ਚੰਡੀਗੜ੍ਹ: ਵਿਧਾਨ ਸਭਾ ’ਚ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ, ਤਾਂ ਉਨ੍ਹਾਂ ਸਪੀਕਰ ਨੂੰ ਪੁੱਛਿਆ ਕਿ ਅੱਜ ਇੰਨੀ ਮਿਹਰਬਾਨੀ ਕਿਵੇਂ। ਸਪੀਕਰ ਨੇ ਪੁੱਛਿਆ ਕਿ ਕੀ ਉਹ ਬੋਲਣਾ ਨਹੀਂ ਚਾਹੁੰਦੇ। ਇਸ ‘ਤੇ ਖਹਿਰਾ ਨੇ ਕਿਹਾ ਕਿ ਮੈਂ ਜ਼ਰੂਰ ਬੋਲਾਂਗਾ, ਇਹ ਮੇਰਾ ਹੱਕ ਹੈ। ਪਰ ਮੈਂ ਇਸ ਮੌਕੇ ‘ਤੇ ਤੁਹਾਡੇ ਤੋਂ ਸਮਾਂ ਨਹੀਂ ਮੰਗਿਆ। ਮੈਂ ਫਰਜ਼ੀ ਮੁਕਾਬਲਿਆਂ ਅਤੇ ਲੈਂਡ ਪੂਲਿੰਗ ਬਾਰੇ ਗੱਲ ਕਰਨ ਲਈ ਖੜ੍ਹਾ ਹੋਇਆ ਹਾਂ। ਪਰ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਿਰ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਬੋਲਣ ਲਈ ਕਿਹਾ ਗਿਆ।