ਕਿਸੇ ਵੀ ਹੰਗਾਮੀ ਹਾਲਤਾਂ ਵਿਚ ਸਥਿਤੀ ਅਨੁਸਾਰ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਦੱਸਿਆ ਜਾਵੇ
ਬਟਾਲਾ:- ਅੰਤਰਰਾਸ਼ਟਰੀ ਦਿਵਸ “ਆਫਤਾਂ ਦੇ ਖਤਰਿਆਂ ਨੂੰ ਘਟਾਉਣਾ ਤੇ ਨਜਿੱਠਣਾ” ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬੋਦੇ ਦੀ ਖੂਹੀ ਵਲੋਂ ਨਾਗਰਿਕ ਸੁਰੱਖਿਆ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਡਿਫੈਂਸ ਬਟਾਲਾ ਵੱਲੋਂ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਸੀਡੀ ਵਲੰਟੀਅਰ ਮਨਿੰਦਰ ਕੌਰ, ਹੈਡ ਟੀਚਰ ਅਜੇਪਾਲ ਸਿੰਘ, ਸੋਨੀਆ ਰਾਣੀ, ਹਰਪੀ੍ਰਤ ਕੌਰ, ਬਲਜੀਤ, ਜਸ਼ਨਦੀਪ ਸਿੰਘ ਦੇ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੌਕੇ ਪੋਸਟ ਵਾਰਡਨ ਹਰਬਖ਼ਸ਼ ਸਿੰਘ ਨੇ ਕਿਹਾ ਕਿ ਵਾਤਾਵਰਣ ਬਦਲਾਵ ਕਾਰਣ ਆਫਤਾ ਵੀ ਆਪਣਾ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ ਇਸੇ ਕਰਕੇ ਇਸ ਸਾਲ ਦਾ ਵਿਸ਼ਾ “ਆਫਤਾਂ ਨਾਲ ਨਜਿੱਠਣ ਲਈ ਹਰੇਕ ਨਾਗਰਿਕ ਸਿੱਖਿਅਤ ਜਰੂਰੀ”ਹੋਵੇ। ਸਾਨੂੰ ਸਾਡੇ ਆਸੇ ਪਾਸੇ ਘਟਨਾਵਾਂ ਤੇ ਦੁਰਘਟਨਾਵਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਇਸੇ ਦੋਰਾਨ ਭੂਚਾਲ ਸੁਰੱਖਿਆ, ਮੁੱਢਲੀ ਸਹਾਇਤਾ, ਐਮਰਜੈਂਸੀ ਤਿਆਰੀ ਅਤੇ ਆਫ਼ਤ ਜੋਖਮ ਘਟਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ । ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਸਬੰਧੀ ਅਭਿਆਸ ਕਰਵਾਇਆ। ਸਿਵਲ ਡਿਫੈਂਸ ਵਲੰਟੀਅਰ ਮਨਿੰਦਰ ਕੌਰ ਵਲੋਂ ਪਰਿਵਾਰਾਂ, ਦੋਸਤਾਂ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਆਫ਼ਤ ਸੁਰੱਖਿਆ ਅਤੇ ਤਿਆਰੀ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਹੰਗਾਮੀ ਹਾਲਤਾਂ ਵਿਚ ਸਥਿਤੀ ਅਨੁਸਾਰ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਦੱਸਿਆ ਜਾਵੇ ਤੇ ਅਭਿਆਸ ਵੀ ਕਰਵਾਇਆ ਤਾਂ ਜੋ ਜਾਨ-ਮਾਲ ਦਾ ਨੁਕਸਾਨ ਘੱਟ ਕੀਤਾ ਜਾ ਸਕੇ।
ਆਖਰ ਵਿਚ ਨਾਗਰਿਕ ਸੁਰੱਖਿਆ ਸਬੰਧੀ ਜਾਣਕਾਰੀ ਦੇਣ ਬਦਲੇ ਸਮੂਹ ਸਕੂਲ ਸਟਾਫ ਵਲੋ ਸੀ.ਡੀ ਟੀਮ ਨੂੰ ਪ੍ਰਸ਼ੰਸਾ ਪੱਤਰ ਦਿੱਤਾ।