Facebook-f Youtube X-twitter

ਫੋਰਟਿਸ ਮੋਹਾਲੀ ਵਿਖੇ ਰੋਬੋਟ ਅਸਿਸਟਡ ਸਰਜਰੀ ਰਾਹੀਂ ਕੰਮਪਲੈਕਸ  ਹਰਨੀਆ ਦਾ ਕੀਤਾ ਸਫਲ ਇਲਾਜ

ਇਲਾਜ ਵਿੱਚ ਦੇਰੀ  ਹੋਰ ਮੁਸ਼ਕਿਲਾਂ ਪੈਦਾ ਕਰਕੇ ਜਾਨਲੇਵਾ  ਸਿੱਧ ਹੋ ਸਕਦੀ ਸੀ

ਚੰਡੀਗੜ੍ਹ,19 ਅਗਸਤ: ਫੋਰਟਿਸ ਹਾਸਪਿਟਲ ਮੋਹਾਲੀ ਦੇ ਜਨਰਲ ਅਤੇ ਮਿਨੀਮਲ ਇਨਵੇਸਿਵ ਸਰਜਰੀ ਵਿਭਾਗ (ਲੈਪਰੋਸਕੋਪਿਕ ਅਤੇ ਰੋਬੋਟਿਕ) ਨੇ ਦੁਨੀਆ ਦੇ ਸਭ ਤੋਂ ਐਡਵਾਂਸ ਫੋਰਥ ਜਨਰੇਸ਼ਨ ਰੋਬੋਟ – ਦਾ ਵਿੰਚੀ ਇਲੈਵਨ (Da Vinci Xi )ਰਾਹੀਂ ਕੰਮਪਲੈਕਸ ਹਰਨੀਆ ਤੋਂ ਪੀੜਤ ਕਈ ਬਜ਼ੁਰਗ ਮਰੀਜ਼ਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ। ਸਾਰੇ ਮਾਮਲਿਆਂ ਵਿੱਚ, ਸਮੇਂ ਸਿਰ ਦਖਲਅੰਦਾਜ਼ੀ ਬਹੁਤ ਜ਼ਰੂਰੀ ਸੀ, ਕਿਉਂਕਿ ਦੇਰੀ ਨਾਲ ਗੰਭੀਰ ਪੇਚੀਦਗੀਆਂ ਵੀ ਹੋ ਸਕਦੀਆਂ ਸਨ , ਜਾਨ ਦਾ ਜੋਖਮ ਵੀ ਸੀ । ਪਹਿਲੇ ਮਾਮਲੇ ਵਿੱਚ, ਇੱਕ 80 ਸਾਲਾ ਵਿਅਕਤੀ ਨੂੰ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ , ਸੋਜਿਸ਼ ਸੀ ਅਤੇ ਦਿਲ ਦੀ ਧੜਕਣ ਵੀ ਤੇਜ ਹੋ ਗਈ ਸੀ। ਪਹਿਲਾਂ ਉਸਦੀ ਹਰਨੀਆ ਦੀ ਸਰਜਰੀ ਹੋਈ ਸੀ ਪਰ ਵਾਰ-ਵਾਰ ਇਨਫੈਕਸ਼ਨ ਦੇ ਕਾਰਨ ਉਸਦੀ ਹਾਲਤ ਹੋਰ ਵਿਗੜ ਰਹੀ ਸੀ । ਕਈ ਹਸਪਤਾਲਾਂ ਵਿਚ ਇਲਾਜ ਦੇ ਬਾਵਜੂਦ, ਉਸਦੀ ਵੱਡੀ ਉਮਰ ਕਾਰਨ ਵਾਰ-ਵਾਰ ਸਰਜਰੀ ਨਾਂ ਕਰਨ ਦੀ ਸਲਾਹ ਦਿੱਤੀ ਗਈ।

ਮਰੀਜ਼ ਦੀ ਤਕਲੀਫ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ ਫੇਰ ਉਹ ਫੋਰਟਿਸ ਹਾਸਪਿਟਲ ਮੋਹਾਲੀ ਵਿਖੇ ਡਾ. ਇਕਬਾਲ ਸਿੰਘ, ਸੀਨੀਅਰ ਕੰਸਲਟੈਂਟ ਐਂਡ ਲੈਪਰੋਸਕੋਪਿਕ ਸਰਜਰੀ ਨੂੰ ਮਿਲਿਆ। ਡਾ. ਸਿੰਘ ਨੇ ਉਸਦੀ ਸਥਿਤੀ ਦੀ ਜਾਂਚ ਕੀਤੀ ਅਤੇ ਰਿਕਰੈਂਟ ਇਨਗੁਇਨਲ ਹਰਨੀਆ ਦਾ ਨਿਦਾਨ ਕੀਤਾ – ਅਜਿਹੀ ਸਤਿਥੀ ਜਦੋਂ ਟਿਸ਼ੂਸ ਅਬਡੋਮਿਨਲ ਵਾਲ ਵਿੱਚ ਖਾਸ ਕਰਕੇ ਗ੍ਰੋਇਨ ਏਰੀਆ ( ਕਮਰ ਏਰੀਆ) ਵਿੱਚ ਜਾਂ ਪਹਿਲਾਂ ਕੀਤੀ ਗਈ ਸਰਜਰੀ ਵਾਲੀ ਥਾਂ ‘ਤੇ ਇੱਕ ਓਪਨਿੰਗ ਰਾਹੀਂ ਬਾਹਰ ਨੂੰ ਧੱਕੇ ਜਾਂਦੇ ਹਨ । ਇਲਾਜ ਵਿੱਚ ਦੇਰੀ ਨਾਲ ਅੰਤੜੀਆਂ ਵਿੱਚ ਰੁਕਾਵਟ ਹੋ ਸਕਦੀ ਸੀ (ਬਲੋਕੇਜ ਜੋ ਭੋਜਨ ਅਤੇ ਤਰਲ ਪਦਾਰਥਾਂ ਨੂੰ ਅੰਤੜੀਆਂ ਵਿੱਚ ਪਚਣ ਤੋਂ ਰੋਕਦੀ ਹੈ) ਇੱਕ ਸੰਭਾਵੀ ਘਾਤਕ ਪੇਚੀਦਗੀ ਹੋ ਸਕਦੀ ਸੀ , ਤੁਰੰਤ ਇਲਾਜ਼ ਦੀ ਲੋੜ ਸੀ । ਇਸ ਮਾਮਲੇ ਦੀ ਜਟਿਲਤਾ ਦੇ ਬਾਵਜੂਦ, ਡਾ. ਸਿੰਘ ਨੇ ਰੋਬੋਟ ਦੀ ਸਹਾਇਤਾ ਦੇ ਨਾਲ ਹਰਨੀਆ ਰਿਪੇਅਰ ਸਰਜਰੀ ਕਰਨ ਦਾ ਫੈਸਲਾ ਕੀਤਾ। ਮਰੀਜ਼ ਦੀ ਸਰਜਰੀ ਤੋਂ ਬਾਅਦ ਸੁਚਾਰੂ ਰਿਕਵਰੀ ਹੋਈ ਅਤੇ ਪ੍ਰੋਸੀਜ਼ਰ ਦੇ ਅਗਲੇ ਹੀ ਦਿਨ ਉਸਨੂੰ ਛੁੱਟੀ ਦੇ ਦਿੱਤੀ ਗਈ। ਉਹ ਠੀਕ ਹੋ ਗਿਆ ਹੈ ਅਤੇ ਅੱਜ ਇੱਕ ਆਮ ਜ਼ਿੰਦਗੀ ਜੀ ਰਿਹਾ ਹੈ।

ਇੱਕ ਹੋਰ ਮਾਮਲੇ ਵਿੱਚ, ਇੱਕ 88 ਸਾਲਾ ਮਹਿਲਾ ਕੰਮਪਲੈਕਸ ਪਿੱਤੇ ਦੀ ਪੱਥਰੀ (ਗਾਲ ਸਟੋਨ ) ਦੇ ਨਾਲ ਲਾਰਜ ਇੰਸੀਜਨਲ ਹਰਨੀਆ ਦੀ ਬਿਮਾਰੀ (ਇੱਕ ਸਰਜੀਕਲ ਨਿਸ਼ਾਨ ਰਾਹੀਂ ਟਿਸ਼ੂ ਦਾ ਫੁੱਲਣਾ) ਤੋਂ ਪੀੜਿਤ ਸੀ । ਡਾ. ਸਿੰਘ ਨੇ ਰੋਬੋਟ ਦੀ ਸਹਾਇਤਾ ਨਾਲ ਇੰਸੀਜਨਲ ਹਰਨੀਆ ਰਿਪੇਅਰ ਅਤੇ ਰੋਬੋਟ ਦੀ ਸਹਾਇਤਾ ਨਾਲ ਕੋਲੇਸਿਸਟੇਕਟੋਮੀ ਸਰਜਰੀ ਕੀਤੀ ( ਗਾਲ ਬਲੈਡਰ ਨੂੰ ਹਟਾਉਣਾ) । ਮਰੀਜ਼ ਦੀ ਹਾਲਤ ਵਿਚ ਕਾਫੀ ਸੁਧਾਰ ਆਇਆ ਅਤੇ ਪ੍ਰੋਸੀਜਰ ਤੋਂ ਤਿੰਨ ਦਿਨਾਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ।
ਇਸ ਨਵੇਂ ਵਿਕਾਸ ਬਾਰੇ ਬੋਲਦਿਆਂ, ਡਾ. ਸਿੰਘ ਨੇ ਕਿਹਾ, “ਅਸੀਂ ਇਨਗੁਇਨਲ ਹਰਨੀਆ ਲਈ ਰੋਬੋਟ-ਏਡਿਡ ਟੀਈਪੀ (ਟੋਟਲੀ ਐਕਸਟਰਾਪੇਰੀਟੋਨੀਅਲ) ਰਿਪੇਅਰ ਵੀ ਕੀਤੀ ਹੈ। ਇਹ ਐਡਵਾਂਸ ਟੈਕਨੋਲੋਜੀ ਅਬਡੋਮਿਨਲ ਕੇਵਿਟੀ ਵਿੱਚ ਦਾਖਲ ਹੋਏ ਬਿਨਾਂ ਕੀਤੀ ਜਾਂਦੀ ਹੈ, ਜਿਸ ਨਾਲ ਪੇਟ ਦੇ ਅੰਦਰ ਪੇਚੀਦਗੀਆਂ ਦੇ ਜੋਖਮ ਨੂੰ ਘਟਾਇਆ ਜਾਂਦਾ ਹੈ। ਅਜਿਹੀਆਂ ਵਿਸ਼ਵ ਪੱਧਰੀ ਉੱਨਤ ਤਕਨੀਕਾਂ ਫੋਰਟਿਸ ਮੋਹਾਲੀ ਵਰਗੇ ਕੁਝ ਚੋਣਵੇਂ ਕੇਂਦਰਾਂ ‘ਤੇ ਉਪਲਬਧ ਹਨ।”

ਰੋਬੋਟ-ਅਸਿਸਟਡ ਸਰਜਰੀ ਦੇ ਫਾਇਦਿਆਂ ਬਾਰੇ, ਡਾ. ਸਿੰਘ ਨੇ ਅੱਗੇ ਕਿਹਾ, “ਰੋਬੋਟ-ਅਸਿਸਟਡ ਸਰਜਰੀ ਨੇ ਮਿਨੀਮਮ ਇਨਵੇਸਿਵ ਸਰਜਰੀ ਦੇ ਖੇਤਰ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ। ਇਹ ਤਕਨਾਲੋਜੀ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3D ਵਿਉ ਪ੍ਰਦਾਨ ਕਰਦੀ ਹੈ। ਰੋਬੋਟ-ਅਸਿਸਟਡ ਹੱਥ ਮਨੁੱਖੀ ਹੱਥ ਦੀ ਤੁਲਨਾ ਵਿਚ ਵਧੇਰੇ ਨਿਪੁੰਨਤਾ ਦਾ ਪ੍ਰਦਰਸ਼ਨ ਕਰਦੇ ਹਨ, ਜੋ 360 ਡਿਗਰੀ ਘੁੰਮ ਸਕਦੇ ਹਨ। ਰੋਬੋਟ-ਅਸਿਸਟਡ ਸਰਜਰੀ ਦੌਰਾਨ ਖੂਨ ਕਾਫੀ ਘਟ ਨਿਲਕਦਾ ਹੈ , ਹਸਪਤਾਲ ਵਿੱਚ ਘਟ ਸਮੇਂ ਲਈ ਰਹਿਣਾ ਪੈਂਦਾ ਹੈ ਅਤੇ ਰਿਕਵਰੀ ਵੀ ਤੇਜੀ ਨਾਲ ਹੁੰਦੀ ਹੈ।”

Gursharan Singh

garry6110@gmail.com

Leave a Reply

Your email address will not be published. Required fields are marked *

Trending

ਡਿਪਟੀ ਕਮਿਸ਼ਨਰ ਗੁਰਦਾਸਪੁਰ ਪਿੰਡ ਘਣੀਏ-ਕੇ-ਬਾਂਗਰ ਪਹੁੰਚੇ, ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

ਪਿੰਡ ਵਾਸੀਆਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ ਫਤਹਿਗੜ੍ਹ ਚੂੜੀਆਂ : ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਉੱਪਲ ਵਲੋਂ ਪਿੰਡ ਘਣੀਕੇ ਕੇ-ਬਾਂਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ...

70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ 

ਪਟਿਆਲਾ:- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ...

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉੱਚਿਤ ਲੋੜੀਂਦੇ ਪ੍ਰਬੰਧ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ ਸੁਚੱਜੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਡਰੋਨ ਸਰਵੇਲੈਂਸ ਟੀਮਾਂ ਰੱਖਣਗੀਆਂ ਬਾਜ਼ ਅੱਖ- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...

ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ’ ਤਹਿਤ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ

ਘੱਗਾ:- ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਪ੍ਰਧਾਨ ਮਿੱਠੂ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਦੇਣ...

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

ਪਟਿਆਲਾ:- ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਜ਼ਿਲ੍ਹਾ ਫੀਲਡ ਟ੍ਰੇਨਰਾਂ ਦੀ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਡਾ. ਹਿਮਾਂਸ਼ੂ ਅਗਰਵਾਲ  ਅਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਰੱਖ ਗਏ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ,...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.