡ ਦਾ ਨਿਵਾਸੀ ਯਾਦਵਿੰਦਰ ਸਿੰਘ ਆਪਣੇ ਪਿਤਾ ਅਮਰਜੀਤ ਸਿੰਘ ਦੀ ਨਕਲੀ ਮੌਤ ਦਾ ਸਰਟੀਫਿਕੇਟ ਬਣਵਾ ਕੇ, HDFC ਬੈਂਕ ਦੀ ਕਰਮਚਾਰੀ ਰੂਪਰਾਨੀ ਦੀ ਸਹਾਇਤਾ ਨਾਲ ਬੀਮਾ ਰਕਮ ਦਾ ਦਾਅਵਾ ਕਰਨ ਵਿਚ ਕਾਮਯਾਬ ਹੋ ਗਿਆ। ਉਸ ਨੇ ਬੀਮਾ ਕੰਪਨੀ ਤੋਂ 17 ਲੱਖ 93 ਹਜ਼ਾਰ 917 ਰੁਪਏ ਕਢਵਾ ਲਏ।
ਪੁਲਿਸ ਨੂੰ ਗੁਪਤ ਸੂਚਨਾ ਮਿਲਣ ‘ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਇਹ ਸੱਚਾਈ ਸਾਹਮਣੇ ਆਈ ਕਿ ਯਾਦਵਿੰਦਰ ਸਿੰਘ ਨੇ ਰੂਪਰਾਨੀ ਨਾਲ ਮਿਲਕੇ ਇਹ ਧੋਖਾ ਕੀਤਾ। ਇਸ ਘਟਨਾ ਨੂੰ ਲੈ ਕੇ ਧੂਰੀ ਥਾਣੇ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਸਾਜ਼ਿਸ਼ ਰਚਣ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ