ਸ੍ਰੀ ਮੁਕਤਸਰ ਸਾਹਿਬ:- ਸਹਾਇਕ ਕਮਿਸ਼ਨਰ (ਜਨਰਲ)—ਕਮ—ਐਸ.ਡੀ.ਐਮ. ਸ੍ਰੀ ਗੁਰਕਿਰਨ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂ ਲੇਖਾਕਾਰ (ਲੇਖਾ ਤੇ ਹੱਕਦਾਰੀ ) ਪੰਜਾਬ ਅਤੇ ਯੂ.ਟੀ. ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿ਼ਲ੍ਹਾ ਪੱਧਰ ਤੇ ਪੈਨਸ਼ਨ ਅਦਾਲਤ 24 ਸਤੰਬਰ 2026 ਨੂੰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ਼ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਜਾ ਰਹੀ ਹੈ।
ਉਹਨਾਂ ਸਰਕਾਰੀ ਵਿਭਾਗਾਂ ਦੇ ਸੈਨਸ਼ਨਿੰਗ ਅਥਾਰਟੀ / ਡੀ.ਡੀ.ਓ ਨੂੰ ਹਦਾਇਤ ਕੀਤੀ ਕਿ ਜੇਕਰ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਕਿਸੇ ਪੈਨਸ਼ਨਰ ਦੀ ਕੋਈ ਸਿ਼ਕਾਇਤ ਹੋਵੇ ਤਾਂ ਉਹ ਇਸ ਪੈਨਸ਼ਨ ਅਦਾਲਤ ਵਿੱਚ ਲੈ ਕੇ ਜਰੂਰ ਹਾਜ਼ਰ ਹੋਣ।
ਉਹਨਾਂ ਜਿ਼ਲ੍ਹਾ ਖਜਾਨਾ ਦਫਤਰ ਨੂੰ ਕਿਹਾ ਕਿ ਪੈਨਸ਼ਨ ਅਦਾਲਤ ਸਬੰਧੀ “ ਦਿ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ” ਸ੍ਰੀ ਮੁਕਤਸਰ ਸਾਹਿਬ ਦੇ ਆਹੁਦੇਦਾਰਾਂ ਨੂੰ ਜਰੂਰ ਸੂਚਿਤ ਕੀਤਾ ਜਾਵੇ।