Facebook-f Youtube X-twitter

ਮੁਹਾਲੀ ਦੀ ਜਾਇਦਾਦ ਵੇਚ ਕੇ ਕਿੱਥੇ ਗਏ ਅਰਬਾਂ ਰੁਪਏ, ਡਿਪਟੀ ਮੇਅਰ ਨੇ ਗਮਾਡਾ ਤੋਂ ਮੰਗਿਆ ਜਵਾਬ‌

ਕਿੰਨਾ ਵਿਕਿਆ, ਕਿੰਨਾ ਲੱਗਾ, ਕਿੰਨਾ ਮਿਲਿਆ, ਗਮਾਡਾ ਦੇਵੇ ਜਵਾਬ: ਕੁਲਜੀਤ ਸਿੰਘ ਬੇਦੀ

ਅਰਬਾਂ ਦੀ ਜਾਇਦਾਦ ਵਿਕੀ, ਪਰ ਮੋਹਾਲੀ ਪਿੱਛੇ ਰਹਿ ਗਿਆ: ਡਿਪਟੀ ਮੇਅਰ ਨੇ ਗਮਾਡਾ ਨੂੰ ਪਾਇਆ ਵਖਤ

ਮੁਹਾਲੀ, :- ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਦੀ ਜਾਇਦਾਦ ਨੂੰ ਵੇਚ ਵੇਚ ਕੇ ਇਕੱਠੇ ਕੀਤੇ ਅਰਬਾਂ ਰੁਪਏ ਪੰਜਾਬ ਸਰਕਾਰ ਨੂੰ ਤੋਹਫੇ ਵਜੋਂ ਭੇਟ ਕੀਤੇ ਜਾਣ ਉੱਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਿਆਂ ਸੂਚਨਾ ਦੇ ਅਧਿਕਾਰ 2005 ਤਹਿਤ ਇਹ ਜਾਣਕਾਰੀ ਮੰਗ ਲਈ ਹੈ ਕਿ ਮੁਹਾਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਗਏ ਪੈਸੇ ਵਿੱਚੋਂ ਕਿੰਨਾ ਪੈਸਾ ਮੁਹਾਲੀ ਸ਼ਹਿਰ ਦੇ ਵਿਕਾਸ ਉੱਤੇ ਲੱਗਾ ਹੈ ਜਾਂ ਕਿੰਨਾ ਪੈਸਾ ਨਗਰ ਨਿਗਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਹੈ। ਜਾਹਿਰ ਤੌਰ ਤੇ ਇਸ ਆਰ.ਟੀ.ਆਈ. ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਵਖਤ ਪਾਈ ਦੇਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਵਿੱਚ ਹੀ ਗਮਾਡਾ ਨੇ ਮੋਹਾਲੀ ਸ਼ਹਿਰ ਦੀ ਅਰਬਾਂ ਰੁਪਏ ਦੀ ਜਾਇਦਾਦ ਵਿੱਚ ਹੀ ਹੈ ਜਦੋਂ ਕਿ ਮੁਹਾਲੀ ਨਗਰ ਨਿਗਮ ਨੂੰ ਬੇਹਦ ਘਟ ਜਾਣ ਨਾਂਹ ਬਰਾਬਰ ਪੈਸੇ ਹੀ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ। ਗਮਾਡਾ ਵੱਲੋਂ ਖੁਦ ਮੋਹਾਲੀ ਸ਼ਹਿਰ ਵਾਸਤੇ ਜੋ ਵਿਕਾਸ ਪ੍ਰੋਜੈਕਟ ਕੀਤੇ ਗਏ ਹਨ ਉਹਨਾਂ ਉੱਤੇ ਵੀ ਕੋਈ ਲੰਬੀ ਚੌੜੀ ਰਕਮ ਖਰਚ ਨਹੀਂ ਕੀਤੀ ਗਈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਜਾਣਕਾਰੀ ਮੰਗੀ ਹੈ ਉਸ ਵਿੱਚ ਬੀਤੇ ਪੰਜ ਸਾਲਾਂ (2020-21 ਤੋਂ 2024-25) ਤੱਕ ਗਮਾਡਾ ਵੱਲੋਂ ਮੁਹਾਲੀ ਵਿੱਚ ਜਿੰਨੀ ਜਾਇਦਾਦ ਵੇਚੀ ਗਈ ਹੈ, ਇਸਦਾ ਕੁੱਲ ਕੀਮਤ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ ਅਤੇ ਨਾਲ ਹੀ ਇਹ ਵੀ ਦੱਸਣ ਲਈ ਕਿਹਾ ਹੈ ਕਿ ਜਿਨ੍ਹਾਂ ਬੋਲੀ ਦੇਣ ਵਾਲਿਆਂ ਨੇ ਜਾਇਦਾਦ ਖਰੀਦੀ ਉਹਨਾਂ ਵਿੱਚੋਂ ਕਿੰਨਿਆਂ ਨੇ ਵਾਪਸ ਸਰੰਡਰ ਕੀਤੀ। ਸਫਲ ਬੋਲੀ ਕਾਰਾਂ ਜਿਨ੍ਹਾਂ ਨੇ ਗਮਾਡਾ ਦੀਆਂ ਜਾਇਦਾਦਾਂ ਖਰੀਦੀਆਂ, ਵੱਲੋਂ ਦਿੱਤੀ ਗਈ ਆਖਰੀ ਬੋਲੀ ਦੇ ਅਧਾਰ ਤੇ ਜਿੰਨੀਆਂ ਪ੍ਰੋਪਰਟੀਆਂ ਵਿਕੀਆਂ ਉਹਨਾਂ ਦੀ ਫਾਈਨਲ ਰਕਮ ਦੀ ਜਾਣਕਾਰੀ ਵੀ ਮੰਗੀ ਗਈ ਹੈ। ਡਿਪਟੀ ਮੇਅਰ ਨੇ ਪਿਛਲੇ ਪੰਜ ਸਾਲਾਂ 2020-21 ਤੋਂ 2024-25 ਦਰਮਿਆਨ ਗਮਾਡਾ ਨੇ ਮੁਹਾਲੀ ਖੇਤਰ ਵਿੱਚ ਵਿਕਾਸ ਲਈ ਜੋ ਰਕਮ ਖਰਚ ਕੀਤੀ ਅਤੇ ਜਿਹੜੇ ਜਿਹੜੇ ਪ੍ਰੋਜੈਕਟ ਮੁਕੰਮਲ ਕੀਤੇ ਹਨ ਉਹਨਾਂ ਦੀ ਜਾਣਕਾਰੀ ਦੇ ਨਾਲ ਨਾਲ ਇਹ ਵੀ ਪੁੱਛਿਆ ਹੈ ਕਿ ਜਿਹੜੇ ਪ੍ਰੋਜੈਕਟ ਪਾਈਪ ਲਾਈਨ ਵਿੱਚ ਹਨ ਇਹਨਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ ਅਤੇ ਇਹਨਾਂ ਉੱਪਰ ਜੋ ਖਰਚਾ ਹੋਇਆ ਹੈ, ਉਸਦਾ ਸਾਲ ਵਾਇਜ ਵੇਰਵੇ ਦਿੱਤਾ ਜਾਵੇ।

ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਪਿਛਲੇ ਪੰਜ ਸਾਲਾਂ 2020-21 ਤੋਂ 2024-25 ਦਰਮਿਆਨ ਗਮਾਡਾ ਵੱਲੋਂ ਕਿੰਨੀ ਰਕਮ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਇਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ, ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਨਗਰ ਨਿਗਨੂੰ ਕਿੰਨੇ ਪੈਸੇ ਵਿਕਾਸ ਕੰਮਾਂ ਦੇ ਸਹਾਇਤ ਲਈ ਦਿੱਤੇ ਗਏ ਹਨ ਉਸ ਦਾ ਵੇਰਵਾ ਦਿੱਤਾ ਜਾਵੇ ਅਤੇ ਪਿਛਲੇ ਪੰਜ ਸਾਲਾਂ 2020-21 ਤੋਂ 2024-25ਤੋਂ ਗਮਾਡਾ ਵੱਲੋਂ ਮੁਹਾਲੀ ਵਿਚ ਅਲਾਟ ਕੀਤੀਆਂ ਸਾਇਟਾਂ ਅਤੇ ਪਲਾਟ/ਕਮਰਸੀਅਲ ਸਾਇਟਾਂ ਦੀ ਕਿੰਨੀ ਪਨੈਲਟੀ ਵਸੂਲ ਕੀਤੀ ਗਈ ਹੈ, ਸਾਲ ਵਾਇਜ ਵੇਰਵੇ ਦਿੱਤਾ ਜਾਵੇ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਰਾਂਚੀ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀਆਂ ਪੰਜਾਬ ਦੀਆਂ ਸਾਈਕਲਿਸਟ ਧੀਆਂ, ਤਗਮਾ ਜੇਤੂ ਲੜਕਿਆਂ ਅਤੇ ਕੋਚਾਂ ਦਾ ਸਨਮਾਨ

ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਨੇ ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ; ਐਸੋਸੀਏਸ਼ਨ ਨੂੰ 04 ਲੱਖ ਰੁਪਏ ਦੇਣ ਦਾ ਐਲਾਨ  2027 ਦੀ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਮਿਲੀ, ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੂੰ ਸੌਂਪਿਆ ਫੈਡਰੇਸ਼ਨ ਦਾ ਝੰਡਾ ਪੰਜਾਬ ਦੇ ਰਜਿਸਟਰਡ ਸਾਈਕਲਿਸਟਾਂ ਅਤੇ ਕੋਚਾਂ ਦਾ ਸਮੂਹਿਕ ਬੀਮਾ...

ਦੋ ਰੋਜ਼ਾ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ 

-ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲਾ ਸ਼ਲਾਘਾਯੋਗ- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ  ਪਟਿਆਲਾ:- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।  ਸਾਬਕਾ ਡੀਆਈਜੀ ਸਿੱਧੂ ਨੇ ਅੱਜ ਸ. ਹਰਸਨਦੀਪ...

2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

-ਮੰਡੀਆਂ ਵਿੱਚ ਕਿਸਾਨਾਂ ਦੀ ਵਿਕਣ ਲਈ ਆਈ ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਈ ਜਾਵੇਗੀ : ਹਿਮਾਂਸ਼ੂ ਜੈਨ -ਕਿਹਾ, ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ ਨੂੰ ਬਰਕਰਾਰ ਰੱਖਣ ਅਤੇ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ ਪਟਿਆਲਾ:- 2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ...

ਪਟਿਆਲਾ ਵਿਖੇ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ

ਪਟਿਆਲਾ:- ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ (ਰਜਿ.) ਵੱਲੋਂ ਸਪੋਰਟਸ ਕਲੱਬ, ਸਾਹਿਬ ਨਗਰ ਥੇੜੀ, ਅਰਬਨ ਅਸਟੇਟ, ਫੇਜ਼ 1, ਪਟਿਆਲਾ ਵਿਖੇ ਦੋ-ਰੋਜ਼ਾ ‘ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ 2026’ ਦਾ ਬਹੁਤ ਹੀ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਚੈਂਪੀਅਨਸ਼ਿਪ 10 ਅਤੇ 11 ਨਵੰਬਰ ਨੂੰ ਕਰਵਾਈ ਗਈ। ਇਹ ਟੂਰਨਾਮੈਂਟ ਸ. ਜਗਜੀਤ ਸਿੰਘ ਗਿੱਲ (ਰਿਟਾਇਰਡ ਐੱਸ.ਪੀ.) ਜੀ ਦੇ...

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਾਦਸਾਗ੍ਰਸਤ ਪੀਆਰਟੀਸੀ ਬੱਸ ਦੀਆਂ ਜ਼ਖ਼ਮੀ ਸਵਾਰੀਆਂ ਦਾ ਰਾਜਿੰਦਰਾ ਹਸਪਤਾਲ ਵਿਖੇ ਦਾ ਹਾਲ-ਚਾਲ ਜਾਣਿਆ

ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਸਹਾਇਤਾ ਦੇਵੇਗੀ-ਬਰਿੰਦਰ ਗੋਇਲ ਪਟਿਆਲਾ:- ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਪਾਣੀ ਦੀ ਸੰਭਾਲ ਮੰਤਰੀ ਸ੍ਰੀ ਬਰਿੰਦਰ ਗੋਇਲ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੰਗਰੂਰ ਨੇੜੇ ਵਾਪਰੇ ਪੀਆਰਟੀਸੀ ਬੱਸ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਜ਼ਖ਼ਮੀਆਂ ਦੇ ਇਲਾਜ ਸਬੰਧੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.