ਚੰਡੀਗੜ੍ਹ : ਡੈਮਾਂ ਦੇ ਪਾਣੀ ਪੱਧਰ ਸੰਬੰਧੀ ਜਾਣਕਾਰੀ ਅਨੁਸਾਰ, ਭਾਖੜਾ ਡੈਮ ਵਿੱਚ ਪਾਣੀ 1659.87 ਫੁੱਟ ਤੱਕ ਦਰਜ ਕੀਤਾ ਗਿਆ ਹੈ, ਜਦਕਿ ਖਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1378.75 ਫੁੱਟ ਹੈ, ਜਦਕਿ ਖਤਰੇ ਦੀ ਲੱਕਿਰ 1390 ਫੁੱਟ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਮਾਤਰਾ 520.410 ਮੀਟਰ ਦਰਜ ਕੀਤੀ ਗਈ ਹੈ, ਜਦਕਿ ਖਤਰੇ ਦਾ ਪੱਧਰ 527.91 ਮੀਟਰ ਹੈ। ਸ਼ਾਹਪੁਰ ਕੰਢੀ ਡੈਮ ਵਿੱਚ 499.400 ਮੀਟਰ ਪਾਣੀ ਮਾਪਿਆ ਗਿਆ ਹੈ, ਜਦਕਿ ਇਸ ਦਾ ਖਤਰੇ ਦਾ ਪੱਧਰ 405 ਮੀਟਰ ਦਰਜ ਹੈ।
ਰਾਜ ਸਰਕਾਰ ਨੇ ਡੈਮਾਂ ਅਤੇ ਦਰਿਆਵਾਂ ਵਿੱਚ ਵਧ ਰਹੇ ਪਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ-ਪੱਧਰੀ ਸਾਵਧਾਨੀ ਵਧਾ ਦਿੱਤੀ ਹੈ। ਨਾਲ ਹੀ, ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ, ਜਿਸ ਰਾਹੀਂ ਲੋਕ ਜਰੂਰਤ ਪੈਣ ’ਤੇ ਜਾਣਕਾਰੀ ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।