Facebook-f Youtube X-twitter

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਦੇ ਪਾਵਨ ਮੌਕੇ ਪਹਿਲੀ ਵਾਰ ਕਰਵਾਈ ਇਤਿਹਾਸਕ ਮਾਤਾ ਦੀ ਚੌਂਕੀ ਨੇ ਸ਼ਰਧਾਲੂਆਂ ਨੂੰ ਮਾਤਾ ਦੇ ਰੰਗ ‘ਚ ਰੰਗਿਆ 

-ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਰਾਮਚੰਦ ਰਾਮਾ ਨੇ ਕੀਤੀ ਜੋਤੀ ਪ੍ਰਚੰਡ, 

-ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜ਼ਰੀ

-ਮਾਤਾ ਦੀ ਚੌਂਕੀ ਨੂੰ ਲੈ ਕੇ ਸਨਾਤਨ ਧਰਮ ਨਾਲ ਜੁੜੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ

ਪਟਿਆਲਾ:- ਪਟਿਆਲਾ ਦੇ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਇਸ ਵਾਰ ਪਹਿਲੀ ਵਾਰ ਇਤਿਹਾਸਕ ਅੱਠ ਦਿਨਾਂ ਦੀ ਕਰਵਾਈ ਜਾ ਰਹੀ ਮਾਤਾ ਦੀ ਚੌਂਕੀ ਨੇ ਸ਼ਰਧਾਲੂਆਂ ਨੂੰ ਮਾਤਾ ਦੇ ਰੰਗ ‘ਚ ਰੰਗਿਆ ਹੈ। ਇਸ ਚੌਂਕੀ ਦੀ ਸੇਵਾ ਮੰਦਰ ਐਡਵਾਈਜਰੀ ਮੈਨੇਜਮੈਂਟ ਕਮੇਟੀ ਨੇ ਇਹ ਅਹਿਮ ਸੇਵਾ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਸੌਂਪੀ ਹੈ, ਜਿਸ ਨੂੰ ਉਹ ਪੂਰੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਨਿਭਾ ਰਹੇ ਹਨ।

ਮਾਤਾ ਦੀ ਚੌਂਕੀ ਦੌਰਾਨ ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਸ੍ਰੀ ਰਾਮਚੰਦ ਰਾਮਾ ਨੇ ਜੋਤੀ ਪ੍ਰਚੰਡ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਹਾਵਲਪੁਰ ਮਹਾਂਸੰਘ ਦੇ ਸਮੂਹ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਅੱਠ ਦਿਨਾਂ ਦੀ ਇਸ ਪਾਵਨ ਚੌਂਕੀ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਰ ਰੋਜ਼ ਪਹੁੰਚ ਕੇ ਜੋਤੀ ਪ੍ਰਚੰਡ ਕਰ ਰਹੇ ਹਨ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ।

ਹਰਪਾਲ ਜੁਨੇਜਾ ਨੇ ਕਿਹਾ ਕਿ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਹੋ ਰਿਹਾ ਨਵੀਨੀਕਰਨ ਅਤੇ ਸੁੰਦਰੀਕਰਨ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੰਦਰ ਦੇ ਵਿਕਾਸ ਕਾਰਜਾਂ ’ਤੇ ਵੱਡੇ ਪੱਧਰ ’ਤੇ ਖਰਚ ਕੀਤਾ ਜਾ ਰਿਹਾ ਹੈ ਅਤੇ ਨਵੀਂ ਦਿੱਖ ਨਾਲ ਮੰਦਰ ਦੀ ਸ਼ਾਨ ਹੋਰ ਵਧ ਰਹੀ ਹੈ। ਨਰਾਤਿਆਂ ਦੌਰਾਨ ਪਹਿਲੀ ਵਾਰ ਅੱਠ ਦਿਨਾਂ ਦੀ ਚੌਂਕੀ ਲੱਗਣ ਕਾਰਨ ਸਨਾਤਨ ਧਰਮ ਨਾਲ ਜੁੜੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਵਾਰ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਮਾਤਾ ਰਾਣੀ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

ਇਸ ਦੌਰਾਨ ਨਵੇਂ ਲੰਗਰ ਭਵਨ ਵਿੱਚ ਸੰਗਤ ਲਈ ਸੁਚੱਜੇ ਪ੍ਰਬੰਧ ਵੀ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਦਾਨ ਕਰ ਰਹੇ ਹਨ। ਮੰਦਰ ਵਿਖੇ ਨਵੇਂ ਬਣੇ ਲੰਗਰ ਭਵਨ ਵਿੱਚ ਵੀ ਸੰਗਤ ਦੀ ਸਹੂਲਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਇੱਥੇ ਇੱਕ ਸਮੇਂ ਵਿੱਚ ਲਗਭਗ 1,000 ਤੋਂ 1,500 ਸ਼ਰਧਾਲੂ ਬੈਠ ਕੇ ਲੰਗਰ ਛਕ ਸਕਦੇ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਲੰਗਰ ਦਾ ਪ੍ਰਸ਼ਾਦਾ ਛਕ ਰਹੀ ਹੈ। ਸ਼ਰਧਾਲੂ ਜਿੱਥੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ, ਉੱਥੇ ਹੀ ਮੰਦਰ ਦੇ ਨਵੀਨੀਕਰਨ ਅਤੇ ਲੰਗਰ ਭਵਨ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਵੀ ਭਰਪੂਰ ਸ਼ਲਾਘਾ ਕਰ ਰਹੇ ਹਨ।

ਹਰਪਾਲ ਜੁਨੇਜਾ ਨੇ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਸਦਕਾ ਇਸ ਪਾਵਨ ਸਮਾਗਮ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸੇਵਾਦਾਰਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਇਹ ਸੇਵਾ ਹੋਰ ਵੀ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ।

ਉਨ੍ਹਾਂ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਾਤਾ ਰਾਣੀ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ, ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ੇ ਅਤੇ ਸਮੁੱਚੀ ਲੋਕਾਈ ’ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਪਿੰਡ ਅਲੀਸ਼ੇਰ ਹਾਦਸੇ ਦੇ ਜ਼ਖ਼ਮੀ ਮਨਰੇਗਾ ਵਰਕਰਾਂ ਦਾ ਕੈਬਨਿਟ ਮੰਤਰੀਆਂ ਬਰਿੰਦਰ ਗੋਇਲ ਤੇ ਡਾ. ਬਲਬੀਰ ਸਿੰਘ ਨੇ ਰਜਿੰਦਰਾ ਹਸਪਤਾਲ ਵਿਖੇ ਹਾਲ-ਚਾਲ ਜਾਣਿਆ

-ਕਿਹਾ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਸਮੇਤ ਮੁਫ਼ਤ ਇਲਾਜ ਕਰਵਾਇਆ ਜਾਵੇਗਾ -ਪੰਜਾਬ ਸਰਕਾਰ ਹਰ ਪੱਖੋਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ- ਬਰਿੰਦਰ ਗੋਇਲ ਤੇ ਡਾ. ਬਲਬੀਰ ਸਿੰਘ -ਮੰਤਰੀਆਂ ਨੇ ਡਾਕਟਰਾਂ ਨੂੰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਪਟਿਆਲਾ:- ਪੰਜਾਬ ਦੇ ਕੈਬਨਿਟ...

“ਯੋਗਾ ਫਾਰ ਨਸ਼ਾ ਮੁਕਤ ਯੁਵਾ” ਤਹਿਤ ਯੋਗਾ ਸੈਸ਼ਨ ਆਯੋਜਿਤ

ਸ੍ਰੀ ਮੁਕਤਸਰ ਸਾਹਿਬ:- ਮੇਰਾ ਯੁਵਾ ਭਾਰਤ, ਸ੍ਰੀ ਮੁਕਤਸਰ ਸਾਹਿਬ ਵੱਲੋਂ “ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ” ਅਤੇ “100 ਹਫ਼ਤੇ ਨਸ਼ਾ ਮੁਕਤ ਯੁਵਾ ਅਭਿਆਨ” ਤਹਿਤ ਸੀ.ਆਰ.ਐਮ.ਡੀ.ਏ.ਵੀ. ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ “ਯੋਗਾ ਫਾਰ ਨਸ਼ਾ ਮੁਕਤ ਯੁਵਾ” ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਡੀ.ਪੀ. ਮਾਸਟਰ ਕੁਲਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਯੋਗਾ ਦੇ ਵੱਖ-ਵੱਖ ਆਸਣ ਕਰਵਾਏ ਗਏ। ਵਿਦਿਆਰਥੀਆਂ ਨੇ...

ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਪੰਜਾਬ ਸਰਕਾਰ ਦਾ ਮੁੱਖ ਟੀਚਾ —— ਡਾ.ਬਲਜੀਤ ਕੌਰ

ਮਲੋਟ ਵਿਖੇ ‘ਸਾਡਾ ਬਜ਼ੁਰਗ, ਸਾਡਾ ਮਾਣ’ ਤਹਿਤ ਕਰਵਾਇਆ ਰਾਜ ਪੱਧਰੀ ਸਮਾਗਮ ਕੈਬਨਟ ਮੰਤਰੀ ਡਾ। ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 250 ਲਾਭਪਾਤਰੀਆਂ ਨੂੰ ਵੰਡੇ 1250 ਸਹਾਇਕ ਉਪਕਰਨ ਮਲੋਟ / ਸ੍ਰੀ ਮੁਕਤਸਰ ਸਾਹਿਬ:- ਬਜੁ਼ਰਗਾਂ ਦੀ ਸੇਵਾਂ ਤੇ ਸਨਮਾਨ ਕਰਨਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਇਹ ਪ੍ਰਗਟਾਵਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ...

ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਪੰਜਾਬ ਸਰਕਾਰ ਦਾ ਮੁੱਖ ਟੀਚਾ —— ਡਾ.ਬਲਜੀਤ ਕੌਰ

ਮਲੋਟ ਵਿਖੇ ‘ਸਾਡਾ ਬਜ਼ੁਰਗ, ਸਾਡਾ ਮਾਣ’ ਤਹਿਤ ਕਰਵਾਇਆ ਰਾਜ ਪੱਧਰੀ ਸਮਾਗਮ ਕੈਬਨਟ ਮੰਤਰੀ ਡਾ। ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 250 ਲਾਭਪਾਤਰੀਆਂ ਨੂੰ ਵੰਡੇ 1250 ਸਹਾਇਕ ਉਪਕਰਨ ਮਲੋਟ / ਸ੍ਰੀ ਮੁਕਤਸਰ ਸਾਹਿਬ:- ਬਜੁ਼ਰਗਾਂ ਦੀ ਸੇਵਾਂ ਤੇ ਸਨਮਾਨ ਕਰਨਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਇਹ ਪ੍ਰਗਟਾਵਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ...

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਦੇ ਪਾਵਨ ਮੌਕੇ ਪਹਿਲੀ ਵਾਰ ਕਰਵਾਈ ਇਤਿਹਾਸਕ ਮਾਤਾ ਦੀ ਚੌਂਕੀ ਨੇ ਸ਼ਰਧਾਲੂਆਂ ਨੂੰ ਮਾਤਾ ਦੇ ਰੰਗ ‘ਚ ਰੰਗਿਆ 

-ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਰਾਮਚੰਦ ਰਾਮਾ ਨੇ ਕੀਤੀ ਜੋਤੀ ਪ੍ਰਚੰਡ,  -ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜ਼ਰੀ -ਮਾਤਾ ਦੀ ਚੌਂਕੀ ਨੂੰ ਲੈ ਕੇ ਸਨਾਤਨ ਧਰਮ ਨਾਲ ਜੁੜੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਪਟਿਆਲਾ:- ਪਟਿਆਲਾ ਦੇ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਇਸ ਵਾਰ ਪਹਿਲੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.