Facebook-f Youtube X-twitter

ਬਟਾਲਾ ਵਿਖੇ ਰਾਜ ਪੱਧਰੀ ਖੇਡ (ਵੁਸ਼ੂ) ਵਿੱਚ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਵਿੱਚ ਹੋਏ ਦਿਲਚਸਪ ਮੁਕਾਬਲੇ

ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਉਵਰਆਲ ਪਹਿਲਾ ਸਥਾਨ ਹਾਸਿਲ ਕੀਤਾ

ਬਟਾਲਾ:- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ- 2026 (ਸੀਜ਼ਨ-4) ਰਾਜ ਪੱਧਰੀ ਖੇਡ ( ਵੁਸ਼ੂ) ਜਿਸ ਵਿੱਚ ਅੰਡਰ 14,17, 21,21-30, 31-40, ਉਮਰ ਵਰਗ ਵਿੱਚ ਆਰ.ਡੀ.ਖੋਸਲਾ ਮਾਡਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਜਿਲ੍ਹਾ ਗੁਰਦਾਸਪੁਰ) ਕਰਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਲੜਕੀਆਂ ਦੇ ਟੂਰਨਾਮੈਂਟ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਉਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਅਤੇ ਸ੍ਰੀਮਤੀ ਬਿੰਦੂ ਭੱਲਾ  ਪ੍ਰਿੰਸੀਪਲ ਆਰ.ਡੀ.ਖੋਸਲਾ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵੱਲੋ ਵੀ ਸ਼ਿਰਕਤ ਕੀਤੀ ਗਈ।

ਜਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅੰਡਰ-17 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਕੋਮਲਪ੍ਰੀਤ ਕੌਰ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਲਵਲੀ ਸਲਾਰੀਆਂ ਨੇ ਸਿਲਵਰ ਮੈਡਲ, ਤਾਈਜੀਕੁਆਨ ਗੇਮ ਵਿੱਚ ਕੋਮਲਪ੍ਰੀਤ ਕੌਰ ਨੇ ਗੋਲਡ ਮੈਡਲ, ਗੂਨਸੂ ਗੇਮ ਵਿੱਚ ਅਕਸ਼ਪ੍ਰੀਤ ਕੌਰ ਨੇ ਸਿਲਵਰ ਮੈਡਲ, ਕਿਆਂਗਸ਼ੂ ਗੇਮ ਵਿੱਚ ਤਕਰੀਰ ਕੌਰ ਨੇ ਸਿਲਵਰ ਮੈਡਲ,  ਨਨਗੂਨ ਗੇਮ ਵਿੱਚ ਹਰਗੁਨਪ੍ਰੀਤ ਕੌਰ ਨੇ ਸਿਲਵਰ ਮੈਡਲ, ਦਾਊਸ਼ੂ ਗੇਮ ਵਿੱਚ ਖੁਸ਼ਮੀਤ ਕੋਰ ਨੇ ਸਿਲਵਰ ਮੈਡਲ, ਜਿਆਂਸ਼ੂ ਗੇਮ ਵਿੱਚ ਪਰਲਦੀਪ ਕੌਰ ਨੇ ਬਰੋਨਜ਼ ਮੈਡਲ, ਤਾਈਜੀਜਿਆਨ ਗੇਮ ਵਿੱਚ ਮਧੂ ਨੇ ਸਿਲਵਰ ਮੈਡਲ,  ਨਨਦਾਉ ਗੇਮ ਵਿੱਚ  ਸ਼ਾਕਸ਼ੀ ਕੁਮਾਰੀ ਨੇ ਬਰਨੋਜ਼ ਮੈਡਲ ਹਾਸਲ ਕੀਤਾ।

ਇਸੇ ਤਰ੍ਹਾਂ ਅੰਡਰ-14 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਜਿਲ੍ਹਾ ਜੀਵਨ ਕੌਰ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਸੀਰਤ ਨੇ ਬਰੋਨਜ਼ ਮੈਡਲ, ਤਾਈਜੀਕੁਆਨ ਗੇਮ ਵਿੱਚ ਮਨਰੀਤ ਕੌਰ ਨੇ ਗੋਲਡ, ਨਨਗੂਨ ਗੇਮ ਵਿੱਚ ਰਮਨੀਕ ਕੌਰ ਨੇ ਗੋਲਡ ਮੈਡਲ, ਦਾਊਸ਼ੂ ਗੇਮ ਵਿੱਚ ਖੁਸ਼ਦੀਪ ਕੋਰ ਨੇ ਸਿਲਵਰ ਮੈਡਲ, ਜਿਆਂਸ਼ੂ ਗੇਮ ਵਿੱਚ ਨਿਮਰਤਦੀਪ ਕੌਰ ਨੇ ਗੋਲਡ ਮੈਡਲ, ਤਾਈਜੀਜਿਆਨ ਗੇਮ ਵਿੱਚ ਰਣਵਿੰਦਰਜੀਤ ਕੌਰ ਨੇ ਸਿਲਵਰ ਮੈਡਲ, ਨਨਦਾਉ ਗੇਮ ਵਿੱਚ  ਮਹਿਕਪ੍ਰੀਤ ਕੌਰ ਨੇ ਬਰਨੋਜ਼ ਮੈਡਲ ਹਾਸਲ ਕੀਤਾ।

ਇਸੇ ਤਰ੍ਹਾਂ ਅੰਡਰ-21 ਵਰਗ ਵਿੱਚ ਚੰਗਕੁਆਨ ਗੇਮ ਵਿੱਚ ਤਰਨੁਮ ਨੇ ਬਰਨੋਜ਼ ਮੈਡਲ, ਨਨਕੂਆਨ ਗੇਮ ਵਿੱਚ ਅਮਨਪ੍ਰੀਤ ਕੌਰ ਨੇ ਬਰੋਨਜ਼ ਮੈਡਲ, ਤਾਈਜੀਕੁਆਨ ਗੇਮ ਵਿੱਚ ਖੁਸ਼ਪ੍ਰੀਤ ਕੌਰ ਨੇ ਗੋਲਡ, ਗੂਨਸੂ ਗੇਮ ਵਿੱਚ  ਅਪਸਾਰਜੀਤ ਕੌਰ ਨੇ ਗੋਲਡ ਮੈਡਲ, ਕਿਆਂਗਸੂ ਗੇਮ ਵਿੱਚ ਜਸਪ੍ਰੀਤ ਕੌਰ ਨੇ ਬਰਨੋਜ਼ ਮੈਡਲ,  ਨਨਗੂਨ ਗੇਮ ਵਿੱਚ ਸੁਹਾਨੀ ਨੇ ਗੋਲਡ ਮੈਡਲ, ਦਾਊਸ਼ੂ ਗੇਮ ਵਿੱਚ ਗੁਰਨਿਆਮਤ ਕੋਰ ਨੇ ਸਿਲਵਰ ਮੈਡਲ, ਨਨਦਾਉ ਗੇਮ ਵਿੱਚ  ਕੋਨਿਸ਼ਾ ਚੋਪੜਾ ਨੇ ਬਰਨੋਜ਼ ਮੈਡਲ ਹਾਸਲ ਕੀਤਾ।

ਇਸੇ ਤਰ੍ਹਾ ਅੰਡਰ-21 ਤੋਂ 30 ਵਰਗ ਚੰਗਕੁਆਨ ਗੇਮ ਵਿੱਚ ਪੂਜਾ ਨੇ ਗੋਲਡ ਮੈਡਲ, ਨਨਕੂਆਨ ਗੇਮ ਵਿ4ਚ ਲਵਲੀਨ ਕੌਰ ਨੇ ਗੋਲਡ ਮੈਡਲ, ਤਾਈਜੀਕੁਆਨ ਗੇਮ ਵਿੱਚ ਅਨਮੋਲਪ੍ਰਤੀ ਕੌਰ ਨੇ ਬਰਨੋਜ਼ ਮੈਡਲ, ਗੂਨਸੂ ਗੇਮ ਵਿੱਚ ਦਿਆ ਨੇ ਸਿਲਵਰ ਮੈਡਲ, ਕਿਆਂਗਸੂ ਗੇਮ ਵਿੱਚ ਪਾਲਿਨਾ ਨੇ ਸਿਲਵਰ ਮੈਡਲ, ਨਨਗੂਨ ਗੇਮ ਵਿੱਚ ਪਲਕਪ੍ਰੀਤ ਕੌਰ ਬਰੋਨਜ਼ ਮੈਡਲ, ਦਾਊਸ਼ ਗੇਮ ਵਿੱਚ ਮੁਸਕਾਨ ਨੇ ਗੋਲਡ ਮੈਡਲ ਹਾਸਲ ਕੀਤਾ ।

ਇਸੇ ਤਰ੍ਹਾ ਅੰਡਰ 31 ਤੋਂ 40 ਵਰਗ  ਵਿੱਚ ਚੰਗਕੁਆਨ ਗੇਮ ਵਿੱਚ ਬਲਬੀਰ ਕੌਰ ਨੇ ਗੋਲਡ ਮੈਡਲ,  ਨਨਕੂਆਨ ਗੇਮ ਵਿੱਚ ਗੁਰਪ੍ਰੀਤ ਕੌਰ ਨੇ ਗੋਲਡ ਮੈਡਲ, ਤਾਈਜੀਕੁਆਨ ਗੇਮ ਵਿੱਚ ਪ੍ਰਭਜੀਤ ਕੌਰ ਨੇ ਬਰੋਨਜ਼ ਮੈਡਲ, ਗੂਨਸੂ ਗੇਮ ਵਿੱਚ ਚਰਨਜੀਤ ਕੌਰ ਨੇ ਗੋਲਡ ਮੈਡਲ, ਕਿਆਂਗਸ਼ੂ ਗੇਮ ਵਿੱਚ  ਸੋਨੀਆਂ ਨੇ ਗੋਲਡ ਮੈਡਲ, ਨਨਗੂਨ ਗੇਮ ਵਿੱਚ ਬਲਜਿੰਦਰ ਕੌਰ ਨੇ ਬਰਨੋਜ਼ ਮੈਡਲ, ਦਾਊਸ਼ੂ ਗੇਮ ਵਿੱਚ ਕਿਰਨਦੀਪ ਕੌਰ ਨੇ ਬਰੋਨਜ਼ ਮੈਡਲ, ਜਿਆਂਸ ਗੇਮ ਵਿੱਚ ਪਿਅੰਕਾ ਨੇ ਗੋਲਡ ਮੈਡਲ, ਤਾਈਜੀਜਿਆਨ ਗੇਮ ਵਿੱਚ ਅਲਕਾ ਨੇ ਗੋਲਡ ਮੈਡਲ ਹਾਸਲ ਕੀਤਾ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ  ‘ਚ ਮੀਤ ਸਿੰਘ ਗਿੱਲ ਤੇ ਸਿਸ਼ਟੀ ਵੀ ਬੈਸਟ ਅਥਲੀਟ ਚੁਣੇ ਗਏ

ਪਟਿਆਲਾ:- ਸੀਬੀਐਸਈ ਸਪੋਰਟਸ ਕਮੇਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ ਦੀ ਯੋਗ ਅਗਵਾਈ ਹੇਠ ਆਰਗਨਾਈਜਿੰਗ ਸੈਕਟਰੀ ਸਤਵਿੰਦਰ ਸਿੰਘ ਤਾਇਕਵਾਡੋਂ ਕੋਚ ਦੇ ਤਾਲਮੇਲ ਨਾਲ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ  ਦੇ ਵਿੱਚ ਅੰਡਰ-14 ਲੜਕਿਆਂ ਦੇ ਵਿੱਚ ਬੈਸਟ ਅਥਲੀਟ ਨੀਤੂ,ਅੰਡਰ 17 ਦੇ ਵਿੱਚ ਰਾਹੁਲ ਰਾਏ ਮੈਹਤੂ,ਅੰਡਰ-19 ਦੇ ਵਿੱਚ ਮੀਤ ਸਿੰਘ ਗਿੱਲ,ਅੰਡਰ-14 ਲੜਕੀਆਂ...

ਖੇਡਾਂ ਵਤਨ ਪੰਜਾਬ ਦੀਆਂ 2026: ਪਟਿਆਲਾ ਵਿਖੇ ਰਾਜ ਪੱਧਰੀ ਜਿਮਨਾਸਟਿਕ ਤੇ ਖੋ-ਖੋ ਮੁਕਾਬਲੇ ਜਾਰੀ, ਖਿਡਾਰੀਆਂ ਨੇ ਜਿੱਤੇ ਤਗਮੇ

ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪਟਿਆਲਾ ਵਿਖੇ ਰਾਜ ਪੱਧਰੀ ਖੇਡਾਂ ਜਿਮਨਾਸਟਿਕ ਅਤੇ ਖੋ-ਖੋ ਪੋਲੋ ਗਰਾਊਂਡ ਪਟਿਆਲਾ ਕਰਵਾਈਆਂ ਜਾ ਰਹੀਆਂ ਹਨ। ਕਬੱਡੀ ਸਰਕਲ ਸਟਾਇਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਹਨਾਂ ਖੇਡਾਂ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਵੱਖ-ਵੱਖ ਉਮਰ ਵਰਗ ਵਿੱਚ ਖਿਡਾਰੀ ਭਾਗ ਲੈ ਰਹੇ ਹਨ। ਜਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ...

ਪਰਾਲੀ ਪ੍ਰਬੰਧਨ ਸਬੰਧੀ ਸਕੂਲਾਂ ਵਿੱਚ ਕਰਵਾਏ ਜਾਗਰੂਕਤਾ ਸੈਮੀਨਾਰ

ਵਿਦਿਆਰਥੀਆਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਪੰਚਾਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ...

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ, ਖ਼ਰੀਦ ਅਤੇ ਲਿਫਟਿੰਗ ਨਿਰਵਿਘਨ ਜਾਰੀ: ਡਿਪਟੀ ਕਮਿਸ਼ਨਰ

ਹੁਣ ਤੱਕ 86,465 ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ, ਖ਼ਰੀਦ ਅਤੇ ਲਿਫਟਿੰਗ ਨਿਰਵਿਘਨ ਜਾਰੀ ਹੈ। ਉਨ੍ਹਾਂ ਅਧਿਕਾਰੀਆਂ ਆਦੇਸ਼ ਦਿੰਦਿਆਂ ਕਿਹਾ ਕਿ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ...

ਯੁੱਧ ਨਸ਼ਿਆਂ ਵਿਰੁੱਧ:-ਪਟਿਆਲਾ ਵਿਚ ਡਰੱਗਜ਼ ਕੰਟਰੋਲ ਵਿਭਾਗ ਦੀ ਵੱਡੀ ਕਾਰਵਾਈ

-ਡਰੱਗਜ਼ ਕੰਟਰੋਲ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ 16 ਫਰਮਾਂ ਦੀ ਕੀਤੀ ਜਾਂਚ, 11 ‘ਚੋਂ ਡਰੱਗਜ਼ ਤੇ ਕਾਸਮੈਟਿਕ ਨਿਯਮਾਂ ਦੀਆਂ ਉਲੰਘਣਾਂ ਪਾਈਆਂ ਪਟਿਆਲਾ:- ਪਟਿਆਲਾ ਡਰੱਗਜ਼ ਕੰਟਰੋਲ ਦਫ਼ਤਰ ਨੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਨਾਲ ਮਿਲ ਕੇ ਜ਼ਿਲ੍ਹੇ ਵਿਚ ਵੱਖ-ਵੱਖ ਮੈਡੀਕਲ ਸਟੋਰਾਂ ਅਤੇ ਫਰਮਾਂ ਦੀ ਜਾਂਚ ਕੀਤੀ ਹੈ। ਇਸ ਜਾਂਚ ਦੌਰਾਨ ਕਈ ਫਰਮਾਂ ਵਿਚ ਨਿਯਮਾਂ ਦੀ ਉਲੰਘਣਾ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.