ਪੜਾਅ—2 ਤਹਿਤ 16 ਨਵੰਬਰ ਤੋਂ 30 ਨਵੰਬਰ 2026 ਤੱਕ ਕਰਵਾਈ ਜਾਵੇਗੀ ਸਵੈ ਗਣਨਾ
ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ—ਕਮ—ਪ੍ਰਿੰਸੀਪਲ ਸੈਂਸਜ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)—ਕਮ—ਜਿਲ੍ਹਾ ਸੈਂਸਜ ਅਫਸਰ, ਸ੍ਰੀ ਡੈਵੀ ਗੋਇਲ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰਦਮਸ਼ੁਮਾਰੀ 2027 ਪੜਾਅ—2 ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਤੀਜਾ ਤਿੰਨ ਰੋਜਾ ਟਰੇਨਿੰਗ ਸੈਸ਼ਨ ਬਾਵਾ ਨਿਹਾਲ ਸਿੰਘ ਬੀ.ਐੱਡ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਸਫਲਤਾਪੂਰਵਕ ਮੁਕੰਮਲ ਹੋਇਆ।
ਇਸ ਟਰੈਨਿੰਗ ਸੈਸ਼ਨ ਵਿੱਚ ਮਰਦਮਸ਼ੁਮਾਰੀ 2027 ਨੂੰ ਸਫਲਤਾਪੂਰਵਕ ਨੇਪੇਰੇ ਚਾੜਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ, ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ, ਸ੍ਰੀ ਮੁਕਤਸਰ ਸਾਹਿਬ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮਰਦਮਸ਼ੁਮਾਰੀ 2027 ਪੜਾਅ—2 ਤਹਿਤ ਵੱਧ ਤੋਂ ਵੱਧ ਸਵੈ—ਗਣਨਾ ਜੋ ਕਿ 16 ਨਵੰਬਰ ਤੋਂ 30 ਨਵੰਬਰ 2026 ਤੱਕ ਕਰਵਾਈ ਜਾਣੀ ਹੈ, ਵਿੱਚ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਉਹਨਾਂ ਦੱਸਿਆ ਕਿ ਮਰਦਮਸ਼ੁਮਾਰੀ 2027 ਦਾ ਦੂਜਾ ਪੜਾਅ 01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਮ ਨਾਗਰਿਕਾਂ ਤੋਂ 40 ਸਵਾਲ ਪੁੱਛੇ ਜਾਣਗੇ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਸਾਰੇ ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਵੱਲੋਂ ਜਨਗਣਨਾ 2027 ਪੜਾਅ—1 ਵਿੱਚ ਸ਼ਲਾਘਾਯੋਗ ਡਿਊਟੀ ਨਿਭਾਈ ਗਈ ਸੀ, ਉਸੇ ਹੀ ਤਰ੍ਹਾਂ ਪੜਾਅ—2 ਵਿੱਚ ਵੀ ਸਾਰੇ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਇਹ ਜਿੰਮੇਵਾਰੀ ਸਮਾਜ ਸੇਵਾ ਦੀ ਭਾਵਨਾ ਦੇ ਨਾਲ ਨੇਪਰੇ ਚਾੜ੍ਹਨਗੇ ਤਾਂ ਜੋ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਸਰਕਾਰਾਂ ਵੱਲੋ ਬਣਾਈਆਂ ਜਾਣ ਵਾਲੀਆਂ ਨੀਤੀਆਂ ਦੀਆਂ ਆਮ ਜਨਤਾ ਨੂੰ ਸਹੂਲਤਾਂ ਮਿਲ ਸਕਣ। ਫੀਲਡ ਟਰੇਨਰਾਂ ਵੱਲੋਂ ਪ੍ਰੋਜੈਕਟਰ ਦੀ ਸਹਾਇਤਾ ਨਾਲ ਪੜਾਅ—2 ਵਿੱਚ ਆਮ ਜਨਤਾਂ ਤੋਂ ਪੁੱਛੇ ਜਾਣ ਵਾਲੇ 40 ਸਵਾਲਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਆਬਾਦੀ ਦੀ ਗਣਨਾ ਐਪ ਨੂੰ ਪ੍ਰੈਕਟੀਕਲ ਤੌਰ ਤੇ ਚਲਾਉਣਾ ਸਿਖਾਇਆ ਗਿਆ ਅਤੇ ਟਰੇਨਿੰਗ ਵਿੱਚ ਹਾਜਰ ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ, ਇਸ ਮੌਕੇ ਸਮੂਹ ਫੀਲਡ ਟਰੇਨਰ ਸ੍ਰੀ ਸ਼ਮਿੰਦਰ ਬੱਤਰਾ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਹਰਿੰਦਰ ਸਿੰਘ, ਸ੍ਰੀ ਰਮਨ ਕੁਮਾਰ, ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਨਵੀਨ ਕੁਮਾਰ ਦੂਮੜਾ, ਸ੍ਰੀ ਸੁਖਮਿੰਦਰ ਸਿੰਘ ਕਲਰਕ, ਤਹਿਸੀਲ ਦਫਤਰ ਸ੍ਰੀ ਜਗਦੀਸ਼ ਸਿੰਘ, ਟੈਕਨੀਕਲ ਅਸਿਸਟੈਂਟ, ਸ੍ਰੀ ਹਰੀਸ਼ ਕੁਮਾਰ, ਲਾਇਬ੍ਰੇਰੀਅਨ, ਸ੍ਰੀ ਸੱਤਪਾਲ ਸਿੰਘ, ਸ੍ਰੀ ਸਤਨਾਮ ਸਿੰਘ, ਸ੍ਰੀ ਵਰਿੰਦਰ ਕੁਮਾਰ ਕੰਪਿਊਟਰ ਫਕੈਲਟੀ ਆਦਿ ਮੌਜੂਦ ਸਨ।