Facebook-f Youtube X-twitter

ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਮਹਾਨ ਵਿਗਿਆਨੀ, ਪਦਮ ਵਿਭੂਸ਼ਣ ਡਾ. ਨਰਿੰਦਰ ਸਿੰਘ ਕਪਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ

ਭਾਰਤੀ ਮੂਲ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਕਪਾਨੀ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ

ਬਟਾਲਾ
:- ਸਕੂਲ ਆਫ਼ ਐਮੀਨੈਂਸ, ਧਰਮਪੁਰਾ ਕਲੋਨੀ, ਬਟਾਲਾ ਵਿਖੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੋਗਾ ਜ਼ਿਲੇ ਵਿੱਚ 31 ਅਕਤੂਬਰ 1926 ਨੂੰ ਜਨਮੇ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਮਹਾਨ ਵਿਗਿਆਨੀ ਦੇ ਜੀਵਨ, ਸੰਘਰਸ਼, ਵਿਗਿਆਨਕ ਪ੍ਰਾਪਤੀਆਂ ਅਤੇ ਕਲਾ ਤੇ ਵਿਰਾਸਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਹਰਪ੍ਰੀਤ ਸਿੰਘ, ਵੋਕੇਸ਼ਨਲ ਲੈਕਚਰਾਰ ਨੇ ਡਾ. ਕਪਾਨੀ ਦੇ ਜੀਵਨ ਬਾਰੇ ਦੱਸਿਆ ਕਿ ਡਾ. ਕਪਾਨੀ ਨੇ ਫਾਈਬਰ ਆਪਟਿਕਸ ਤਕਨਾਲੋਜੀ ਦੇ ਖੇਤਰ ਵਿੱਚ ਬਤੌਰ ਮੋਢੀ ਵਿਗਿਆਨੀ ਮਹੱਤਵਪੂਰਨ ਖੋਜਾਂ ਕਰਕੇ ਆਧੁਨਿਕ ਸੰਚਾਰ ਤਕਨਾਲੋਜੀ ਦੇ ਵਿਕਾਸ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ।

ਅੱਜ ਹਾਈ ਸਪੀਡ ਇੰਟਰਨੈਟ ਰਾਹੀਂ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸਕਿੰਟਾਂ ਵਿੱਚ ਤਸਵੀਰਾਂ ਸਹਿਤ ਪਹੁੰਚਣ ਵਾਲੀ ਜਾਣਕਾਰੀ ਪਿੱਛੇ ਡਾਕਟਰ ਕਪਾਨੀ ਦੀ ਵਿਗਿਆਨਿਕ ਖੋਜ ਦਾ ਯੋਗਦਾਨ ਹੈ। ਉਹਨਾਂ ਨੇ ਆਪਟਿਕਸ ਫਾਈਬਰ ਦੇ ਖੇਤਰ ਵਿੱਚ ਬ੍ਰਿਟਿਸ਼ ਵਿਗਿਆਨੀ ਹੈਰੋਲਡ ਹਾਪਕਿਨਸ ਨਾਲ ਮਿਲ ਕੇ ਪ੍ਰਕਾਸ਼ ਦੀਆਂ ਕਿਰਨਾਂ ਨੂੰ ਬਹੁਤ ਬਾਰੀਕ ਕੱਚ ਦੇ ਰੇਸ਼ਿਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਕਈ ਸਫਲ ਪ੍ਰਯੋਗ ਕੀਤੇ।

ਉਹ ਵਿਗਿਆਨ ਦੀ ਦੁਨੀਆਂ ਦੇ ਉੱਤਮ ਦਰਜੇ ਦੇ ਖੋਜੀ, ਉੱਦਮੀ, ਕਾਰੋਬਾਰੀ ਪ੍ਰਬੰਧਕ, ਅਕਾਦਮਿਕ ਵਿਦਵਾਨ,ਪ੍ਰੋਫੈਸਰ, ਮਾਰਗਦਰਸ਼ਕ, ਸਮਾਜਸੇਵੀ,ਕਲਾ ਪ੍ਰੇਮੀ ਸਨ।

ਉਹਨਾਂ ਦੇ ਨਾਂ ਉੱਤੇ 100 ਤੋਂ ਵੱਧ ਪੇਟੈਂਟ ਹਨ। ਅਤੇ ਉਹਨਾਂ ਵੱਲੋਂ ਕਈ ਵਿਗਿਆਨਿਕ ਖੋਜ ਪੱਤਰ ਅਤੇ ਕਿਤਾਬਾਂ ਲਿਖੀਆਂ ਗਈਆਂ।

ਸ੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਡਾ. ਕਪਾਨੀ ਦੇ ਵਿਗਿਆਨਕ ਦ੍ਰਿਸ਼ਟੀਕੋਣ, ਨਵੀਨਤਮ ਸੋਚ ਅਤੇ ਖੋਜ ਪ੍ਰਤੀ ਸਮਰਪਣ, ਡਾਕਟਰ ਕਪਾਨੀ ਵਾਂਗ ਹਮੇਸ਼ਾਂ ਪੰਜਾਬੀ ਕਲਾ ਅਤੇ ਵਿਰਾਸਤ ਨਾਲ ਜੁੜਨ ਸੰਗ੍ਰਹਿ ਅਤੇ ਸੰਭਾਲ ਲਈ ਯਤਨਾਂ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣ ਅਤੇ ਵਿਰਾਸਤ ਦੀ ਸੰਭਾਲ ਤੇ ਪ੍ਰਚਾਰ ਲਈ ਡਾ. ਕਪਾਨੀ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾਕਟਰ ਕਪਾਨੀ ਵੱਲੋਂ ਵਿਗਿਆਨ ਦੀ ਦੁਨੀਆਂ ਵਿੱਚ ਕੰਮ ਕਰਦਿਆਂ 1967 ਵਿੱਚ ਅਮਰੀਕਾ ਵਿੱਚ ਪੰਜਾਬ, ਪੰਜਾਬੀਅਤ ਅਤੇ ਸਿੱਖੀ ਦੇ ਪ੍ਰਸਾਰ ਲਈ ਸਿੱਖ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਅਤੇ ਕਪਾਨੀ ਕੁਲੈਕਸ਼ਨ ਉਹਨਾਂ ਦੇ ਸਿੱਖ ਕਲਾ ਸੰਗ੍ਰਹਿ ਅਤੇ ਵਿਰਾਸਤ ਪ੍ਰਤੀ ਮਹਾਨ ਦੇਣ ਹੈ।

ਦੁਨੀਆਂ ਭਰ ਤੋਂ ਸਮੇਂ ਸਮੇਂ ਤੇ ਮਿਲੇ ਮਾਣ ਸਨਮਾਨਾਂ ਦੇ ਨਾਲ ਸੰਨ 2004 ਵਿੱਚ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਸਨਮਾਨ ਅਤੇ ਦਸੰਬਰ 2020 ਵਿੱਚ ਉਹਨਾਂ ਦੇ ਸਵਰਗਵਾਸ ਹੋਣ ਉਪਰੰਤ ਭਾਰਤ ਸਰਕਾਰ ਵੱਲੋਂ ਸੰਨ 2021 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨਾਲ  ਡਾਕਟਰ ਨਰਿੰਦਰ ਸਿੰਘ ਕਪਾਨੀ ਜੀ ਦੀਆਂ ਕੁਝ ਖਾਸ ਤਸਵੀਰਾਂ ਅਤੇ ਵੀਡੀਓ ਵੀ ਸਾਂਝੇ ਕੀਤੇ ਗਏ।

ਇਸ ਮੌਕੇ ਰਾਜੇਸ਼ ਕੁਮਾਰ, ਲੈਕਚਰਾਰ ਫਿਜਿਕਸ ਅਤੇ ਸ੍ਰੀਮਤੀ ਸੁਚਿਤਾ ਪਾਲ, ਲੈਕਚਰਾਰ ਫਿਜਿਕਸ ਅਤੇ ਸ਼੍ਰੀਮਤੀ ਬਲਜੀਤ ਕੌਰ ਲੈਕਚਰਾਰ  ਜੀਵ ਵਿਗਿਆਨ ਨੇ ਡਾਕਟਰ ਕਪਾਨੀ ਵੱਲੋਂ ਕੀਤੀ ਗਈ ਖੋਜ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਰਾਂਚੀ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀਆਂ ਪੰਜਾਬ ਦੀਆਂ ਸਾਈਕਲਿਸਟ ਧੀਆਂ, ਤਗਮਾ ਜੇਤੂ ਲੜਕਿਆਂ ਅਤੇ ਕੋਚਾਂ ਦਾ ਸਨਮਾਨ

ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਨੇ ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ; ਐਸੋਸੀਏਸ਼ਨ ਨੂੰ 04 ਲੱਖ ਰੁਪਏ ਦੇਣ ਦਾ ਐਲਾਨ  2027 ਦੀ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਮਿਲੀ, ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੂੰ ਸੌਂਪਿਆ ਫੈਡਰੇਸ਼ਨ ਦਾ ਝੰਡਾ ਪੰਜਾਬ ਦੇ ਰਜਿਸਟਰਡ ਸਾਈਕਲਿਸਟਾਂ ਅਤੇ ਕੋਚਾਂ ਦਾ ਸਮੂਹਿਕ ਬੀਮਾ...

ਦੋ ਰੋਜ਼ਾ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ 

-ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲਾ ਸ਼ਲਾਘਾਯੋਗ- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ  ਪਟਿਆਲਾ:- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।  ਸਾਬਕਾ ਡੀਆਈਜੀ ਸਿੱਧੂ ਨੇ ਅੱਜ ਸ. ਹਰਸਨਦੀਪ...

2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

-ਮੰਡੀਆਂ ਵਿੱਚ ਕਿਸਾਨਾਂ ਦੀ ਵਿਕਣ ਲਈ ਆਈ ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਈ ਜਾਵੇਗੀ : ਹਿਮਾਂਸ਼ੂ ਜੈਨ -ਕਿਹਾ, ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ ਨੂੰ ਬਰਕਰਾਰ ਰੱਖਣ ਅਤੇ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ ਪਟਿਆਲਾ:- 2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ...

ਪਟਿਆਲਾ ਵਿਖੇ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ

ਪਟਿਆਲਾ:- ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ (ਰਜਿ.) ਵੱਲੋਂ ਸਪੋਰਟਸ ਕਲੱਬ, ਸਾਹਿਬ ਨਗਰ ਥੇੜੀ, ਅਰਬਨ ਅਸਟੇਟ, ਫੇਜ਼ 1, ਪਟਿਆਲਾ ਵਿਖੇ ਦੋ-ਰੋਜ਼ਾ ‘ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ 2026’ ਦਾ ਬਹੁਤ ਹੀ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਚੈਂਪੀਅਨਸ਼ਿਪ 10 ਅਤੇ 11 ਨਵੰਬਰ ਨੂੰ ਕਰਵਾਈ ਗਈ। ਇਹ ਟੂਰਨਾਮੈਂਟ ਸ. ਜਗਜੀਤ ਸਿੰਘ ਗਿੱਲ (ਰਿਟਾਇਰਡ ਐੱਸ.ਪੀ.) ਜੀ ਦੇ...

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਾਦਸਾਗ੍ਰਸਤ ਪੀਆਰਟੀਸੀ ਬੱਸ ਦੀਆਂ ਜ਼ਖ਼ਮੀ ਸਵਾਰੀਆਂ ਦਾ ਰਾਜਿੰਦਰਾ ਹਸਪਤਾਲ ਵਿਖੇ ਦਾ ਹਾਲ-ਚਾਲ ਜਾਣਿਆ

ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਸਹਾਇਤਾ ਦੇਵੇਗੀ-ਬਰਿੰਦਰ ਗੋਇਲ ਪਟਿਆਲਾ:- ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਪਾਣੀ ਦੀ ਸੰਭਾਲ ਮੰਤਰੀ ਸ੍ਰੀ ਬਰਿੰਦਰ ਗੋਇਲ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੰਗਰੂਰ ਨੇੜੇ ਵਾਪਰੇ ਪੀਆਰਟੀਸੀ ਬੱਸ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਜ਼ਖ਼ਮੀਆਂ ਦੇ ਇਲਾਜ ਸਬੰਧੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.