ਸ੍ਰੀ ਮੁਕਤਸਰ ਸਾਹਿਬ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੇਂਡੂ ਲਾਇਬ੍ਰੇਰੀਆਂ ਅਤੇ ਕਾਲਜਾਂ ਨੂੰ ਮੈਚਿੰਗ ਗ੍ਰਾਂਟ ਤਹਿਤ ਪੁਸਤਕਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਕੋਈ ਵੀ ਅਦਾਰਾ, ਜਿੰਨੀ ਰਾਸ਼ੀ ਦੀਆਂ ਕਿਤਾਬਾਂ ਭਾਸ਼ਾ ਵਿਭਾਗ ਤੋਂ ਖਰੀਦ ਕਰੇਗਾ, ਉਨੀ ਰਾਸ਼ੀ ਦੀਆਂ ਕਿਤਾਬਾਂ ਮੁਫ਼ਤ ਦਿੱਤੀਆਂ ਜਾਣਗੀਆਂ, ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਸਿੰਘ ਪੁਰੀ ਨੇ ਸਾਂਝੀ ਕੀਤੀ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸਤਕਾਂ ਦੀ ਖਰੀਦ ਕਰਨ ਲਈ ਸੰਸਥਾ, ਜਿੰਨੀ ਰਾਸ਼ੀ ਦੀਆਂ ਪੁਸਤਕਾਂ ਖਰੀਦਣੀਆਂ ਹਨ, ਬਾਰੇ ਸੰਸਥਾ ਦੇ ਮੁਖੀ ਤੋਂ ਤਸਦੀਕ ਕਰਵਾ ਕੇ ਕਮਰਾ ਨੰ. 50, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੂੰ ਭੇਜੇਗੀ।
ਇਸ ਸੰਬਧੀ ਹੋਰ ਜਾਣਕਾਰੀ ਲਈ 94630-24575 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਬੇਨਤੀ ਪੱਤਰ ਦਫ਼ਤਰ ਦੀ ਈਮੇਲ. dlosrimuktsarsahib1gmail.com ਰਾਹੀਂ ਵੀ ਭੇਜਿਆ ਜਾ ਸਕਦਾ ਹੈ।