Facebook-f Youtube X-twitter

ਪੰਜਾਬੀ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਨੇ ਇਟਲੀ ’ਚ ਗੱਡੇ ਝੰਡੇਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਖਟਕੜ ਕਲਾਂ ਨਾਲ ਸਬੰਧਤ ਪੰਜਾਬੀ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਇਟਲੀ ਵਿਚ ਪੁਲਿਸ ਅਧਿਕਾਰੀ ਬਣ ਗਈ ਹੈ ।

ਉਨ੍ਹਾਂ ਦੀ ਨਿਯੁਕਤੀ ਮੌਕੇ ਸਨਬੋਨੀਫਾਚੋ ਦੇ ਮੇਅਰ ਲਿਓਨਾਰਡੋ ਫ੍ਰੀਗੋ , ਡਿਪਟੀ ਮੇਅਰ ਅਤੇ ਸੁਰੱਖਿਆ ਮੰਤਰੀ ਨਿਕੋਲਾ ਗੈਂਬਿਨ ਅਤੇ ਪੁਲਿਸ ਕਮਾਂਡਰ ਵਿਨਸੈਂਜ਼ੋ ਡੀ ਕਾਰਲੋ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ । ਉਨ੍ਹਾਂ ਨੇ ਹਰਪ੍ਰੀਤ ਦਾ ਵਿਭਾਗ ਵਿਚ ਨਿੱਘਾ ਸਵਾਗਤ ਕੀਤਾ । ਉਨ੍ਹਾਂ ਨੇ ਇਟਲੀ ਦੀ ਪ੍ਰਸਿੱਧ ਮੋਡੇਨਾ ਯੂਨੀਵਰਸਿਟੀ ਤੋਂ ਆਪਣੀ ਉੱਚ ਸਿੱਖਿਆ/ਗ੍ਰੈਜੂਏਸ਼ਨ ਪੂਰੀ ਕੀਤੀ ਹੈ । ਉਸ ਨੇ ਕਾਨੂੰਨ ਖੇਤਰ ਵਿਚ ਲਾਅ ਦੀ ਡਿਗਰੀ ਹਾਸਿਲ ਕੀਤੀ ਹੈ ਤੇ ਉਹ ਇਟਾਲੀਅਨ ਮਿਲਟਰੀ ਵਿਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁਕੀ ਹੈ। ਇਟਲੀ ਪੁਲਿਸ ਵਿਚ ਹਰਪ੍ਰੀਤ ਕੌਰ ਦੀ ਭਰਤੀ ਸਾਲ 2022 ਵਿਚ ਹੋਈ ਸੀ । ਸਨਬੋਨੀਫਾਚੋ ਵਿਚ ਆਉਣ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇਟਲੀ ਦੇ ਪੁਲਿਸ ਵਿਭਾਗ ਵਿਚ ਕੰਮ ਕਰਨ ਦਾ ਵਧੀਆ ਤਜਰਬਾ ਹੈ । ਉਹ ਪਹਿਲਾਂ ‘ਫਿਓਰਾਨੋ ਮੋਡੇਨੇਸੇ’ ਅਤੇ ‘ਯੂਨੀਓਨ ਬਾਸਾ ਰੇਜੀਆਨਾ’ ਦੇ ਪੁਲਿਸ ਵਿਭਾਗਾਂ ਵਿਚ ਸੇਵਾਵਾਂ ਨਿਭਾ ਚੁੱਕੇ ਹੈ ।

ਸਥਾਨਕ ਪ੍ਰਸ਼ਾਸਨ ਮੁਤਾਬਕ ਹਰਪ੍ਰੀਤ ਕੌਰ ਦੀ ਨਿਯੁਕਤੀ ਨਾਲ ਪੁਲਿਸ ਵਿਭਾਗ ਦੀ ਜਨਤਾ ਤੱਕ ਪਹੁੰਚ ਹੋਰ ਮਜ਼ਬੂਤ ਹੋਵੇਗੀ ਅਤੇ ਭਾਈਚਾਰਕ ਸੁਰੱਖਿਆ ਵਿਚ ਵਾਧਾ ਹੋਵੇਗਾ। ਹਰਪ੍ਰੀਤ ਕੌਰ ਅੱਜ ਕੱਲ ਆਪਣੇ ਪਤੀ ਅਮ੍ਰਿਤਪਾਲ ਸਿੰਘ ਸੰਧੂ ਦੇ ਨਾਲ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਰਹਿੰਦੀ ਹੈ । ਅਮ੍ਰਿਤਪਾਲ ਸਿੰਘ ਸੰਧੂ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਾਬੋ ਨਾਲ ਸਬੰਧਤ ਹਨ । ਹਰਪ੍ਰੀਤ ਕੌਰ ਦੀ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਨਿਯੁਕਤੀ ਨਾਲ ਭਾਰਤੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।

Gursharan Singh

garry6110@gmail.com

Leave a Reply

Your email address will not be published. Required fields are marked *

Trending

‘ਮਾਨ ਦੇ ਮੁਨਾਫੇ’ ਮੁਹਿੰਮ ਰਾਹੀਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਲੋਕਾਂ ਵਿਚਕਾਰ ਪਹੁੰਚੇ ਵਿਧਾਇਕ ਸ਼ੈਰੀ ਕਲਸੀ

ਕਿਹਾ- ਪੰਜਾਬ ਵਿੱਚ ਵਿਕਾਸ, ਬਿਜਲੀ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਬਦਲਾਅ, ਸਰਕਾਰ ਦੀਆਂ ਯੋਜਨਾਵਾਂ ਦਾ ਲੋਕਾਂ ਨੂੰ ਮਿਲ ਰਿਹਾ ਲਾਭ ਬਟਾਲਾ:- ਪੰਜਾਬ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਕਲੇਰ ਕਲਾਂ ਵਿੱਚ ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ...

ਪਿੰਡ ਤਲਵੰਡੀ ਭਿੰਡਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ

ਸ਼੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ:- ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉਪਲ ਦੀਆਂ ਹਦਾਇਤਾਂ ਹੇਠ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਤਲਵੰਡੀ ਭਿੰਡਰ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਪਿੰਡ ਤਲਵੰਡੀ ਭਿੰਡਰ ਵਿਖੇ ਲਗਾਏ ਗਏ ਕੈਂਪ ਵਿੱਚ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਓਪ ਨਿਰੀਖਕ ਗੁਰਸੇਵਕ ਸਿੰਘ ਨੇ ਫਸਲਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਦੀ...

ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਕਲੇਰ ਖੁਰਦ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕਾਰਡ ਵੰਡੇ

ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ- ਵਿਧਾਇਕ ਸ਼ੈਰੀ ਕਲਸੀ ਬਟਾਲਾ:- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਕਲੇਰ ਖੁਰਦ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕਾਰਡ ਵੰਡੇ ਗਏ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਕ...

ਚਾਰ ਪਿੰਡਾਂ ‘ਚ ਦਿਖਾਈ ਦਸਤਾਵੇਜੀ ਫਿਲਮ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਗੁਲਾਬੇਵਾਲਾ, ਲੰਬੀ ਢਾਬ, ਕੋਟਲੀ ਦੇਵਨ ਅਤੇ ਉਦੇਕਰਨ ਵਿਖੇ ਪੁੱਜੀ। ਇਸ ਮੌਕੇ ਇਹਨਾਂ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ...

ਜਨਗਣਨਾ 2027 ਸਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਦੂਜੇ ਫੇਜ਼ ਦੀ ਤਿੰਨ ਦਿਨਾਂ ਫੀਲਡ ਟ੍ਰੇਨਰਜ਼ ਦੀ ਟ੍ਰੇਨਿੰਗ ਦਾ ਸਫਲ ਆਯੋਜਨ

ਸ੍ਰੀ ਮੁਕਤਸਰ ਸਾਹਿਬ:- ਜਨਗਣਨਾ 2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਦੂਜੇ ਫੇਜ਼ ਤਹਿਤ 22 ਤੋਂ 24  ਸਤੰਬਰ ਤੱਕ ਤਿੰਨ ਦਿਨਾਂ ਫੀਲਡ ਟ੍ਰੇਨਰਜ਼ ਦੀ ਟ੍ਰੇਨਿੰਗ ਦਾ ਸਫਲ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਮਾਸਟਰ ਟ੍ਰੇਨਰ ਹਰਪ੍ਰੀਤ ਸਿੰਘ ਵੱਲੋਂ ਸਮੂਹ ਫੀਲਡ ਟ੍ਰੇਨਰਾਂ ਨੂੰ ਜਨਗਣਨਾ 2027 ਦੇ ਦੂਜੇ ਫੇਜ਼ ਦੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਡਿਪਟੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.