ਮੋਹਾਲੀ
10 ਜੁਲਾਈ
ਮੋਹਾਲੀ ਦੇ ਲਾਲੜੂ ਨੇੜੇ ਆਈਟੀਆਈ ਚੌਂਕ ਕੋਲ ਅੱਜ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦਿੱਲੀ ਜਾ ਰਹੀ ਇੱਕ ਫਾਰਚੂਨਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ।ਪੁਲਿਸ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਦੇ ਸਾਹਮਣੇ ਅਚਾਨਕ ਇੱਕ ਆਵਾਰਾ ਪਸ਼ੂ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।ਇਸ ਹਾਦਸੇ ਵਿੱਚ ਲੁਧਿਆਣਾ ਦੇ 23 ਸਾਲਾ ਜਿਮ ਸੰਚਾਲਕ ਮਨਜੋਤ ਸਿੰਘ ਅਤੇ ਕਾਰ ਚਾਲਕ ਰਵੀ ਕੁਮਾਰ ਦੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਦੋ ਹੋਰ ਵਿਅਕਤੀ ਸੁਰੱਖਿਅਤ ਬਚ ਗਏ। ਪਰਿਵਾਰ ਵੱਲੋਂ ਇਸ ਨੂੰ ਇੱਕ ਦੁਰਘਟਨਾ ਕਰਾਰ ਦਿੰਦਿਆਂ ਕਿਸੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।