ਸੇਵਾ ਮੁਕਤ ਹੋਏ ਪੈਨਸ਼ਨਰ ਆਪਣੀ ਸ਼ਿਕਾਇਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਕਮਰਾ ਨੰਬਰ 202 ਵਿਖੇ 23 ਸਤੰਬਰ 2026 ਤੱਕ ਦੇ ਸਕਦੇ ਹਨ
ਬਟਾਲਾ:- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪੱਧਰ ‘ਤੇ ਪੈਨਸ਼ਨ ਅਦਾਲਤ ਜਿਲਾ ਸ਼ਿਕਾਇਤ ਨਿਵਾਰਨ ਅਫਸਰ,ਗੁਰਦਾਸਪੁਰ ਦੀ ਸੁਪਰਵੀਜ਼ਨ ਹੇਠ 24 ਸਤੰਬਰ 2026 ਨੂੰ ਸਵੇਰੇ 10.00 ਵਜੇ ਤੋ ਸ਼ਾਮ 4.00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ(ਬਲਾਕ ਬੀ ਕਮਰਾ ਨੰਬਰ 416) ਗੁਰਦਾਸਪੁਰ ਵਿਖੇ ਲਗਾਈ ਜਾ ਰਹੀ ਹੈ।
ਇਹ ਜਾਣਾਕਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਕੁਲਦੀਪ ਚੰਦ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਵਿਭਾਗਾਂ ਤੇ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਪੈਨਸ਼ਨ ਸਬੰਧੀ ਆਪਣੀ ਸ਼ਿਕਾਇਤ ਕਿਸੇ ਕੰਮ ਵਾਲੇ ਦਿਨ ਜਿਲਾ Slightly ਕੰਪਲੈਕਸ ਬਲਾਕ ਬੀ ਕਮਰਾ ਨੰਬਰ 202 ਵਿਖੇ ਮਿਤੀ 23 ਸਤੰਬਰ 2026 ਤੱਕ ਦੇ ਸਕਦੇ ਹੋ ਤਾਂ ਜੋ ਸ਼ਿਕਾਇਤ ਦੇ ਨਿਪਟਾਰੇ ਲਈ ਸਬੰਧਤ ਵਿਭਾਗ ਦੇ ਮੁੱਖੀ ਨੂੰ ਬੁਲਾਇਆ ਜਾ ਸਕੇ ।