ਦਿੱਲੀ:- ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਸਕਟ ਤੋਂ ਆਏ ਇਕ ਯਾਤਰੀ ਦੀਆਂ ਜੁਰਾਬਾਂ ਵਿਚ ਲੁਕੋ ਕੇ ਲਿਆਂਦਾ ਗਿਆ 85.76 ਲੱਖ ਰੁਪਏ ਦੀ ਕੀਮਤ ਦਾ 587 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ।
ਇਸ ਸਬੰਧ ਵਿਚ ਮਿਸੇ ਇਕ ਅਧਿਕਾਰਤ ਬਿਆਨ ਅਨੁਸਾਰ ਯਾਤਰੀ ਨੂੰ 10 ਅਕਤੂਬਰ ਨੂੰ ਮਸਕਟ ਤੋਂ ਆਉਣ ਤੋਂ ਬਾਅਦ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਰੋਕਿਆ ਗਿਆ ਸੀ। ਉਹ 9 ਅਕਤੂਬਰ ਨੂੰ ਦੁਬਈ ਤੋਂ ਫਲਾਈਟ ਰਾਹੀਂ ਮਸਕਟ ਪਹੁੰਚਿਆ ਸੀ ,ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀ ਦੀ ਤਲਾਸ਼ੀ ਲੈਣ ‘ਤੇ ਉਸ ਦੀਆਂ ਜੁਰਾਬਾਂ ਵਿਚ ਲੁਕੋ ਕੇ ਰੱਖੀਆਂ 2 ਥੈਲੀਆਂ ਵਿਚੋਂ ਸੋਨੇ ਦੀ ਪੇਸਟ ਮਿਲੀ। ਕੈਰੇਟੋਮੀਟਰ ਨਾਲ ਜਾਂਚ ਕਰਨ ‘ਤੇ ਸੋਨੇ ਦੀ ਸ਼ੁੱਧਤਾ 100 ਫੀਸਦੀ ਪਾਈ ਗਈ।ਬਿਆਨ ਅਨੁਸਾਰ ਯਾਤਰੀ ਨੇ ਦੱਸਿਆ ਕਿ ਉਹ ਸੋਨਾ ਦੁਬਈ ਤੋਂ ਲਿਆਇਆ ਸੀ ਅਤੇ ਕਸਟਮ ਡਿਊਟੀ ਅਤੇ ਟੈਕਸ ਤੋਂ ਬਚਣ ਲਈ ਉਸ ਨੇ ਇਸ ਨੂੰ ਲੁਕਾਇਆ ਸੀ |