ਉਸਮਾਨਪੁਰ ਸਿਟੀ ਬਟਾਲਾ ਤੋਂ ਬਾਈਕ ਰੈਲੀ ਸ਼ੁਰੂ ਹੋਵੇਗੀ
ਬਟਾਲਾ:- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਅਗੇਂਸਟ ਡਰੱਗਜ਼ ਬਾਈਕ ਰੈਲੀ ਅੱਜ 19 ਨਵੰਬਰ ਨੂੰ ਕੱਢੀ ਜਾਵੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਹਿਲੇ ਪੜਾਅ ਵਿੱਚ ਬਾਈਕ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ 19 ਨਵੰਬਰ ਨੂੰ ਪਹਿਲੇ ਫੇਜ਼ ਦੌਰਾਨ ਜ਼ਿਲ੍ਹਾ ਦੇ ਸਮੂਹ 7 ਵਿਧਾਨ ਸਭਾ ਹਲਕਿਆਂ ਵਿੱਚ ਅਵੈਰਨੈੱਸ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਬਾਈਕ ਰੈਲੀ ਕੱਢੀ ਜਾਵੇਗੀ।
ਉਨ੍ਹਾਂ ਨੇ ਰੂਟ ਮੈਪ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੇਰੇ ਕਰੀਬ 11 ਵਜੇ ਉਸਮਾਨਪੁਰ ਸਿਟੀ ਬਟਾਲਾ ਰਿਹਾਇਸ਼ ਵਿਧਾਇਕ ਬਟਾਲਾ ਦੇ ਤੋਂ ਸ਼ੁਰੂ ਹੋਵੇਗੀ, ਉਸ ਤੋਂ ਬਾਅਦ ਜੀ.ਟੀ.ਰੋਡ ਤੋਂ ਗਾਂਧੀ ਕੈਂਪ, ਗਾਂਧੀ ਕੈਂਪ ਤੋਂ ਵਾਇਆ ਪੁਲਿਸ ਲਾਈਨ ਰੋਡ ਪੁਲਿਸ ਪੋਸਟ ਸਿੰਬਲ ਚੌਂਕ, ਵਿਸ਼ਾਲ ਮੈਗਾ ਮਾਰਟ ਤੋਂ ਆਰ.ਆਰ. ਬਾਵਾ ਕਾਲਜ, ਜੱਸਾ ਸਿੰਘ ਰਾਮਗੜ੍ਹੀਆਂ ਹਾਲ ਤੋਂ ਲਵ-ਕੁਸ਼ ਚੌਂਕ, ਖਜੂਰੀ ਗੇਟ ਤੋਂ ਡੀ.ਏ.ਵੀ. ਕਾਲਜ, ਡੀ.ਏ.ਵੀ. ਕਾਲਜ ਤੋਂ ਬੈਰਿੰਗ ਕਾਲਜ, ਬੈਰਿੰਗ ਕਾਲਜ ਤੋਂ ਵਿਸ਼ਾਲ ਮੈਗਾ ਮਾਰਟ, ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ, ਕਾਹਨੂੰਵਾਨ ਚੁੰਗੀ ਤੋਂ ਪੋਲੀਟੈਕਨਿਕ ਕਾਲਜ, ਕਾਹਨੂੰਵਾਨ ਰੋਡ ਅਤੇ ਸਮਾਪਤੀ ਉਸਮਾਨਪੁਰ ਸਿਟੀ ਵਿਖੇ ਹੋਵੇਗੀ