ਮੋਹਾਲੀ: ਅੱਜ ਮਿਤੀ 24-06-2025 ਨੂੰ ਪੰਜਾਬ ਐੱਡ ਸਿੰਧ ਬੈਕ ਦੀ 118ਵੀ ਵਰੇਗੰਢ ਸਥਾਪਨਾ ਮਨਾਈ ਗਈ। ਜਿਸ ਵਿੱਚ ਕੁਲਦੀਪ ਸਿੰਘ ਜੈਡ- ਐਮ- ਪੰਜਾਬ ਐੱਡ ਸਿੰਧ ਬੈਂਕ, ਸਮੂੰਹ ਸਟਾਫ ਪੰਜਾਬ ਐੱਡ ਸਿੰਧ ਬੈਂਕ ਮੋਹਾਲੀ, ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਤੇ ਸਮੂੰਹ ਸਟਾਫ ਨਾਲ ਗੁਰਦੁਆਰਾ ਸਾਹਿਬ ਵਿਖੇ ਅੰਬਾਂ ਅਤੇ ਹੋਰ ਫਲਦਾਰ ਬੂਟੇ ਲਗਾਏ ਗਏ। ਉਪਰੋਕਤ ਅਧਿਕਾਰੀ ਸਾਹਿਬਾਨ ਨੇ ਗੁਰਦੁਆਰਾ ਸਾਹਿਬ ਦੇ ਸਟਾਫ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦਾ ਬੈਂਕ ਸਬੰਧੀ ਕੋਈ ਵੀ ਕੰਮ ਪਹਿਲਾ ਹੀ ਪਹਿਲ ਦੇ ਅਧਾਰਪੁਰ ਕੀਤਾ ਜਾਦਾ ਸੀ ਤੇ ਅਗੋ ਵਾਸਤੇ ਵੀ ਮੁਲਾਜਮਾਂ ਦੇ ਸੈਲਰੀ ਅਕਾਊਟ ਵਿੱਚ ਹੋਰ ਸਹੂਲਤ ਅਤੇ ਮੁਲਾਜਮਾਂ ਲਈ ਲੋਨ ਸਬੰਧੀ ਸਹੂਲਤ ਦਿੱਤੀ ਜਾਵੇਗੀ। ਸ੍ਰ: ਰਜਿੰਦਰ ਸਿੰਘ ਜੀ ਟੌਹੜਾ ਮੈਨੇਜਰ ਗੁ: ਸ੍ਰੀ ਅੰਬ ਸਾਹਿਬ ਅਤੇ ਗੁ:ਸਾਹਿਬ ਦੇ ਸਟਾਫ ਨੇ ਪੰਜਾਬ ਐੱਡ ਸਿੰਧ ਬੈਂਕ ਵੱਲੋ ਆਏ ਉੱਚ ਅਧਿਕਾਰੀ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਬੈਂਕ ਦੀ ਚੜਦੀਕਲਾਂ ਲਈ ਅਰਦਾਸ ਕੀਤੀ ਗਈ। ਇਸ ਮੌਕੇਰਜਿੰਦਰ ਸਿੰਘ ਮੈਨੇਜਰ ਗੁ:ਸ੍ਰੀ ਅੰਬ ਸਾਹਿਬ, ਜਗਜੀਤ ਸਿੰਘ ਅਕਾਊਟੈਟ, ਗੁਰਮੀਤ ਸਿੰਘ ਸਟੋਰ ਕੀਪਰ, ਭਾਈ ਸਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਲਜਿੰਦਰ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਜੈਡ-ਐਮ- ਮੈਨੇਜਰ ਪੰਜਾਬ ਐੱਡ ਸਿੰਧ ਬੈਂਕ, ਚੰਡੀਗੜ੍ਹ, ਬਲਵਿੰਦਰ ਸਿੰਘ ਮੈਨੇਜਰ ਪੰਜਾਬ ਐੱਡ ਸਿੰਧ ਬੈਂਕ ਫੇਜ਼ 62, ਮਹੇਸ਼ ਸ਼ਰਮਾ ਮੈਨੇਜਰ, ਕਰਨ, ਡੌਲੀ ਕੌਰ ਫੇਜ਼ 10 ਆਦਿ ਹਾਜਰ ਸਨ। ਇਹਨਾ ਸਾਰਿਆ ਵੱਲੋ ਗੁਰਦੁਆਰਾ ਸਾਹਿਬ ਵਿਖੇ ਬੂਟੇ ਲਗਾਏ ਗਏ।