Facebook-f Youtube X-twitter

ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਮੀਟਿੰਗ

ਨਗਰ ਕੀਰਤਨ ਦੇ ਰੂਟ ਸਮੇਤ ਸ਼ਹਿਰ ਦਾ ਕੀਤਾ ਦੌਰਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ ਦੀ ਕੀਤੀ ਹਦਾਇਤ

ਬਟਾਲਾ, 17 ਅਗਸਤ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵਲੋਂ

ਨਗਰ ਕੀਰਤਨ ਦੇ ਰੂਟ ਸਮੇਤ ਸ਼ਹਿਰ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ. ਮਹਿਤਾਬ ਸਿੰਘ ਐੱਸ ਐੱਸ ਪੀ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ ਕਮਿਸ਼ਨਰ ਨਗਰ ਨਿਗਮ ਬਟਾਲਾ, ਚੇਅਰਮੈਨ ਯਸ਼ਪਲ ਚੌਹਾਨ, ਭੁਪਿੰਦਰ ਸਿੰਘ, ਮੇਅਰ ਨਗਰ ਨਿਗਮ ਬਟਾਲਾ, ਚੇਅਰਮੈਨ ਮਾਨਿਕ ਮਹਿਤਾ ਅਤੇ ਐੱਸ. ਡੀ. ਐੱਮ ਬਟਾਲਾ ਸਾਰੰਗਪ੍ਰੀਤ ਸਿੰਘ ਵੀ ਮੌਜੂਦ ਸਨ।

 ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ 18 ਸਤੰਬਰ ਨੂੰ ਵਿਆਹ ਪੁਰਬ ਸਮਾਗਮ ਮਨਾਇਆ ਜਾਣਾ ਹੈ ਅਤੇ ਸਮਾਗਮ ਵਿੱਚ ਬਟਾਲਾ ਵਿਖੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਦੀਆਂ ਹਨ ਅਤੇ ਉਨ੍ਹਾਂ ਦੀਆਂ ਸਹੂਲਤ ਅਤੇ ਆਵਾਜਾਈ ਆਦਿ ਨੂੰ ਮੁੱਖ ਰੱਖਦਿਆਂ ਸੁਚੱਜੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਰੂਟ ਦਾ ਨਿਰੀਖਣ ਕੀਤਾ ਗਿਆ ਹੈ ਤੇ ਵੱਖ-ਵੱਖ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕੰਮ ਮੁਕੰਮਲ ਕਰਨ ਦੇ ਨਿਰਦੇਸ਼-ਦਿੱਤੇ ਗਏ। ਉਨ੍ਹਾ ਕਿਹਾ ਵਿਆਹ ਪੁਰਬ ਦੇ ਸਮਾਗਮ ਪੂਰੇ ਉਤਸ਼ਾਹ ਤੋ ਜਾਹੋ ਜਲਾਲ ਨਾਲ ਮਨਾਏ ਜਾਣਗੇ।

ਇਸ ਮੌਕੇ ਗੱਲ ਕਰਦਿਆਂ ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਕੀਰਤਨ ਦੇ ਰੂਟ ਅਤੇ ਸ਼ਹਿਰ ਅੰਦਰ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਕੰਮ ਕਰਵਾਏ ਜਾਣਗੇ। ਉਨ੍ਹਾਂ ਪਾਵਰਕਾਮ,ਪੀ ਡਬਲਿਊ ਡੀ,ਸੀਵਰੇਜ਼ ਬੋਰਡ, ਨਗਰ ਨਿਗਮ ਬਟਾਲਾ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੁੱਚੇ ਰੂਟ ਅਤੇ ਸ਼ਹਿਰ ਵਿਚ ਲੋੜੀਦੇ ਸਾਰੇ ਕੰਮ ਪੂਰੇ ਕਰਨ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਵਿਆਹ ਪੁਰਬ ਸਮਾਗਮ ਪੂਰੀ ਧੂਮ ਧਾਮ ਨਾਲ ਮਨਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੀਰਤਨ ਦੇ ਰੂਟ ਸਮੇਤ ਸਮੁੱਚੇ ਬਟਾਲਾ ਸ਼ਹਿਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾਵੇਗਾ, ਸ਼ਹਿਰ ਦੇ ਚੌਕਾਂ ਵਿਚ ਸ਼ਾਨਦਾਰ ਸਵਾਗਤੀ ਗੇਟ ਬਣਾਏ ਜਾਣਗੇ ਤੇ ਰੰਗ ਬਿਰੰਗੀਆਂ ਲੜੀਆਂ ਦੀ ਸਜਾਵਟ ਕੀਤੀ ਜਾਵੇਗੀ।

ਇਸ ਮੌਕੇ ਮੈਡਮ ਖੁਸ਼ਬੀਰ ਕੌਰ ਐੱਸ ਪੀ (ਐੱਚ), ਸੀਨੀਅਰ ਆਗੂ ਪਲਵਿੰਦਰ ਸਿੰਘ ਲੰਬੜਦਾਰ, ਅਰਜਨ ਸਿੰਘ ਗਰੇਵਾਲ ਤਹਿਸੀਲਦਾਰ, ਤੇਜਿੰਦਰਪਾਲ ਪਾਲ ਸਿੰਘ ਡੀ.ਐਸ.ਪੀ, ਐਕਸੀਅਨ ਨਿਰਮਲ ਸਿੰਘ, ਜੀ ਈ ਰੋਹਿਤ ਉੱਪਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਕਿਸਾਨਾਂ ਨੂੰ ਬਿਹਤਰ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਨਾਲ ਮਿਲੇਗੀ ਸਾਫ਼ਸੁਥਰੀ ਤੇ ਸੁਰੱਖਿਅਤ ਸਿੰਚਾਈ ਵਿਵਸਥਾ- ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਲਈ ਗਿੱਦੜਬਾਹਾ ਹਲਕੇ ਵਿੱਚ 8.38 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 19 ਅਗਸਤ ਕੈਬਨਿਟ ਮੰਤਰੀ, ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਦੌਰੇ ਦੌਰਾਨ 8.38 ਕਰੋੜ ਰੁਪਏ ਦੀ ਲਾਗਤ ਨਾਲ ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨ, 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਅਤੇਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਅਤੇ...

ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਭੋਮਾ ਵਿੱਚ ‘ਲੋਕ ਮਿਲਣੀ ‘ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਕੀਤੀਆਂ ਹੱਲ

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 19 ਅਗਸਤ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਭੋਮਾ ਵਿਖੇ ਲੋਕ ਮਿਲਣੀ ਦੌਰਾਨ  ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ। ਬਲਵਿੰਦਰ ਸਿੰਘ ਲਾਡੀ ਨੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਚਹੁਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਤੇਜ਼ੀ ਨਾਲ...

“ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ” ਉਦੇਸ਼-2026

ਬਟਾਲਾ, 19 ਅਗਸਤ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋਂ ਆਰ.ਪੀ. ਅਗਰਵਾਲ ਡੀ.ਏ.ਵੀ. ਪ੍ਰਾਇਮਰੀ ਸਕੂਲ, ਬਟਾਲਾ ਵਿਖੇ ਪ੍ਰਿੰਸੀਪਲ ਸੀਮਾ ਦੱਤਾ ਦੀ ਅਗਵਾਈ ਵਿਚ ਵਿਸ਼ਵ ਮਾਨਵਤਾਵਾ ਦਿਵਸ ਮੌਕੇ ਨਾਗਰਿਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ “ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ” ਸੀ। ਇਸ ਮੌਕੇ ਸੀ ਡੀ ਪੋਸਟ ਵਾਰਡਨ/ਆਪਦਾ ਮਿੱਤਰਾ...

ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਤੋਂ ਤਿੰਨ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ

ਸੀਨੀਅਰ ਸਿਟੀਜਨ ਦੀ ਖੁਸ਼ੀ ਅਤੇ ਤਸੱਲੀ ਹੀ ਸਾਡੇ ਲਈ ਸੁਖਦ ਭਰੀ ਖਬਰ : ਕੁਲਵੰਤ ਸਿੰਘਮੋਹਾਲੀ 19 ਅਗਸਤ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਦੇ ਲਈ ਸ਼ੁਰੂ ਕੀਤੀ ਗਈ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਦੇ ਤਹਿਤ ਵਿਧਾਨ ਸਭਾ ਹਲਕਾ ਮਹਾਲੀ ਤੋਂ ਅੱਜ 3 ਹੋਰ ਬੱਸਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ...

ਉਸਮਾਨਪੁਰ ਸਿਟੀ ਬਟਾਲਾ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਤਹਿਤ’ ਤਿੰਨ ਬੱਸਾਂ ਰਵਾਨਾ

ਵਿਧਾਇਕ ਸ਼ੈਰੀ ਕਲਸੀ ਦੀ ਧਰਮਪਤਨੀ ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਸ਼ਰਧਾਲੂਆਂ ਨੂੰ ਮਿਲਕੇ ਦਿੱਤੀਆਂ ਸ਼ੁੱਭ ਇੱਛਾਵਾਂ ਸ਼ਰਧਾਲੂ ਕਰਨਗੇ ਖਾਟੂ ਸ਼ਿਆਮ ਜੀ, ਸਾਲਾਸਰ ਧਾਮ, ਮਥੁਰਾ, ਵਰਿੰਦਾਵਨ, ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਦਰਸ਼ਨ ਬਟਾਲਾ, 19 ਅਗਸਤ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਵਿਧਾਇਕ ਸ਼ੈਰੀ ਕਲਸੀ ਦੀ ਰਿਹਾਇਸ਼ ਉਸਮਾਨਪੁਰ ਸਿਟੀ ਬਟਾਲਾ ਤੋਂ ਤਿੰਨ ਏ.ਸੀ ਸਲਿੱਪਰ ਬੱਸਾਂ ਨੂੰ ਵੱਖ-ਵੱਖ ਪਵਿੱਤਰ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.