ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ , ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ,ਇਹ ਜਾਣਕਾਰੀ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜਿਲ੍ਹਾ ਖੇਡ ਅਫਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋ ਦਿੱਤੀ ਗਈ।
ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਪੰਜਾਬ ਰਾਜ ਦੇ ਵੱਖ—ਵੱਖ ਜ਼ਿਲ੍ਹਿਆਂ ਵਿੱਚ ਵੱਖ—ਵੱਖ ਗੇਮਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਲੜਕੇ—ਲੜਕੀਆਂ, ਮਹਿਲਾ—ਪੁਰਸ਼ ਮਿਤੀ 10 ਅਕਤੂਬਰ ਤੋਂ 23 ਨਵੰਬਰ 2026 ਤੱਕ ਕਰਵਾਏ ਜਾ ਰਹੇ ਹਨ। ਜਿਨ੍ਹਾ ਖੇਡਾਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਕਰਵਾਏ ਗਏ ਅਤੇ ਜਿਨ੍ਹਾਂ ਖੇਡਾਂ ਦੀ ਐਂਟਰੀ ਸਿਧੇ ਤੌਰ ਤੇ ਸਟੇਟ ਪੱਧਰ ਲਈ ਹੋਣੀ ਹੈ, ਉਨ੍ਹਾਂ ਖੇਡਾਂ ਲਈ ਟ੍ਰਾਇਲ ਦੇ ਆਧਾਰ ਤੇ ਰਾਜ ਪੱਧਰੀ ਖੇਡਾਂ ਲਈ ਯੋਗ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹੈ।
ਉਨ੍ਹਾਂ ਟਰਾਇਲਾਂ ਦੇ ਵੈਨਿਉ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਗੇਮ ਜੂਡੋ, ਲਾਅਨ ਟੇਨਿਸ, ਫੈਨਸਿੰਗ, ਚੈੱਸ, ਰੋਇੰਗ, ਕੈਕਿੰਗ/ ਕਨੋਇੰਗ, ਸਾਈਕਲਿੰਗ, ਵੁਸ਼ੂ, ਘੋੜਸਵਾਰੀ, ਤਾਇਕਵਾਂਡੋ, ਜਿਮਨਾਸਟਿਕਸ, ਰਗਬੀ ਅਤੇ ਕਰਾਟੇ ਦੇ ਟਰਾਇਲ ਵੱਖ—ਵੱਖ ਉਮਰ ਵਰਗ ਵਿੱਚ ਕਰਵਾਏ ਜਾ ਰਹੇ ਹਨ।ਇਸ ਤੋਂ ਇਲਾਵਾ ਗੇਮ ਟੇਬਲ ਟੇਨਿਸ ਦੇ ਟਰਾਇਲ ਸਰਕਾਰੀ ਕੰ ਸ.ਸ.ਸਕੂਲ, ਸ਼੍ਰੀ ਮੁਕਤਸਰ ਸਾਹਿਬ ਵਿਖੇ, ਗੇਮ ਤੈਰਾਕੀ ਦੇ ਟਰਾਇਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਵੱਖ—ਵੱਖ ਉਮਰ ਵਰਗ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟਰਾਇਲ ਮਿਤੀ 06 ਅਕਤੂਬਰ 2026 ਨੂੰ ਸਵੇਰੇ 9.00 ਵਜੇ ਕਰਵਾਏ ਜਾਣਗੇ ਅਤੇ ਗੇਮ ਨੈੱਟਬਾਲ ਦੇ ਟਰਾਇਲ ਬਾਬਾ ਫਰੀਦ ਸਕੂਲ ਛੱਤੇਆਣਾ ਵਿਖੇ ਮਿਤੀ 05 ਅਕਤੂਬਰ 2026 ਨੂੰ ਸਵੇਰੇ 09:00 ਵਜੇ ਕਰਵਾਏ ਜਾਣਗੇ।
ਇਸ ਤੋ ਇਲਾਵਾ ਉਨ੍ਹਾ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡ ਟ੍ਰਾਇਲਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜਦਾ ਹੋਣਾ ਚਾਹੀਦਾ ਹੈ। ਉਸ ਕੋਲ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ.ਡੀ ਕਾਰਡ ਹੋਣਾ ਜਰੂਰੀ ਹੈ। ਇਸ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਆਨਲਾਇਨ ਰਜਿਸਟ੍ਰੇਸ਼ਨ https://sports.punjab.gov.in ’ਤੇ ਕਰਨੀ ਜਰੂਰੀ ਹੋਵੇਗੀ। ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਗੇ ਅਤੇ ਆਪਣੀ ਆਫ ਲਾਈਨ ਸਮਰੀਸ਼ੀਟ ਟ੍ਰਾਇਲ ਸਥਾਨ ਤੇ ਜਮਾਂ ਕਰਵਾਉਣਗੇ। ਕਿਸੇ ਵੀ ਖਿਡਾਰੀ ਨੂੰ ਟ੍ਰਾਇਲਾਂ ਵਿੱਚ ਭਾਗ ਲੈਣ ਲਈ ਬੱਸ ਕਿਰਾਇਆ ਨਹੀਂ ਦਿੱਤਾ ਜਾਵੇਗਾ। ਚੈੱਸ ਗੇਮ ਦੇ ਖਿਡਾਰੀ ਆਪਣੇ ਚੈੱਸ ਮੈਟ ਅਤੇ ਟਾਇਮਰ ਨਾਲ ਲੈ ਕੇ ਆਉਣਗੇ।ਖਿਡਾਰੀ ਆਪਣੀ ਸਬੰਧਤ ਗੇਮ ਦਾ ਸਾਮਾਨ / ਸਪੋਰਟਸ ਕਿੱਟ ਆਪਣੇ ਨਾਲ ਲੈ ਕੇ ਆਉਣ।
ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕਰਮਚਾਰੀ ਸ੍ਰੀ ਦੀਪੀ ਰਾਣੀ ਜਿਮਨਾਸਟਿਕਸ ਕੋਚ ਮੋ: ਨੰ: 9781572027 ਨਾਲ ਸੰਪਰਕ ਕੀਤਾ ਜਾ ਸਕਦਾ ਹੈ।