ਚੰਡੀਗੜ੍ਹ : ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪਠਾਣ ਮਾਜਰਾ ਨੂੰ ਜਦੋਂ ਕਰਨਾਲ ਤੋਂ ਪਟਿਆਲਾ ਲਿਆਂਦਾ ਜਾ ਰਿਹਾ ਸੀ, ਤਾਂ ਉਹ ਰਾਹ ਵਿੱਚ ਹੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ।
ਐੱਸ.ਐੱਸ.ਪੀ. ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪਠਾਣ ਮਾਜਰਾ ਨੂੰ ਕਰਨਾਲ ਤੋਂ ਪਟਿਆਲਾ ਲਿਆ ਜਾ ਰਿਹਾ ਸੀ, ਉਹ ਰਾਹ ਵਿੱਚ ਹੀ ਆਪਣੇ ਸਮਰਥਕਾਂ ਦੇ ਨਾਲ ਫਰਾਰ ਹੋ ਗਏ। ਇਸ ਕਾਰਨ ਪਠਾਣ ਮਾਜਰਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਪਤਾ ਲੱਗਾ ਹੈ ਕਿ ਜਦੋਂ ਪਠਾਣ ਮਾਜਰਾ ਨੂੰ ਲਿਆਂਦਾ ਜਾ ਰਿਹਾ ਸੀ, ਤਾਂ ਉਹਨਾਂ ਨੂੰ ਇੱਕ ਸਕੌਰਪਿਓ ਗੱਡੀ ਵਿੱਚ ਹਿਰਾਸਤ ਤੋਂ ਛੁਡਵਾ ਲਿਆ ਗਿਆ। ਪੁਲਿਸ ਲਗਾਤਾਰ ਉਹਨਾਂ ਦੀ ਤਲਾਸ਼ ਕਰ ਰਹੀ ਹੈ।