ਕਿਹਾ-ਜੇਕਰ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਸਬੰਧਤ ਅਧਿਕਾਰੀ ਨੂੰ ਦਿੱਤੀ ਜਾਵੇ
ਕਾਦੀਆਂ/ਬਟਾਲਾ:- ਮਾਣਯੋਗ ਮੈਂਬਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਭਾਰਤ ਸਰਕਾਰ ਪ੍ਰਿਯਾਂਕ ਕਾਨੂੰਨਗੋ ਕੁਲਵਿੰਦਰ ਕੌਰ ਗੁਰਾਇਆ ਮਹਿਲਾ ਮੋਰਚਾ ਦੇ ਪੰਜਾਬ ਦੇ ਮੀਤ ਪ੍ਰਧਾਨ ਦੇ ਨਿਵਾਸ ਸਥਾਨ ਕਾਦੀਆਂ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ । ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ ਹੋਏ ਸਨ l ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਅਤੇ ਉਸ ਨੂੰ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ l
ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਸਬੰਧਤ ਅਧਿਕਾਰੀ ਨੂੰ ਦਿੱਤੀ ਜਾਵੇ ਜਿਸ ਤੇ ਯਕੀਨਨ ਕਾਰਵਾਈ ਹੋਵੇਗੀ।
ਇਸ ਮੌਕੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦਿੰਦਿਆਂ ਸੰਵੇਦਨਸ਼ੀਲਤਾ, ਜਵਾਬਦੇਹੀ ਅਤੇ ਮਨੁੱਖੀ ਦ੍ਰਿਸ਼ਟੀਕੋਣ ਨਾਲ ਕੰਮ ਕਰਨ।
ਇਸ ਮੌਕੇ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਕੌਰ ਗੁਰਾਇਆ ਨੇ ਸ਼੍ਰੀ ਕਾਨੂੰਗੋ ਦਾ ਕਾਦੀਆਂ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਅਤੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੈਂਬਰ ਉਦੇ ਸੂਦ ਅਤੇ ਸ਼੍ਰੀ ਸੰਦੀਪ ਸੂਬਾ ਆਗੂ:ਟ ਸ੍ਰੀਮਤੀ ਭਾਰਤੀ ਜੰਜੂਆ (ਪ੍ਰਧਾਨ, ਐਸ.ਸੀ. ਮੋਰਚਾ ਪੰਜਾਬ) ਮੰਡਲ ਪ੍ਰਧਾਨ: ਸ਼੍ਰੀ ਅਸ਼ਵਨੀ ਵਰਮਾ ਕਾਦੀਆਂ ਮੰਡਲ ਪ੍ਰਧਾਨ, ਅਰਜੁਨ ਚਿੱਬ ਕਾਹਨੂੰਵਾਨ ਮੰਡਲ ਪ੍ਰਧਾਨ ਅਤੇ ਗੁਰਮੀਤ ਕੌਰ ਸੋਹਲ ਦਿਹਾਤੀ ਮੰਡਲ ਪ੍ਰਧਾਨ ਓ.ਬੀ.ਸੀ. ਸੈੱਲ: ਸਤੀ ਸੂਰੀ ਪ੍ਰਧਾਨ, ਓ.ਬੀ.ਸੀ. ਸੈੱਲ ਅਤੇ ਦੀਪਕ ਵਰਮਾ ਵਾਈਸ ਪ੍ਰਧਾਨ, ਓ.ਬੀ.ਸੀ. ਸੈੱਲ ਹੋਰ ਅਹੁਦੇਦਾਰ ਤੇ ਆਗੂ: ਜਨਰਲ ਸਕੱਤਰ ਸੰਦੀਪ ਕੁਮਾਰ, ਜਨਰਲ ਸਕੱਤਰ ਬ੍ਰਿਜ ਮੋਹਨ ਕੋਹਲੀ, ਵਾਈਸ ਪ੍ਰਧਾਨ ਰਾਜਕੁਮਾਰ, ਵਾਈਸ ਪ੍ਰਧਾਨ ਅਮਿਤ ਮਹਾਜਨ, ਗੁਰਜੀਤ ਕੁਮਾਰ, ਅਸ਼ੋਕ ਸ਼ਰਮਾ ਅਤੇ ਸੁਮਨ ਬਾਲਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।
ਆਖਰ ਵਿੱਚ ਹਾਜ਼ਰ ਆਗੂਆਂ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਆਮ ਲੋਕਾਂ ਦਾ ਪ੍ਰਸ਼ਾਸਨ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ।