ਕਿਹਾ – ਮੈਂ ਜੰਗਬੰਦੀ ਲਈ ਵਾਪਸ ਨਹੀਂ ਆ ਰਿਹਾ, ਮਾਮਲਾ ਇਸ ਤੋਂ ਕਿਤੇ ਵੱਡਾ ਹੈ, ਜੀ7 ਦੇਸ਼ ਇਜ਼ਰਾਈਲ ਦਾ ਸਮਰਥਨ ਕਰਦੇ ਹਨ
ਅਲਬਰਟਾ:- ਕੈਨੇਡਾ ਦੇ ਅਲਬਰਟਾ ਰਾਜ ਦੇ ਕਾਨਾਨਾਸਕਿਸ ਵਿੱਚ ਚੱਲ ਰਹੇ ਜੀ7 ਸੰਮੇਲਨ ਵਿੱਚ ਇਜ਼ਰਾਈਲ-ਈਰਾਨ ਤਣਾਅ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਸੰਮੇਲਨ ਦੇ ਪਹਿਲੇ ਦਿਨ ਜੀ7 ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ। ਮੰਗਲਵਾਰ ਸਵੇਰੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ। ਈਰਾਨ ਕੋਲ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਮੇਲਨ ਨੂੰ ਵਿਚਕਾਰ ਛੱਡ ਕੇ ਅਮਰੀਕਾ ਲਈ ਰਵਾਨਾ ਹੋ ਗਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਮੱਧ ਪੂਰਬ ਵਿੱਚ ਤਣਾਅ ਕਾਰਨ ਇਹ ਫੈਸਲਾ ਲਿਆ ਹੈ। ਇਸ ਦੌਰਾਨ, ਟਰੰਪ ਨੇ ਕਿਹਾ, ‘ਮੈਂ ਜੰਗਬੰਦੀ ਲਈ ਵਾਸ਼ਿੰਗਟਨ ਵਾਪਸ ਨਹੀਂ ਆ ਰਿਹਾ। ਮਾਮਲਾ ਇਸ ਤੋਂ ਕਿਤੇ ਵੱਡਾ ਹੈ।’
ਇਸ ਤੋਂ ਪਹਿਲਾਂ, ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – ਈਰਾਨ ਨੂੰ ਪ੍ਰਮਾਣੂ ‘ਸਮਝੌਤੇ’ ‘ਤੇ ਦਸਤਖਤ ਕਰਨੇ ਚਾਹੀਦੇ ਹਨ। ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਮੈਂ ਇਹ ਵਾਰ-ਵਾਰ ਕਿਹਾ ਹੈ! ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ।