ਸ਼੍ਰੀ ਚਮਕੌਰ ਸਾਹਿਬ: ਰੋਪੜ੍ਹ ਦੇ ਸ਼੍ਰੀ ਚਮਕੌਰ ਸਾਹਿਬ ਖੇਤਰ ਵਿੱਚ ਸਥਿਤ ਪਿੰਡ ਦਾਉਦਪੁਰ ਨੇੜੇ ਸਤਲੁਜ ਦਰਿਆ ਦਾ ਬੰਨ੍ਹਾਂ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ। ਪ੍ਰਸ਼ਾਸਨ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡਾਂ ਵਿੱਚ ਪਾਣੀ ਘੁੱਸਣ ਦਾ ਖ਼ਤਰਾ ਹੈ: ਦਾਉਦਪੁਰ ਛੋਟਾ, ਦਾਉਦਪੁਰ ਬੜਾ, ਅਟਾਰੀ, ਬਜੀਦਪੁਰ, ਜੱਸੜਾਂ, ਧੁੰਮੇਵਾਲ, ਰਸੀਦਪੁਰ, ਸਲਾਹਪੁਰ, ਖੋਖਰ, ਮੱਕੋਵਾਲ ਛੋਟਾ, ਮੱਕੋਵਾਲ ਬੜਾ, ਰਾਮਪੁਰ, ਮੋਹਣਮਾਜਰਾ, ਫਤਿਹਪੁਰ ਬੰਰਾਂ, ਡੱਲਾ, ਟੱਪਰੀਆ ਅਮਰ ਸਿੰਘ, ਸੁਲਤਾਨਪੁਰ, ਫੱਸੇ ਮੰਡ, ਸਾਰੰਗਪੁਰ, ਪੰਜ ਪੇਡਾ ਅਤੇ ਬੇਲਾ।
ਰਿਹਾਇਸ਼ੀਆਂ ਲਈ ਹਦਾਇਤਾਂ
- ਹਾਲਾਤਾਂ ‘ਤੇ ਨਿਗਰਾਨੀ ਰੱਖਦੇ ਹੋਏ ਪੂਰੀ ਸਤਰਕਤਾ ਵਰਤੋ।
- ਜਿਨ੍ਹਾਂ ਕੋਲ ਦੋ ਮੰਜ਼ਿਲਾਂ ਵਾਲਾ ਘਰ ਹੈ, ਉਹ ਸੁਰੱਖਿਆ ਵਾਸਤੇ ਉੱਪਰਲੀ ਮੰਜ਼ਿਲ ’ਤੇ ਰਹਿਣ।
- ਹੇਠਲੇ ਇਲਾਕਿਆਂ ਜਾਂ ਇਕ ਮੰਜ਼ਿਲੀ ਘਰਾਂ ਦੇ ਰਹਿਣ ਵਾਲੇ ਲੋਕ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ।
- ਮਹੱਤਵਪੂਰਨ ਕਾਗਜ਼ਾਤ ਤੇ ਜ਼ਰੂਰੀ ਸਮਾਨ ਪਾਣੀ-ਰੋਧੀ ਬੈਗਾਂ ਵਿੱਚ ਸੰਭਾਲ ਕੇ ਰੱਖੋ।
- ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਪਹਿਲ ਦੇ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਓ।
- ਪ੍ਰਸ਼ਾਸਨ ਵੱਲੋਂ ਬਣਾਏ ਗਏ ਰੈਸਕਿਊ ਸੈਂਟਰਾਂ ’ਤੇ ਰਹਿਣ ਲਈ ਜਾਇਆ ਜਾ ਸਕਦਾ ਹੈ।
- ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੋ।
ਐਮਰਜੈਂਸੀ ਸੰਪਰਕ
- ਫਲੱਡ ਕੰਟਰੋਲ ਰੂਮ: 01881-221157
- ਪੁਲਿਸ ਹੈਲਪਲਾਈਨ: 112
ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਰਿਹਾਇਸ਼ੀਆਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ।