Facebook-f Youtube X-twitter

ਫੋਰਟਿਸ ਮੋਹਾਲੀ ਵੱਲੋਂ ਕੈਂਸਰ ਕੇਅਰ ‘ਚ ਨਵੀਂ ਇਨੋਵੇਸ਼ਨ

ਇੰਸਟੀਚਿਊਟ ਆਫ ਜੀਨੋਮਿਕ ਮੈਡੀਸਨ ਦੀ ਸ਼ੁਰੂਆਤ

ਚੰਡੀਗੜ੍ਹ, 29 ਅਗਸਤ 2025: ਕੈਂਸਰ ਦੇ ਇਲਾਜ ਵਿੱਚ ਵਿਸ਼ਵ ਪੱਧਰੀ ਤਕਨਾਲੋਜੀ ਲਿਆਉਂਦੇ ਹੋਏ, ਫੋਰਟਿਸ ਹਸਪਤਾਲ ਮੋਹਾਲੀ ਨੇ ਇੰਸਟੀਚਿਊਟ ਆਫ ਜੀਨੋਮਿਕ ਮੈਡੀਸਨ ਦੀ ਸ਼ੁਰੂਆਤ ਕੀਤੀ ਹੈ। ਇਹ ਨਵਾਂ ਕਦਮ ਬਿਮਾਰੀ ਦੀ ਸਮੇਂ ਸਿਰ ਪਛਾਣ, ਸਹੀ ਡਾਇਗਨੋਸਿਸ, ਰੋਕਥਾਮ ਅਤੇ ਟਾਰਗੇਟਡ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਵੱਡੀ ਝਲਾਂਗ ਹੈ।

ਇਸ ਤਹਿਤ, ਜੈਨੇਟਿਕ ਟੈਸਟਿੰਗ ਜੀਨਸ, ਕ੍ਰੋਮੋਸੋਮ ਅਤੇ ਡੀਐਨਏ ਪੈਟਰਨਾਂ ਵਿੱਚ ਭਿੰਨਤਾਵਾਂ ਦੀ ਜਾਂਚ ਕਰੇਗੀ, ਤਾਂ ਜੋ ਕੈਂਸਰ ਨਾਲ ਜੁੜੇ ਜੀਨਸ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਮਰੀਜ਼ ਦੇ ਭਵਿੱਖਲੇ ਖ਼ਤਰੇ ਦਾ ਅੰਦਾਜ਼ਾ ਲਗਾ ਕੇ ਸਮੇਂ ਸਿਰ ਢੁਕਵੇਂ ਇਲਾਜ ਦਾ ਸੁਝਾਅ ਦਿੱਤਾ ਜਾ ਸਕੇਗਾ।

ਡਾ. ਰਾਜੀਵ ਬੇਦੀ (ਡਾਇਰੈਕਟਰ, ਮੈਡੀਕਲ ਓਂਕੋਲੋਜੀ) ਅਤੇ ਡਾ. ਰਵਨੀਤ ਕੌਰ (ਐਸੋਸੀਏਟ ਕੰਸਲਟੈਂਟ, ਮੈਡੀਕਲ ਜੈਨੇਟਿਕਸ) ਦੀ ਅਗਵਾਈ ਹੇਠ ਵਿਦਵਾਨਾਂ ਦੀ ਟੀਮ ਜੈਨੇਟਿਕ ਜਾਣਕਾਰੀ ਦੇ ਆਧਾਰ ’ਤੇ ਕੈਂਸਰ ਦੀ ਸਟੀਕ ਪਛਾਣ ਅਤੇ ਖਾਸ ਤੋਰ ’ਤੇ ਤਿਆਰ ਕੀਤੇ ਇਲਾਜਾਂ ‘ਤੇ ਕੰਮ ਕਰੇਗੀ।

ਲਾਂਚ ਮੌਕੇ ਡਾ. ਰਵਨੀਤ ਕੌਰ ਨੇ ਦੱਸਿਆ ਕਿ ਕੈਂਸਰ ਵਿੱਚ ਜੈਨੋਮਿਕ ਟੈਸਟਿੰਗ ਆਮ ਤੌਰ ’ਤੇ ਖੂਨ, ਲਾਰ ਜਾਂ ਟਿਊਮਰ ਟਿਸ਼ੂ ਦੇ ਨਮੂਨਿਆਂ ਨਾਲ ਕੀਤੀ ਜਾਂਦੀ ਹੈ। ਨੇਕਸਟ ਜਨਰੇਸ਼ਨ ਸੀਕਵੈਂਸਿੰਗ ਅਤੇ ਤਰਲ ਬਾਇਓਪਸੀ ਵਰਗੀਆਂ ਤਕਨੀਕਾਂ ਟਿਊਮਰ ਦੇ ਅੰਦਰਲੇ ਜੀਨਸ ਦਾ ਵਿਸ਼ਲੇਸ਼ਣ ਕਰਦੀਆਂ ਹਨ। ਇਸ ਨਾਲ ਫਾਲਟੀ ਵਾਇਰਿੰਗ ਜਾਂ ਮਿਊਟੇਸ਼ਨ ਦੀ ਪਛਾਣ ਕਰਕੇ ਵਿਅਕਤੀਗਤ ਟਰੀਟਮੈਂਟ ਤਿਆਰ ਕੀਤਾ ਜਾ ਸਕਦਾ ਹੈ, ਜੋ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਤੇ ਮਾੜੇ ਪ੍ਰਭਾਵਾਂ ਨੂੰ ਘਟਾਉਂਦਾ ਹੈ।

ਇਹ ਤਕਨੀਕ ਵਿਰਾਸਤੀ ਤਬਦੀਲੀਆਂ, ਜਿਵੇਂ BRCA1/2 ਜਾਂ ਹੋਰ ਕੈਂਸਰ-ਸੰਬੰਧਤ ਜੀਨਸ ਦੀ ਪਛਾਣ ਲਈ ਵੀ ਵਰਤੀ ਜਾਂਦੀ ਹੈ। ਇਸ ਤਰ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਭਾਵਿਤ ਖ਼ਤਰੇ ਬਾਰੇ ਪਹਿਲਾਂ ਤੋਂ ਚੇਤਾਵਨੀ ਮਿਲ ਸਕਦੀ ਹੈ, ਜਿਸ ਨਾਲ ਰੋਕਥਾਮੀ ਜਾਂਚਾਂ, ਜੀਵਨਸ਼ੈਲੀ ਵਿਚ ਬਦਲਾਵ ਜਾਂ ਸਮੇਂ ਸਿਰ ਇਲਾਜ ਸੰਭਵ ਹੁੰਦਾ ਹੈ।

ਡਾ. ਰਾਜੀਵ ਬੇਦੀ ਨੇ ਕਿਹਾ, “ਜੀਨੋਮਿਕਸ ਦੀ ਮਦਦ ਨਾਲ ਕੈਂਸਰ ਥੈਰੇਪੀ ਹੁਣ ‘ਵਨ ਸਾਈਜ਼ ਫਿਟਸ ਆਲ’ ਤੋਂ ਬਦਲ ਕੇ ਵਿਅਕਤੀਗਤ ਹੱਲਾਂ ਵੱਲ ਵੱਧ ਰਹੀ ਹੈ। ਹਰ ਟਿਊਮਰ ਵਿੱਚ ਮੌਜੂਦ ਖਾਸ ਜੈਨੇਟਿਕ ਮਿਊਟੇਸ਼ਨ ਦੀ ਪਛਾਣ ਕਰਕੇ ਅਸੀਂ ਟਾਰਗੇਟਡ ਥੈਰੇਪੀ ਅਤੇ ਇਮਯੂਨੋਥੈਰੇਪੀ ਵਰਗੇ ਵਿਕਲਪ ਵਰਤ ਸਕਦੇ ਹਾਂ, ਜਿਸ ਨਾਲ ਮਰੀਜ਼ਾਂ ਲਈ ਨਤੀਜੇ ਸੁਧਰਦੇ ਹਨ ਅਤੇ ਬੇਲੋੜੇ ਮਾੜੇ ਪ੍ਰਭਾਵ ਘਟਦੇ ਹਨ।”

Gursharan Singh

garry6110@gmail.com

Leave a Reply

Your email address will not be published. Required fields are marked *

Trending

ਡਿਪਟੀ ਕਮਿਸ਼ਨਰ ਗੁਰਦਾਸਪੁਰ ਪਿੰਡ ਘਣੀਏ-ਕੇ-ਬਾਂਗਰ ਪਹੁੰਚੇ, ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

ਪਿੰਡ ਵਾਸੀਆਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ ਫਤਹਿਗੜ੍ਹ ਚੂੜੀਆਂ : ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਉੱਪਲ ਵਲੋਂ ਪਿੰਡ ਘਣੀਕੇ ਕੇ-ਬਾਂਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ...

70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ 

ਪਟਿਆਲਾ:- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ...

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉੱਚਿਤ ਲੋੜੀਂਦੇ ਪ੍ਰਬੰਧ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ ਸੁਚੱਜੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਡਰੋਨ ਸਰਵੇਲੈਂਸ ਟੀਮਾਂ ਰੱਖਣਗੀਆਂ ਬਾਜ਼ ਅੱਖ- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...

ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ’ ਤਹਿਤ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ

ਘੱਗਾ:- ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਪ੍ਰਧਾਨ ਮਿੱਠੂ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਦੇਣ...

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

ਪਟਿਆਲਾ:- ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਜ਼ਿਲ੍ਹਾ ਫੀਲਡ ਟ੍ਰੇਨਰਾਂ ਦੀ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਡਾ. ਹਿਮਾਂਸ਼ੂ ਅਗਰਵਾਲ  ਅਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਰੱਖ ਗਏ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ,...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.