Facebook-f Youtube X-twitter

Latest Posts

ਸਾਬਕਾ ਮੰਤਰੀ ਮਜੀਠੀਆ ਦੇ ਟਿਕਾਣਿਆਂ ‘ਤੇ ਵਿਜੀਲੈਂਸ ਦੇ ਛਾਪੇ

ਪੰਜਾਬ-ਹਰਿਆਣਾ ਸਮੇਤ 4 ਰਾਜਾਂ ਵਿੱਚ ਛਾਪੇ, ਵਿਜੀਲੈਂਸ ਟੀਮ ਬਿਕਰਮ ਨਾਲ ਮਜੀਠਾ ਗਈ ਚੰਡੀਗੜ੍ਹ। ਨਸ਼ੇ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮੁਸੀਬਤ ਵਿੱਚ ਹਨ। ਮਜੀਠੀਆ ਵਿਰੁੱਧ 6 ਲੋਕਾਂ ਦੇ ਬਿਆਨ ਦੇਣ ਤੋਂ ਬਾਅਦ, ਵਿਜੀਲੈਂਸ ਟੀਮਾਂ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇੱਕੋ ਸਮੇਂ...
Read more

ਪਟਿਆਲਾ-ਮੁਹਾਲੀ ‘ਚ ਫਲੈਸ਼ ਅਲਰਟ

ਸਵੇਰ ਤੋਂ ਹੀ ਮੀਂਹ, ਤਾਪਮਾਨ ਡਿੱਗਿਆ, ਜੂਨ ਵਿੱਚ 54.5 ਮਿਲੀਮੀਟਰ ਮੀਂਹਅੰਮ੍ਰਿਤਸਰ : ਮੌਸਮ ਵਿਗਿਆਨ ਕੇਂਦਰ ਨੇ 6 ਜੁਲਾਈ ਤੱਕ ਪੰਜਾਬ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਈ ਜ਼ਿਲ੍ਹਿਆਂ ਵਿੱਚ ਦੁਪਹਿਰ 1 ਵਜੇ ਤੱਕ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 7 ਦਿਨਾਂ ਵਿੱਚ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਸਥਾਨਾਂ ‘ਤੇ ਹਲਕੀ ਤੋਂ...
Read more

ਗੋਲੀ ਵਾਂਗ ਆ ਰਹੀ ਕਾਰ ਨੇ ਪਾਏ ਖਿਲਾਰੇ,ਕੱਢ ਲਏ ਇੱਕ ਬੰਦੇ ਦੇ ਸਾਹ

ਲੁਧਿਆਣਾ -ਭਾਮੀਆਂ ਰੋਡ ’ਤੇ ਤੇਜ਼ ਰਫ਼ਤਾਰ ਕਾਰ ਨੇ 3-4 ਲੋਕਾਂ ਨੂੰ ਦਰੜ ਦਿਤਾ। ਇਸ ਹਾਦਸੇ ਵਿਚ ਕੁਲਚੇ-ਛੋਲੇ ਵੇਚਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕਾਰ ਦਾ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।ਚਸ਼ਮਦੀਦਾਂ ਦੇ ਅਨੁਸਾਰ, ਤੇਜ਼ ਰਫ਼ਤਾਰ ਕਾਰਨ ਕਾਰ ਦਾ...
Read more

ਖੇਤ ‘ਚ ਪਾਣੀ ਲਾਉਣ ਗਏ ਮੁੰਡੇ ਨੂੰ ਮਿਲੀ ਮੌਤ

ਫ਼ਾਜ਼ਿਲਕਾ – ਕਿਸਾਨ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਗਈ। ਖੇਤ ਵਿੱਚ ਫ਼ਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਗਿਆ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਇਸ ਮਾਮਲੇ ਵਿੱਚ ਪਰਿਵਾਰ ਲਈ ਵਿੱਤੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।ਮ੍ਰਿਤਕ ਦੀ ਪਛਾਣ ਕ੍ਰਿਸ਼ਨ ਸਿੰਘ (25...
Read more

ਭਾਸ਼ਾ ਵਿਭਾਗ ਪੰਜਾਬ ਨੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮੀਡੀਆ ਬਾਰੇ ਸੰਵਾਦ ਰਚਾਇਆ

ਆਸਟਰੇਲੀਆ ਵਸਦੇ ਗੁਰਸ਼ਮਿੰਦਰ ਮਿੰਟੂ ਬਰਾੜ ਬਣੇ ਸੰਵਾਦ ਦਾ ਧੁਰਾ ਪਟਿਆਲਾ 28 ਜੂਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਵਿਦੇਸ਼ਾਂ ’ਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮੀਡੀਆ ਦੀ ਵਰਤਮਾਨ ਸਥਿਤੀ ਬਾਰੇ ਆਸਟਰੇਲੀਆ ਵਸਦੀ ਬਹੁਪਰਤੀ ਸ਼ਖਸੀਅਤ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨਾਲ ਜਾਣਕਾਰੀ ਭਰਪੂਰ ਸੰਵਾਦ ਦਾ ਆਯੋਜਨ ਕੀਤਾ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਹੋਏ ਇਸ ਸਮਾਗਮ ਦੌਰਾਨ ਸਰੋਤਿਆਂ ਨੇ ਆਪਣੇ ਸਵਾਲਾਂ ਨਾਲ ਸੰਵਾਦ ਨੂੰ ਅਰਥਭਰਪੂਰ ਬਣਾ ਦਿੱਤਾ। ਇਸ ਮੌਕੇ ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।   ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੁੜੀ ਸ਼ਖਸੀਅਤ ਮਿੰਟੂ ਬਰਾੜ ਨੇ ਖਾਸ ਤੌਰ ’ਤੇ ਆਸਟਰੇਲੀਆ ’ਚ ਪੰਜਾਬੀ ਭਾਸ਼ਾ ਦੇ ਪਸਾਰ ਬਾਰੇ ਦੱਸਿਆ ਕਿ ਉੱਥੇ ਦੇ ਸਾਰੇ ਸੂਬਿਆਂ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਹਰ ਪੰਜਾਬੀ ਨੂੰ ਵੀ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਤਹਿਤ ਹਰ ਪੱਖੋਂ ਹੁਲਾਰਾ ਦਿੱਤਾ ਜਾ ਰਿਹਾ ਹੈ। ਆਸਟਰੇਲੀਆ ’ਚ ਪੰਜਾਬੀ ਦੇ ਬਿਹਤਰੀਨ ਤਰੀਕੇ ਨਾਲ ਪੈਰ ਪਸਾਰਨ ਬਾਰੇ ਉਨ੍ਹਾਂ ਦੱਸਿਆ ਕਿ ਆਸਟਰੇਲੀਆ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਕਈ ਖੇਤਰਾਂ ’ਚ ਪਹਿਲਕਦਮੀਆਂ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀ ਭਾਸ਼ਾ ਦੀਆਂ ਪਹਿਲੀਆਂ ਦੋ ਐਪਸ ‘ਸੁਹਾਵੀ’ ਤੇ ‘ਵਿਰਾਸਤ’ ਇਸ ਮੁਲਕ ’ਚ ਤਿਆਰ ਹੋਈਆਂ ਹਨ ਤੇ ਇਹ ਵਿਸ਼ਵ ਭਰ ’ਚ ਵਸਦੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀ ਸਾਹਿਤਕ ਤੇ ਗਿਆਨ ਵਰਧਕ ਸਮੱਗਰੀ ਆਡੀਓ ਤੇ ਪ੍ਰਿੰਟ ਰੂਪ ’ਚ ਪ੍ਰਦਾਨ ਕਰ ਰਹੀਆਂ ਹਨ। ਸ੍ਰੀ ਮਿੰਟੂ ਨੇ ਦੱਸਿਆ ਕਿ ਪੰਜਾਬੀ ’ਚ ਬਲੌਗ ਪਾਉਣ ਦਾ ਪ੍ਰਚੱਲਣ 2007 ’ਚ ਆਸਟਰੇਲੀਆ ਦੀ ਧਰਤੀ ’ਤੇ ਉਨ੍ਹਾਂ ਵੱਲੋਂ ਆਰੰਭ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਿਜੀਟਲ ਰੂਪ ਪਰਥ ’ਚ ਵਸਦੇ ਗੁਰਵੰਤ ਸਿੰਘ ਉੱਪਲ ਨੇ ਤਿਆਰ ਕੀਤਾ।ਆਨਲਾਈਨ ਰੇਡੀਓ ਦੇ ਯੁੱਗ ਦੀ ਸ਼ੁਰੂਆਤ ਦੇ ਸਮੇਂ ਹੀ ‘ਹਰਮਨ ਰੇਡੀਓ’ ਵੀ ਕੰਗਾਰੂਆਂ ਦੇ ਦੇਸ਼ ’ਚ ਸ਼ੁਰੂ ਹੋਇਆ ਤੇ ਪੰਜਾਬੀ ਫੌਂਟਾਂ ਦੇ ਹੋਂਦ ਵਿੱਚ ਆਉਣ ਸਮੇਂ ਵੀ ਆਸਟਰੇਲੀਆ ਵਸਦੇ ਬਲਵੰਤ ਸਿੰਘ ਨੇ ਪੰਜਾਬੀ ਫੌਂਟ ਤਿਆਰ ਕਰਕੇ ਵੱਡਾ ਯੋਗਦਾਨ ਪਾਇਆ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਸਟਰੇਲੀਆ ’ਚ ਪੰਜਾਬੀ ਕਿੰਨੀ ਵਧੀਆ ਸਥਿਤੀ ’ਚ ਹੈ। ਪੰਜਾਬੀ ਸੱਭਿਆਚਾਰ ਦਾ ਅੰਗ ਮੰਨੀਆਂ ਜਾਂਦੀਆਂ ਖੇਡਾਂ 37 ਸਾਲ ਪਹਿਲਾ ‘ਸਿੱਖ ਖੇਡਾਂ’ ਦੇ ਨਾਮ ’ਤੇ ਭਾਰਤ ਤੋਂ ਬਾਹਰ ਪੰਜਾਬੀਆਂ ਦੀਆਂ ਉਲੰਪਿਕ ਖੇਡਾਂ ਦੇ ਰੂਪ ’ਚ ਆਸਟਰੇਲੀਆ ’ਚ ਸ਼ੁਰੂ ਹੋਈਆਂ ਜੋ ਹਰ ਸਾਲ ਨਿਰੰਤਰ ਹੋ ਰਹੀਆਂ ਹਨ। ਮਿੰਟੂ ਬਰਾੜ ਨੇ ਦੱਸਿਆ ਕਿ ਇਸ ਵੇਲੇ ਆਸਟਰੇਲੀਆ ’ਚ ਬਹੁਤ ਮਿਆਰੀ ਪੰਜਾਬੀ ਟੀਵੀ ਚੈਨਲ, ਰੇਡੀਓ ਤੇ ਅਖ਼ਬਾਰ ਨਿੱਕਲ ਰਹੇ ਹਨ ਜਿੰਨ੍ਹਾਂ ਨੂੰ ਪੁਰਾਣੀ ਹੀ ਨਹੀਂ ਉੱਥੇ ਦੀ ਨਵੀਂ ਪੀੜ੍ਹੀ ਵੀ ਬਹੁਤ ਹੁੰਗਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ’ਚ ਆਪਣੇ ਧਰਮ, ਭਾਸ਼ਾ, ਖੇਡਾਂ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਅਜ਼ਾਦੀ ਹੀ ਨਹੀਂ ਸਗੋਂ ਸਰਕਾਰ ਵੱਲੋਂ ਦਿਲ ਖੋਲ੍ਹਕੇ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ। ਜਿਸ ਸਦਕਾ ਇਸ ਦੇਸ਼ ਦਾ ਸੱਭਿਆਚਾਰ ਬਹੁਰੰਗਾਂ ਬਣ ਗਿਆ ਹੈ। ਉਨ੍ਹਾਂ ਦਾ ਭਾਸ਼ਾ ਵਿਭਾਗ ਵੱਲੋਂ ਸਤਿਕਾਰ ਦੇਣ ਲਈ ਧੰਨਵਾਦ ਕੀਤਾ।    ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਮਿੰਟੂ ਬਰਾੜ ਦੁਨੀਆ ਭਰ ’ਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਦੂਤ ਵਜੋਂ ਕਾਰਜਸ਼ੀਲ ਕੁਝ ਸਿਰਕੱਢ ਸ਼ਖਸੀਅਤਾਂ ’ਚ ਸ਼ਾਮਲ ਹਨ। ਮਿੰਟੂ ਬਰਾੜ ਦੀਆਂ ਸਰਗਰਮੀਆਂ ਨੂੰ ਦੇਖਕੇ ਮਹਿਸੂਸ ਹੁੰਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਦੁਨੀਆ ’ਤੇ ਕੀ ਕਰਨ ਆਏ ਹਾਂ ਨਾ ਕਿ ਇਹ ਦੇਖਣ ਕਿ ਲੋਕੀ ਕੀ ਕਰਦੇ ਹਨ। ਮਿੰਟੂ ਬਰਾੜ ਇਸ ਧਾਰਨਾ ’ਤੇ ਚਲਦਿਆ ਨਾਮਣਾ, ਨਾਮਾ ਤੇ ਸਕੂਨ ਖੱਟ ਰਿਹਾ ਹੈ। ਜਿਸ ਤੋਂ ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੀ ਅਹੁਦਿਆਂ ਨਾਲ ਨਹੀਂ ਸੱਚੀ ਕਿਰਤ ਨਾਲ ਪਹਿਚਾਣ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮਿੰਟੂ ਬਰਾੜ ਦੀ ਪੁਸਤਕ ‘ਕੰਗਾਰੂਨਾਮਾ’ ਦੀ ਵੀ ਚਰਚਾ ਕੀਤੀ। ਵਿਭਾਗ ਵੱਲੋਂ ਮਿੰਟੂ ਬਰਾੜ ਨੂੰ ਸ਼ਾਲ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਤਿਕਾਰ ਦਿੱਤਾ ਗਿਆ।
Read more

ਸਾਕੇਤ ਹਸਪਤਾਲ ਵਿਖੇ ਫਸਟ ਏਡ ਟ੍ਰੇਨਿੰਗ ਸੈਂਟਰ ਸ਼ੁਰੂ ਹੋਵੇਗਾ               

ਪਟਿਆਲਾ 27 ਜੂਨ : ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਆਈ.ਏ.ਐਸ ( ਸੇਵਾ ਮੁਕਤ) ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪਟਿਆਲਾ ਵਿਖੇ ਕੰਡਕਟਰਾਂ ਡਰਾਈਵਰਾਂ, ਨੈਨੀ, ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ, ਦਾਖਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਆਮ ਲੋਕਾਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਜੂਲਾਈ ਦੇ ਪਹਿਲੇ ਹਫ਼ਤੇ ਵਿੱਚ ਰੈੱਡ...
Read more

ਪਟਿਆਲਾ ‘ ਚ ਸੀ.ਐਮ. ਦੀ ਯੋਗਸ਼ਾਲਾ ਬਣੀ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ

ਸ਼ਹਿਰ ਹੀ ਨਹੀ, ਪਿੰਡਾਂ ਵਿੱਚ ਵੀ ਯੋਗ ਪ੍ਰਤੀ ਉਤਸ਼ਾਹ ‘ ਚ ਤੇਜੀ ਡਿਪਲੋਮਾ ਵਿਦਿਆਰਥੀਆਂ ਵੱਲੋਂ 99 ਯੋਗ ਕਲਾਸਾਂ ਰਾਹੀਂ ਜਾਗਰੁਕਤਾ ਵਿੱਚ ਵਾਧਾ ਪਟਿਆਲਾ 28 ਜੂਨ :  ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ.ਯੋਗਸ਼ਾਲਾ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਸਿਹਤ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਸੀ.ਐਮ.ਦੀ ਯੋਗਸ਼ਾਲਾ ਦੇ ਕੋਆਰਡੀਨੇਟਰ...
Read more

ਮਰੀਜਾਂ ਨਾਲ ਸਿੱਧੀ ਗੱਲਬਾਤ ਕਰਕੇ ਕੀਤੀ ਸੇਵਾਵਾਂ ਦੀ ਜਾਂਚ             

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਸਵੇਰੇ ਪਟਿਆਲਾ ਦੇ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਇੱਥੇ ਉਪਲਬਧ ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈ ਵੰਡ ਦੀ ਪ੍ਰਕ੍ਰਿਆ ਦਾ ਵਿਸਥਾਰ ਵਿੱਚ ਜਾਇਜਾ ਲਿਆ। ਉਹਨਾਂ ਹਸਪਤਾਲ ਦੀ ਓ.ਪੀ.ਡੀ., ਐਮਰਜੈਂਸੀ, ਆਈ.ਸੀ.ਯੂ.,ਅਲਟਰਾਸਾਂਊਂਡ ਵਿਭਾਗ ਅਤੇ ਵਾਰਡਾਂ ਵਿੱਚ ਮਰੀਜ਼ਾਂ ਨਾਲ ਗੱਲ ਬਾਤ ਕੀਤੀ ਅਤੇ ਸੇਵਾਵਾਂ...
Read more

ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ 2025 ’ਚ ਕੀਤੇ ਜਾ ਰਹੇ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਉੱਚ ਪੱਧਰੀ ਤਾਲਮੇਲ ਕਮੇਟੀ ਗਠਤ

350 ਸਾਲਾ ਸ਼ਤਾਬਦੀ ਸਮਾਗਮ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਏ ਜਾਣਗੇ- ਐਡਵੋਕੇਟ ਧਾਮੀਅੰਮ੍ਰਿਤਸਰ, 28 ਜੂਨ- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦੇ ਸਬੰਧ ਵਿਚ ਨਵੰਬਰ 2025 ਵਿਚ ਕੀਤੇ...
Read more

ਅਬੋਹਰ ਵਿੱਚ ਘਰ ਵਿੱਚੋਂ ਨਕਦੀ ਅਤੇ ਮੋਬਾਈਲ ਚੋਰੀ

ਅਬੋਹਰ : ਫਾਜ਼ਿਲਕਾ ਜ਼ਿਲ੍ਹੇ ਵਿੱਚ, ਚੋਰਾਂ ਨੇ ਅਬੋਹਰ ਦੀ ਧਰਮਨਗਰੀ ਗਲੀ ਨੰਬਰ 8 ਵਿੱਚ ਇੱਕ ਘਰ ਵਿੱਚ ਵਾਰਦਾਤ ਕੀਤੀ। ਚੋਰੀ ਉਸ ਸਮੇਂ ਹੋਈ ਜਦੋਂ ਪੂਰਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ। ਚੋਰ ਰਾਤ ਨੂੰ ਘਰ ਵਿੱਚ ਦਾਖਲ ਹੋਏ ਅਤੇ ਨਕਦੀ ਸਮੇਤ ਸਾਮਾਨ ਚੋਰੀ ਕਰ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾਂ ਵੀਰ ਸਿੰਘ...
Read more
1 … 66 67 68 69 70 … 73

Trending

ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ

ਪੀ.ਐਚ.ਡੀ.ਸੀ.ਸੀ.ਆਈ. ਨੇ ਨੌਜਵਾਨ ਪ੍ਰਤਿਭਾ ਅਤੇ ਸ਼ਾਨਦਾਰ ਐਗਜ਼ੀਬਿਟਰਜ਼ ਨੂੰ ਕੀਤਾ ਸਨਮਾਨਿਤਇਨਸ-ਆਊਟ ਐਕਸਪੋ ਵਿਦਿਆਰਥੀਆਂ ਨੂੰ ਸਿੱਖਣ ਅਤੇ ਪ੍ਰਤਿਭਾ ਦਿਖਾਉਣ ਦਾ ਪਲੇਟਫਾਰਮ : ਡਾ. ਸਈਦ ਆਬਿਦ ਰਸ਼ੀਦ ਸ਼ਾਹਚੰਡੀਗੜ੍ਹ: ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 12ਵੇਂ ਇਨਸ-ਆਊਟ ਦੇ ਸਮਾਪਤੀ ਸਮਾਰੋਹ ਵਿੱਚ, ਉੱਭਰਦੇ ਆਰਕੀਟੈਕਟਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇੱਕ ਟਾਕਸ ਵਜੋਂ ਰੇਲਵੇ...

ਸ਼ਰਧਾ ਸਹਿਤ ਮਨਾਇਆ ਗਿਆ ਸਾਈਂ ਲਾਡੀ ਸ਼ਾਹ ਜੀ ਦਾ ਜਨਮਦਿਨ

ਲੁਧਿਆਣਾ : ਨਨਕਾਣਾ ਸਾਹਿਬ ਕੰਪਲੈਕਸ ਜਵਾਹਰ ਕੈਂਪ ਰੋਡ ਬੱਸ ਸਟੈਂਡ ਦੇ ਸਾਹਮਣੇ ਸਾਈ ਲਾਡੀ ਸ਼ਾਹ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਾਦਾਰ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਸਾਈਂ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਭੰਡਾਰੇ ਦਾ ਇੱਕ ਛੋਟਾ...

ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ

ਇਨਸ-ਆਊਟ ਐਕਸਪੋ ਵਿੱਚ ਉੱਭਰਦੇ ਆਰਕੀਟੈਕਟਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਬਣਾਇਆ ਗਿਆ : ਸੁਵਰਤ ਖੰਨਾ ਚੰਡੀਗੜ੍ਹ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 12ਵੇਂ ਇਨਸ-ਆਊਟ ਐਕਸਪੋ ਦੇ ਹਿੱਸੇ ਵਜੋਂ ਨੌਜਵਾਨ ਆਰਕੀਟੈਕਟਾਂ ਲਈ ਇੱਕ ਵਿਸ਼ੇਸ਼ ਪਹਿਲਕਦਮੀ, ਯੰਗ ਆਰਕੀਟੈਕਟਸ ਫੋਰਮ ਦਾ ਗਠਨ ਕੀਤਾ ਗਿਆ ਹੈ। ਜਿਸਦੇ...

ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ

ਪੀ.ਐਚ.ਡੀ.ਸੀ.ਸੀ.ਆਈ. ਦੇ ਏਈਆਰ 2026 ਦੇ ਪੰਜਵੇਂ ਐਡੀਸ਼ਨ ਵਿੱਚ ਆਰਕੀਟੈਕਟਾਂ ਨੂੰ ਕੀਤਾ ਸਨਮਾਨਿਤਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਤ ਭਾਰਤ-2047” ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਰਕੀਟੈਕਟਸ ਦੀ ਭੂਮਿਕਾ ਮਹੱਤਵਪੂਰਨ ਹੈ। ਇਨੋਵੇਟਿਵ, ਸਸਟੇਨੇਬਲ ਅਤੇ ਭਵਿੱਖ ਦੀਆਂ ਲੋੜਾਂ ਦੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਕਤ ਵਿਚਾਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੀਐਚਡੀ ਚੈਂਬਰ ਆਫ਼ ਕਾਮਰਸ...

ਪੀਐਚਡੀਸੀਸੀਆਈ ਦੀ ਇਨਸ-ਆਊਟ ਪ੍ਰਦਰਸ਼ਨੀ ਦਾ ਵਿਸਤਾਰ ਲਗਾਤਾਰ ਜਾਰੀ, ਕੰਪਨੀਆਂ ਲਈ ਬਣੀ ਲਾਂਚਿੰਗ ਪੈਡ : ਸੁਵਰਤ

– 12ਵੇਂ ਐਡੀਸ਼ਨ ਵਿੱਚ ਪਿਛਲੇ ਸਾਲ ਦੇ 90 ਦੇ ਮੁਕਾਬਲੇ ਇਸ ਵਾਰ 110 ਸਟਾਲ ਚੰਡੀਗੜ੍ਹ: ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੀ ਇਨਸ-ਆਊਟ ਪ੍ਰਦਰਸ਼ਨੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫੈਲ ਰਹੀ ਹੈ ਅਤੇ ਇਹ ਕੰਪਨੀਆਂ ਲਈ ਚੰਡੀਗੜ੍ਹ ਵਿੱਚ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਲਾਂਚ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਬਣ ਗਈ ਹੈ। ਇਹ ਵਿਚਾਰ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.