Facebook-f Youtube X-twitter

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਸਾਹਿਰ ਲੁਧਿਆਣਵੀ ਦੀ ਯਾਦ ’ਚ ਕਰਵਾਇਆ ਉਰਦੂ ਮੁਸ਼ਾਇਰਾ

‘ਬਜ਼ਮ-ਏ-ਸ਼ਾਇਰੀ’ ਦੌਰਾਨ ਉਰਦੂ ਸ਼ਾਇਰੀ ਦਾ ਹਰ ਰੰਗ ਦੇਖਣ ਨੂੰ ਮਿਲਿਆ

‘ਹਮ ਹੈ ਜ਼ੰਜੀਰੋਂ ਕੀ ਖਨ ਖਨ ਕੇ ਵਿਗਾੜੇ ਹੋਏ ਲੋਕ…’

ਪਟਿਆਲਾ:- ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਦੀ ਯਾਦ ਵਿੱਚ ‘ਬਜ਼ਮ-ਏ-ਸ਼ਾਇਰੀ’ ਦੇ ਬੈਨਰ ਹੇਠ ਉਰਦੂ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ ਨਾਮਵਰ ਸ਼ਾਇਰਾਂ ਨੇ ਰੰਗ ਬੰਨ੍ਹਿਆ। ਮੁਸ਼ਾਇਰੇ ਦੀ ਪ੍ਰਧਾਨਗੀ ਉੱਘੇ ਸ਼ਾਇਰ ਡਾ. ਅਜ਼ੀਜ਼ ਪਰਿਹਾਰ ਨੇ ਕੀਤੀ ਅਤੇ ਮੁਸ਼ਾਇਰੇ ਦੀ ਨਜ਼ਾਮਤ ਦਿੱਲੀ ਤੋਂ ਆਏ ਜਨਾਬ ਸਲਮਾਨ ਸਈਅਦ ਨੇ ਕੀਤੀ।

ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਦੀ ਸਰਜ਼ਮੀਨ ਬਹੁਤ ਵਿਲੱਖਣ ਹੈ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਦੀ ਉਤਪਤੀ ਹੋਈ ਹੈ। ਉਂਞ ਤਾਂ ਸਮੁੱਚੇ ਦੱਖਣੀ ਏਸ਼ੀਆ ’ਚ ਭੂਗੋਲਿਕ, ਭਾਸ਼ਾਈ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਅਨੇਕ ਸਮਾਨਤਾਵਾਂ ਹਨ। ਵੱਡੀ ਗੱਲ ਇਹ ਹੈ ਕਿ ਸਾਡੇ ਗੁਰੂਆਂ ਨੇ ਵੀ ਇਸ ਬਹੁਰੰਗੇ ਖਿੱਤੇ ਦੀਆਂ ਵੱਖ-ਵੱਖ ਥਾਵਾਂ ਤੋਂ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ। ਫਾਰਸੀ ਭਾਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ’ਚ ਰਾਜ ਭਾਸ਼ਾ ਦਾ ਰੁਤਬਾ ਪ੍ਰਾਪਤ ਸੀ। ਇਸ ਤੋਂ ਬਾਅਦ ਹੀ ਫਾਰਸੀ ਅਤੇ ਹੋਰ ਭਾਸ਼ਾਵਾਂ ਦੇ ਸੁਮੇਲ ਨਾਲ ਉਰਦੂ ਵਰਗੀ ਮੇਲ ਮਿਲਾਪ ਵਾਲੀ ਭਾਸ਼ਾ ਦੀ ਉਤਪਤੀ ਹੋਈ। ਸਾਨੂੰ ਚਾਹੀਦਾ ਹੈ ਕਿ ਸਾਡੀ ਇਸ ਵਂ ਸੁਵੰਨਤਾ ਨੂੰ ਮਾਣੀਏ ਅਤੇ ਉਸ ਦਾ ਮਾਣ ਕਰੀਏ।

ਮੁਸ਼ਾਇਰੇ ਦੀ ਸ਼ੁਰੂਆਤ ਮਾਲੇਰਕੋਟਲਾ ਤੋਂ ਆਏ ਜ਼ਫ਼ਰ ਅਹਿਮਦ ਜ਼ਫ਼ਰ ਨੇ ‘ਮੇਰੇ ਦਿਲ ਕੀ ਆਰਜ਼ੂ..’ ਗ਼ਜ਼ਲ ਨਾਲ ਕੀਤੀ। ਫਿਰ ਪਰਮਿੰਦਰ ਸ਼ੋਖ਼ ਨੇ ‘ਨਾ ਥਾ ਮਹਿਫ਼ੂਜ਼ ਪਹਿਲੇ ਵੀ ਕਹੀ ਸੱਚ ਬੋਲਨੇ ਵਾਲਾ..’ ਗ਼ਜ਼ਲ ਨਾਲ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ’ਤੇ ਚੋਟ ਕੀਤੀ। ਮੁਹੰਮਦ ਮੁਅੱਜ਼ਮ ਸੈਫ਼ੀ ਨੇ ਧੀਆਂ ਦੀ ਅਹਿਮੀਅਤ ਬਾਰੇ ਆਪਣਾ ਕਲਾਮ ਪੇਸ਼ ਕੀਤਾ। ਚੰਡੀਗੜ੍ਹ ਤੋਂ ਆਈ ਸ਼ਾਇਰਾ ਸ਼ਹਿਨਾਜ਼ ਭਾਰਤੀ ਨੇ ਤਰੰਨਮ ’ਚ ਤਿੰਨ ਗ਼ਜ਼ਲਾਂ ਪੇਸ਼ ਕਰਕੇ ਖ਼ੂਬ ਦਾਦ ਹਾਸਲ ਕੀਤੀ। ਪਟਿਆਲਵੀ ਸ਼ਾਇਰ ਅਮਰਦੀਪ ਅਮਰ ਨੇ ਆਪਣੇ ਸ਼ਿਅਰਾਂ ਨਾਲ ਸਭ ਦਾ ਮਨ ਮੋਹ ਲਿਆ। ਦਿੱਲੀ ਤੋਂ ਆਈ ਮੁਹਤਰਮਾ ਮੁਸਕਾਨ ਮਜੀਦ ਨੇ ਅਜੋਕੇ ਸਮਾਜ ’ਚ ਧੀਆਂ ਦੀ ਹਾਲਤ ਬਾਰੇ ਗ਼ਜ਼ਲ ਸੁਣਾਈ। ਅੰਮ੍ਰਿਤਪਾਲ ਸ਼ੈਦਾ ਨੇ ਜੋਸ਼ੀਲੇ ਅੰਦਾਜ਼ ’ਚ ਸ਼ੇਅਰ ਤੇ ਗ਼ਜ਼ਲਾਂ ਸੁਣਾ ਕੇ ਮੁਸ਼ਾਇਰੇ ਨੂੰ ਨਵਾਂ ਰੰਗ ਪ੍ਰਦਾਨ ਕੀਤਾ। ਸਲਮਾਨ ਸਈਅਦ ਨੇ ‘ਹਮ ਹੈ ਜ਼ੰਜੀਰੋ ਕੀ ਖਨ ਖਨ ਕੇ ਵਿਗਾੜੇ ਹੋਏ ਲੋਕ, ਤੇਰੀ ਪਾਜ਼ੇਬ ਕੀ ਛਨ-ਛਨ ਮੇਂ ਨਹੀਂ ਆ ਸਕਤੇ’, ਵਰਗੇ ਸ਼ਿਅਰਾਂ ਨਾਲ ਮੁਹੱਬਤ ਤੇ ਦਲੇਰੀ ਵਾਲੇ ਰੰਗ ਬਿਖੇਰੇ। ਬੀਕਾਨੇਰ ਤੋਂ ਆਈ ਸ਼ਾਇਰਾ ਪ੍ਰਿਯੰਵਦਾ ਇਲਹਾਨ ਨੇ ਨੌਜਵਾਨ ਦਿਲਾਂ ਦੇ ਵਲਵਲਿਆਂ ਦੀ ਤਰਜ਼ਮਾਨੀ ਕਰਦੀਆਂ ਗ਼ਜ਼ਲਾਂ ਸੁਣਾਕੇ ਖ਼ੂਬ ਦਾਦ ਹਾਸਲ ਕੀਤੀ। ਲੁਧਿਆਣਾ ਤੋਂ ਆਏ ਮੁਕੇਸ਼ ਆਲਮ ਨੇ ‘ਹਰ ਬਾਤ ਸੁਨੇ ਇਤਨਾ ਮਜ਼ਬੂਰ ਨਹੀਂ ਹੈ, ਯੇ ਦਿਲ ਤੇਰਾ ਮਸ਼ਕੂਰ ਹੈ ਮਜ਼ਦੂਰ ਨਹੀਂ ਹੈ”, ਵਰਗੇ ਸ਼ਿਅਰ ਸੁਣਾ ਕੇ ਹਰ ਸਰੋਤੇ ਨੂੰ ਵਾਰ-ਵਾਰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਬਿਲਾਲ ਸਹਾਰਨਪੁਰੀ ਨੇ ‘ਅਦਬ ਕਹਿਤੇ ਹੈ ਜਿਸ ਕੋ ਵੋ ਅਦਾਕਾਰੀ ਨਾ ਹੋ ਜਾਏ, ਮੁਝੇ ਡਰ ਹੈ ਮੇਰਾ ਲਹਿਜਾ ਵੀ ਦਰਬਾਰੀ ਨਾ ਹੋ ਜਾਏ’ ਵਰਗੇ ਸ਼ੇਅਰ ਸੁਣਾਕੇ ਦੇਸ਼ ਦੀ ਅਜੋਕੀ ਸਿਆਸਤ ਤੇ ਸਿਸਟਮ ’ਤੇ ਗੰਭੀਰ ਵਿਅੰਗ ਕੀਤੇ ਅਤੇ ਮੁਸ਼ਾਇਰੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ।

ਮੁਸ਼ਾਇਰੇ ਦੀ ਪ੍ਰਧਾਨਗੀ ਕਰ ਰਹੇ ਡਾ. ਅਜ਼ੀਜ਼ ਪਰਿਹਾਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਨੂੰ ਦਿੱਤੇ ਜਾ ਰਹੇ ਸਤਿਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਸ਼ਾਇਰੇ ’ਚ ਉਰਦੂ ਗ਼ਜ਼ਲ ਦਾ ਹਰ ਰੰਗ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਮੂਲ ਰੂਪ ’ਚ ਉਰਦੂ ਸ਼ਾਇਰੀ ਚੇਤਨਾ ਪ੍ਰਵਾਹ ਦਾ ਵੱਡਾ ਸ੍ਰੋਤ ਹੈ। ਇਹ ਜ਼ਿੰਦਗੀ ਨੂੰ ਨਵੇਂ ਜ਼ਾਵੀਏ ਤੋਂ ਦੇਖਣ ਦੇ ਅਹਿਸਾਸ ਪੈਦਾ ਕਰਦੀ ਹੈ। ਅਖ਼ੀਰ ’ਚ ਉਨ੍ਹਾਂ ਦੋ ਗ਼ਜ਼ਲਾਂ ਨਾਲ ਮੁਸ਼ਾਇਰੇ ਨੂੰ ਨੇਪਰੇ ਚਾੜ੍ਹਿਆ। ਉਰਦੂ ਭਾਗ ਦੇ ਇੰਚਾਰਜ ਸਤਪਾਲ ਸਿੰਘ ਚਹਿਲ ਦੀ ਦੇਖ-ਰੇਖ ’ਚ ਕਰਵਾਏ ਗਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਨੇ ਬਾਖ਼ੂਬੀ ਕੀਤਾ। ਅਖ਼ੀਰ ਵਿੱਚ ਸਾਰੇ ਸ਼ਾਇਰਾ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਪਦਮ ਸ੍ਰੀ ਪ੍ਰਾਣ ਸੱਭਰਵਾਲ, ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਤੇ ਦੇਵਿੰਦਰ ਕੌਰ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਅਮਰਜੀਤ ਸਿੰਘ, ਡਾ. ਆਸ਼ਾ ਕਿਰਨ, ਇੰਜੀ. ਰਮਿੰਦਰਜੀਤ ਸਿੰਘ, ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ਰਫ਼ ਮਹਿਮੂਦ ਨੰਦਨ, ਇੰਜੀ. ਅਮਰਜੀਤ ਸਿੰਘ, ਨਵਦੀਪ ਮੁੰਡੀ, ਡਾ. ਗੁਰਸੇਵਕ ਲੰਬੀ, ਸੁਖਵਿੰਦਰ ਸਿੰਘ ਫੁੱਲ, ਸ਼ਾਇਰ ਡਾ. ਸੰਦੀਪ ਸ਼ਰਮਾ, ਲਕਸ਼ਮੀ ਨਰਾਇਣ ਭੀਖੀ, ਅਦਾਕਾਰ ਬਲਵਿੰਦਰ ਬੁਲਟ ਤੇ ਹਰਸ਼ਜੋਤ ਕੌਰ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਵਿੱਚ ਚੱਲਣਗੀਆ ਪੀ. ਆਰ. ਟੀ. ਸੀ ਜੂਨੀਅਰ ਬੱਸਾਂ- ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ

-ਸਮਾਣਾ ਹਲਕੇ ਦੇ ਵੱਖ-ਵੱਖ ਬੰਦ ਪਏ ਬੱਸ ਰੂਟਾਂ ਨੂੰ ਮੁੜ ਚਲਾਉਂਣ ਸਬੰਧੀ ਸਾਬਕਾ ਮੰਤਰੀ ਰੱਖੜਾ ਨਾਲ ਚਰਚਾ  ਪਟਿਆਲਾ, 13 ਨਵੰਬਰ: ਪੀ. ਆਰ. ਟੀ. ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਦਿੱਤੇ ਗਏ ਨਿੱਘੇ ਸੱਦੇ ‘ਤੇ ਅੱਜ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਹਲਕਾ ਇੰਚਾਰਜ ਸਮਾਣਾ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਪਹੁੰਚੇ। ਇਸ ਮੌਕੇ ਚੇਅਰਮੈਨ ਐਡਵੋਕੇਟ...

ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ

ਬਟਾਲਾ:- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਵਿੱਚ ਵੋਟ ਦੇ ਮਹੱਤਵ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ।  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਸ਼ਰਮਾ ਸਟੇਟ ਐਵਾਰਡੀ ਨੇ ਕਿਹਾ ਕਿ ਭਾਰਤ ਚੋਣ...

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ CASO ਸਰਚ ਅਭਿਆਨ

ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੇ ਟਿਕਾਣਿਆਂ ’ਤੇ ਪੁਲਿਸ ਲਗਾਤਾਰ ਚੈਕਿੰਗ ਜਾਰੀ ਸ੍ਰੀ ਮੁਕਤਸਰ ਸਾਹਿਬ:- ਮਾਨਯੋਗ ਡੀਜੀਪੀ ਪੰਜਾਬ ਜੀ ਅਤੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮਨਯੂ ਰਾਣਾ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ, ਸ਼ਰਾਰਤੀ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਲਗਾਤਾਰ ਸਖ਼ਤ...

ਵਧੇਰੇ ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਵਿਗਿਆਨਕ ਢੰਗ ਨਾਲ ਪਸ਼ੂ ਪ੍ਰਬੰਧਨ ਬੇਹੱਦ ਜ਼ਰੂਰੀ: ਗੁਰਮੀਤ ਸਿੰਘ ਖੁੱਡੀਆਂ

• ਵੈਟਰਨਰੀ ਅਫ਼ਸਰਾਂ ਨੂੰ ਬਿਮਾਰੀਆਂ ਦੀ ਰੋਕਥਾਮ, ਵਿਗਿਆਨਕ ਖੁਰਾਕ ਅਤੇ ਪਸ਼ੂ ਫਾਰਮਾਂ ਦੀ ਸਫ਼ਾਈ ਤੇ ਜੈਵਿਕ ਸੁਰੱਖਿਆ ਨੂੰ ਤਰਜੀਹ ਦੇਣ ਦਾ ਸੱਦਾ • ਸੂਬਾ-ਪੱਧਰੀ ਤਕਨੀਕੀ ਸੈਮੀਨਾਰ ਦੌਰਾਨ ਆਧੁਨਿਕ ਡੇਅਰੀ ਫਾਰਮਿੰਗ, ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਜਨਣ ਸਮਰੱਥਾ ‘ਤੇ ਜ਼ੋਰ ਚੰਡੀਗੜ੍ਹ:- ਪੰਜਾਬ ਦੀ ਡੇਅਰੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਪਸ਼ੂਆਂ ਦੇ ਵਿਗਿਆਨਕ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੀ...

ਮਾਨ ਸਰਕਾਰ ਵੱਲੋਂ 2.86 ਲੱਖ ਲਾਭਪਾਤਰੀਆਂ ਨੂੰ 1164 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ; ਆਸ਼ੀਰਵਾਦ ਸਕੀਮ ਵਿੱਚ ਕਿਸੇ ਵੀ ਬੇਨਿਯਮੀ ‘ਤੇ ਜ਼ੀਰੋ ਟੋਲਰੈਂਸ: ਡਾ. ਬਲਜੀਤ ਕੌਰ

62 ਕਥਿਤ ਮਾਮਲਿਆਂ ਦੀ ਨਿਰਪੱਖ ਜਾਂਚ; ਦੋਸ਼ੀਆਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ, ਸੂਬੇ ਭਰ ਵਿੱਚ ਪੜਤਾਲ ਦੇ ਨਿਰਦੇਸ਼ ਚੰਡੀਗੜ੍ਹ:- ਡਾ. ਬਲਜੀਤ ਕੌਰ ਨੇ ਕਿਹਾ ਕਿ ਆਸ਼ੀਰਵਾਦ ਸਕੀਮ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਲੋਕ ਭਲਾਈ ਯੋਜਨਾ ਹੈ, ਜਿਸ ਤਹਿਤ ਯੋਗ ਲਾਭਪਾਤਰੀਆਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.