ਲੁਧਿਆਣਾ : ਨਨਕਾਣਾ ਸਾਹਿਬ ਕੰਪਲੈਕਸ ਜਵਾਹਰ ਕੈਂਪ ਰੋਡ ਬੱਸ ਸਟੈਂਡ ਦੇ ਸਾਹਮਣੇ ਸਾਈ ਲਾਡੀ ਸ਼ਾਹ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਾਦਾਰ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਸਾਈਂ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਭੰਡਾਰੇ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀ। ਪਰ ਸਾਈ ਲਾਡੀ ਸ਼ਾਹ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਸਦਕਾ ਇਹ ਭੰਡਾਰਾ ਵਿਸ਼ਾਲ ਭੰਡਾਰੇ ਵਿੱਚ ਤਬਦੀਲ ਹੋ ਗਿਆ। ਉਨਾਂ ਦੱਸਿਆ ਕਿ ਸਾਈ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਨਾਂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਕਿਹਾ ਕਿ ਇਸ ਭੰਡਾਰੇ ਨੂੰ ਕਰਵਾਉਣ ਵਿੱਚ ਸੰਦੀਪ ਲੁਧਿਆਣਾ, ਮਨਦੀਪ ਸ਼ਰਮਾ ਯੂਕੇ ਅਤੇ ਹੋਰ ਕਈ ਸਾਥੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਲੇ ਸਾਲ ਸੱਤਵੇਂ ਵਿਸ਼ਾਲ ਭੰਡਾਰੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹੁੰਮ ਹੁਮਾ ਕੇ ਪਹੁੰਚਣ ਤਾਂ ਜੋ ਉਹਨਾਂ ਨੂੰ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ।
ਸਾਈ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਕਰਨੈਲ ਲੁਧਿਆਣਾ, ਵਿਸ਼ਾਲ ਖੋਸਲਾ, ਚੇਤਨ ਬਵੇਜਾ, ਨਰੇਸ਼ ਧੀਂਗਾਨ,ਰਾਜੂ ਗੋਪਾਲ, ਲਵ ਦ੍ਰਵਿੜ, ਸਚਦੇਵ ਸਿੰਘ ਗਿੱਲ, ਮੀਨੂ ਮਲਹੋਤਰਾ,ਨੀਰਜ ਲੁਧਿਆਣਾ, ਹਰਕੀਰਤ ਖੁਰਾਣਾ, ਰੂਬੀ, ਐਸ ਐਚ ਓ ਰਵਿੰਦਰ ਸ਼ਰਮਾ, ਵਿੱਕੀ ਸੰਗੜ, ਰਤਨ ਵੜੈਚ, ਨਗਿੰਦਰ ਸਿੰਘ, ਰੰਮੀ ਚਾਵਲਾ, ਭੁਪਿੰਦਰ ਸਿੰਘ ਪੰਜਾਬ, ਚਰਨਜੀਤ ਸਿੰਘ, ਡਾਕਟਰ ਦਿਲਸ਼ਾਦ ਜੋਧਾਂ, ਹਮੇਸ਼ ਸ਼ਰਮਾ ਕਨੇਡਾ,ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਸ਼ਖਸੀਅਤਾਂ ਨੇ ਆਪਣੀ ਹਾਜਰੀ ਲਗਵਾ ਕੇ ਭੰਡਾਰੇ ਦੀ ਰੌਣਕ ਵਧਾਈ।