ਮੁੰਬਈ: ਸੋਮਵਾਰ ਸਵੇਰ ਤੋਂ ਮੁੰਬਈ ਵਿੱਚ ਹੋ ਰਹੀ ਭਾਰੀ ਵਰਖਾ ਦੇ ਦੌਰਾਨ ਵਡਾਲਾ ਖੇਤਰ ਵਿੱਚ ਮੋਨੋਰੇਲ ਸੇਵਾ ਵਿੱਚ ਵੱਡਾ ਵਿਘਨ ਪੈਦਾ ਹੋਇਆ। ਕਰੀਬ ਸਵੇਰੇ 7 ਵਜੇ, ਵਡਾਲਾ ਵੱਲ ਜਾ ਰਹੀ ਇੱਕ ਮੋਨੋਰੇਲ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਵਿਚਕਾਰ ਰੁਕ ਗਈ।
ਇਸ ਘਟਨਾ ਨਾਲ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਮੋਨੋਰੇਲ ਕਾਰਪੋਰੇਸ਼ਨ ਨੇ ਦੱਸਿਆ ਕਿ ਸਮੱਸਿਆ ਬਿਜਲੀ ਸਪਲਾਈ ਦੇ ਨੁਕਸ ਕਾਰਨ ਆਈ ਸੀ ਅਤੇ ਸਾਰੇ ਫਸੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਵਾਈ ਵਿੱਚ ਜੁੱਟ ਗਈ।
ਫਸੇ ਯਾਤਰੀਆਂ ਨੂੰ ਚੈਂਬੂਰ ਤੋਂ ਆ ਰਹੀ ਦੂਜੀ ਮੋਨੋਰੇਲ ਵਿੱਚ ਬਿਠਾ ਕੇ ਭੇਜਿਆ ਗਿਆ। ਕਾਰਪੋਰੇਸ਼ਨ ਨੇ ਕਿਹਾ ਕਿ ਸਪਲਾਈ ਦੇ ਨੁਕਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ (ਐਮਐਮਆਰਡੀਏ) ਦੇ ਪੀ.ਆਰ.ਓ. ਅਨੁਸਾਰ ਸਵੇਰੇ 7:45 ਵਜੇ ਵਡਾਲਾ ਮੋਨੋਰੇਲ ਵਿੱਚੋਂ 17 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।