ਵਿਧਾਇਕ ਵੱਲੋਂ ਡੇਰਾ ਬਾਬੂਆਂ ਤੋਂ ਚਿੱਚੜਵਾਲ ਤੱਕ ਬਣ ਰਹੀ ਸੜਕ ਦਾ ਦੌਰਾ
ਪਾਤੜਾਂ:- ਹਲਕਾ ਸੁਤਰਾਣਾ ਅੰਦਰ ਨਵੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਸੁਰੂ ਹੋ ਚੁੱਕਾ ਹੈ ਅਤੇ ਜਿਹੜੀਆਂ ਸੜਕਾਂ ਤੇ ਪ੍ਰੀਮਿਕਸ ਪਾਉਣਾ ਜਾਂ ਨਵੀਂ ਬਣਨੀਆਂ ਹਨ ਉਹਨਾਂ ਦਾ ਕੰਮ ਵੀ ਜਲਦ ਮੁਕੰਮਲ ਕੀਤਾ ਜਾਵੇਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਰਦਿਆਂ ਦੱਸਿਆ ਕਿ ਹਲਕਾ ਸੁਤਰਾਣਾ ਅੰਦਰ ਡੇਰਾ ਬਾਬੂਆਂ ਤੋਂ ਚਿੱਚੜਵਾਲ ਹਰਿਆਣਾ ਬਾਰਡਰ ਤੱਕ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਜਿਸਦਾ ਉਹਨਾਂ ਵੱਲੋਂ ਮੌਕੇ ‘ਤੇ ਜਾ ਕੇ ਜਾਇਜਾ ਲਿਆ ਗਿਆ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਪਿੰਡ ਦੁਤਾਲ ਤੋਂ ਡਰੌਲੀ ਤੱਕ, ਪਿੰਡ ਭੂਤਗੜ੍ਹ ਤੋਂ ਰਾਇਧਰਾਣਾ ਤੱਕ, ਬਾਦਸ਼ਾਹਪੁਰ ਤੋਂ ਪਿੰਡ ਪੜਤਾ ਹਰਿਆਣਾ ਬਾਰਡਰ ਤੱਕ, ਪਿੰਡ ਮੌਲਵੀਵਾਲਾ ਆਦਿ ਸੜਕਾਂ ‘ਤੇ ਪੱਥਰ ਪਾਇਆ ਹੋਇਆ ਹੈ ਜਿਸ ਤੇ ਜਲਦੀ ਪ੍ਰੀਮਿਕਸ ਪਾਉਣ ਸੁਰੂ ਕੀਤਾ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਸੁਤਰਾਣਾ ਦੀਆਂ ਬਾਕੀ ਰਹਿੰਦੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ।