ਚੰਡੀਗੜ੍ਹ ਦੇ ਨਿਵਾਸੀ ਇਮਾਰਤ ਉਸਾਰੀ ਦੀਆਂ ਨਵੀਆਂ ਤਕਨੀਕਾਂ ਨਾਲ ਹੋਣਗੇ ਜਾਣੂ
ਚੰਡੀਗੜ੍ਹ। ਨਿਰਮਾਣ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਨਵੀਨਤਾਵਾਂ ਬਾਰੇ ਜਾਗਰੂਕਤਾ ਵਧਾਉਣ ਦੇ ਯਤਨ ਅੰਦਰ, ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ
ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਫਾਇਰ ਐਂਡ ਸਕਿਉਰਿਟੀ ਐਸੋਸੀਏਸ਼ਨ ਆਫ਼ ਇੰਡੀਆ, ਐਮ.ਐਸ.ਐਮ.ਈ. ਮੰਤਰਾਲੇ, ਯੂ.ਐਚ.ਬੀ.ਵੀ.ਐਨ., ਡੀ.ਐਚ.ਬੀ.ਵੀ.ਐਨ, ਸਟਾਰਟਅੱਪ ਪੰਜਾਬ, ਨੈੱਟਵਰਕ ਆਫ ਪੀਪਲ ਫਾਰ ਕੰਸਟ੍ਰਕਸ਼ਨ ਐਂਡ ਇੰਡਸਟ੍ਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ 12 ਸਤੰਬਰ ਤੋਂ 15 ਸਤੰਬਰ ਤੱਕ ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਥਿਤ ਪਰੇਡ ਗ੍ਰਾਊਂਡ ਵਿੱਚ 11ਵੇਂ ਚਾਰ ਦਿਨਾਂ “ਇੰਸ-ਆਊਟ” ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਐਮ.ਐਸ. ਵਿਜ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 150 ਤੋਂ ਵੱਧ ਵਪਾਰਕ ਸਟਾਲ ਹੋਣਗੇ, ਜਿਨ੍ਹਾਂ ਵਿੱਚ ਆਧੁਨਿਕ ਨਿਰਮਾਣ ਸਮੱਗਰੀ ਅਤੇ ਨਵੀਨ ਹੱਲਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਉਦਘਾਟਨ 12 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ, ਪੀਐਚਡੀ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਮਧੁਸੂਦਨ ਵਿਜ ਅਤੇ ਉਪ ਪ੍ਰਧਾਨ ਕੋ-ਚੇਅਰ ਸੁਵਰਤ ਖੰਨਾ ਵੀ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ।
ਉਦਘਾਟਨ ਸੈਸ਼ਨ ਤੋਂ ਬਾਅਦ ਸ਼ਹਿਰੀ ਯੋਜਨਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਇੱਕ ਸੈਮੀਨਾਰ ਹੋਵੇਗਾ। 13 ਸਤੰਬਰ ਨੂੰ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ‘ਤੇ ਜਾਗਰੂਕਤਾ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਸੀਪੀਡੀਐਲ, ਕ੍ਰੈਸਟ, ਪੇਡਾ ਅਤੇ ਹਰੇਡਾ ਦੇ ਅਧਿਕਾਰੀ ਹਿੱਸਾ ਲੈਣਗੇ। 14 ਸਤੰਬਰ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਸਮਾਪਤੀ ਸਮਾਰੋਹ ਵਿੱਚ ਮੁੱਖ ਅਤਿਥੀ ਵਜੋਂ ਸ਼ਾਮਲ ਹੋਣਗੇ।
ਚਾਰ ਦਿਨਾਂ ਦੌਰਾਨ ਆਧੁਨਿਕ ਨਿਰਮਾਣ ਤਕਨੀਕ, ਅੱਗ ਸੁਰੱਖਿਆ, ਸੁਰੱਖਿਆ ਪ੍ਰਬੰਧ, ਰੀਅਲ ਐਸਟੇਟ, ਸਾਜੋ ਸਜਾਵਟ ਸਮੇਤ ਕਈ ਵਿਭਿੰਨ ਵਿਸ਼ਿਆਂ ‘ਤੇ ਸੈਮੀਨਾਰ ਕਰਵਾਉਣਗੇ। ਇਹ ਪ੍ਰਦਰਸ਼ਨੀ ਟ੍ਰਾਈਸਿਟੀ ਖੇਤਰ ਦੇ ਸਾਰੇ ਨਿਵਾਸੀਆਂ ਲਈ ਖੁੱਲ੍ਹੀ ਹੈ। ਆਰਕੀਟੈਕਚਰ ਵਿੱਚ ਚੰਡੀਗੜ੍ਹ ਦੀ ਬੇਮਿਸਾਲ ਵਿਸ਼ਵਵਿਆਪੀ ਪ੍ਰਤਿਸ਼ਠਾ ਨੂੰ ਉਜਾਗਰ ਕਰਦੇ ਹੋਏ, ਚੇਅਰਮੈਨ ਮਧੂਸੂਦਨ ਵਿਜ ਅਤੇ ਕੋ-ਚੇਅਰ ਸੁਵਰਤ ਖੰਨਾ ਨੇ ਕਿਹਾ ਕਿ ਚੈਂਬਰ ਪਿਛਲੇ ਦਸ ਸਾਲਾਂ ਤੋਂ ਇਸ ਸਮਾਗਮ ਦਾ ਸਫਲਤਾਪੂਰਵਕ ਆਯੋਜਨ ਕਰ ਰਿਹਾ ਹੈ, ਹਜ਼ਾਰਾਂ ਲੋਕਾਂ ਨੂੰ ਨਿਰਮਾਣ ਖੇਤਰ ਵਿੱਚ ਆਧੁਨਿਕ ਤਕਨਾਲੋਜੀਆਂ ਅਤੇ ਖੋਜ ਬਾਰੇ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।