Facebook-f Youtube X-twitter

ਭਲੇ ਅਮਰਦਾਸ ਗੁਣ ਤੇਰੇ ………

                                                                                                                                                                        ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਸਰੀਰਕ ਤੌਰ ਤੇ ਬੇਸ਼ੱਕ ਉਮਰ ਦੇ ਉਸ ਪੜਾਅ ’ਤੇ ਵਿਚਰ ਰਹੇ ਸਨ ਜਿੱਥੇ ਪਹੁੰਚ ਕੇ ਆਮ ਮਨੁੱਖ ਜਿਸਮਾਨੀ ਤੌਰ ’ਤੇ ਕੁੱਝ ਥਕਾਵਟ ਅਤੇ ਰੁਕਾਵਟ ਜਿਹੀ ਮਹਿਸੂਸ ਕਰਨ ਲੱਗ ਪੈਂਦਾ ਹੈ, ਪਰ ਧੰਨ ਹਨ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਸਦਕਾ ਜੀਵਨ ਵਿੱਚ ਪੈ ਚੁੱਕੀ ਸ਼ਾਮ ਨੂੰ ਇੱਕ ਸਿਖਰ ਦੁਪਹਿਰ ਵਿੱਚ ਢਾਲ ਲਿਆ। ਉਨ੍ਹਾਂ ਦੁਆਰਾ ਅਧਿਆਤਮਕ ਅਤੇ ਸਮਾਜਿਕ ਖੇਤਰ ਵਿੱਚ ਜੋ ਦੇਣ ਮਨੁੱਖੀ ਕਲਿਆਣ ਹਿੱਤ ਦਿੱਤੀ ਗਈ, ਉਹ ਵੱਡਮੁੱਲੀ ਹੋਣ ਦੇ ਨਾਲ-ਨਾਲ ਲਸਾਨੀ ਕਿਸਮ ਦੀ ਵੀ ਹੈ। ਉਮਰ ਦੀ ਅਗਲੇਰੀ ਅਤੇ ਵਡੇਰੀ ਅਵਸਥਾ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗ ਲੱਗ ਕੇ ਨਾ ਸਿਰਫ ਆਪਣੀ ਸੇਵਾ ਨੂੰ ਹੀ ਘਾਲ ਪਾਇਆ, ਸਗੋਂ ਦੋ ਦਹਾਕਿਆਂ ਤੋਂ ਵੱਧ ਸਮਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਵੀ ਲਗਾਇਆ। ਗੁਰੂ ਅਮਰਦਾਸ ਦੁਆਰਾ ਸਿੱਖ ਫਿਲਾਸਫੀ ਨੂੰ ਦੂਰ-ਦੁਰਾਡੇ ਪਹੁੰਚਾਉਣ ਲਈ ਕੁੱਝ ਨਿਵੇਕਲੇ ਢੰਗ ਤਰੀਕਿਆਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ। ਇਹ ਢੰਗ ਤਰੀਕੇ ਨਾ ਸਿਰਫ ਸਮੇਂ ਦੀ ਲੋੜ ਮੁਤਾਬਕ ਹੀ ਖਰੇ ਉਤਰੇ, ਸਗੋਂ ਪੂਰਨ ਰੂਪ ਵਿੱਚ ਕਾਮਯਾਬ ਵੀ ਹੋਏ। ਇਸ ਕਾਮਯਾਬੀ ਕਾਰਨ ਹੀ ਭੱਟ ਭੱਲ ਜੀ ਆਪਣੀਆਂ ਪਾਵਨ ਪੰਕਤੀਆਂ ਵਿੱਚ ਫੁਰਮਾਉਂਦੇ ਹਨ-

ਘਨਹਰ ਬੂੰਦ, ਬਸੁਅ ਰੋਮਾਵਿਲ,

ਕੁਸਮ ਬਸੰਤ ਗਨੰਤ ਨਾ ਆਵੈ॥

ਰਵਿ ਸਸਿ ਕਿਰਣਿ ਉਦਰੁ ਸਾਗਰ ਕੋ,

ਗੰਗ ਤਰੰਗ ਅੰਤੁ ਕੋ ਪਾਵੈ॥

ਰੁਦ੍ਰ ਧਿਆਨ, ਗਿਆਨ ਸਤਿਗੁਰੂ ਕੇ,

ਕਬਿ ਜਨ ਭਲ ਉਨਹੁ ਜੋਗਾਵੈ॥

ਭਲੇ ਅਮਰਦਾਸ ਗੁਣ ਤੇਰੇ

ਤੇਰੀ ਉਪਮਾ ਤੋਹਿ ਬਨਿ ਆਵੈ॥

ਗੁਰੂ ਅਮਰਦਾਸ ਜੀ ਦਾ ਜਨਮ ਮਈ ਮਹੀਨੇ ਦੇ ਪੰਜਵੇਂ ਦਿਨ 1479 ਈ. ਨੂੰ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ  ਪਿਤਾ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ। ਪਿਤਾ ਤੇਜ ਭਾਨ ਜੀ ਦਾ ਜਨਮ ਸਧਾਰਣ ਪਰ ਆਚਰਣ ਬਹੁਤ ਉੱਚਾ ਤੇ ਸੁੱਚਾ ਸੀ। ਮਾਤਾ ਸੁਲੱਖਣੀ ਜੀ ਵੀ ਬਹੁਤ ਹੀ ਸਹਿਣਸ਼ੀਲ ਅਤੇ ਧਾਰਮਿਕ ਸੁਭਾਅ ਦੀ ਖਵਾਤੀਨ ਸੀ।

ਪਰਿਵਾਰਕ  ਪੱਖ ਤੋਂ ਗੁਰੂ ਅਮਰਦਾਸਰ ਜੀ ਚਾਰ ਭਰਾ ਸਨ, ਜਿਨ੍ਹਾਂ ਵਿੱਚ ਭਾਈ ਈਸ਼ਰਦਾਸ ਜੀ (ਪਿਤਾ ਭਾਈ ਗੁਰਦਾਸ ਜੀ) ਭਾਈ ਖੇਮ ਰਾਇ ਜੀ ਅਤੇ ਭਾਈ ਮਾਣਕ ਚੰਦ (ਕੁੜਮ ਸ੍ਰੀ ਗੁਰੂ ਅੰਗਦ ਦੇਵ ਜੀ)  ਸਨ। ਇਹ ਚਾਰੇ ਭਾਈ ਬੜੇ ਹੀ ਭਲੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਂਝ ਭਾਈ ਤੇਜਭਾਨ ਜੀ ਦਾ ਸਾਰਾ ਘਰਾਣਾ ਬਹੁਤ ਹੀ ਸਤਿਕਾਰ ਅਤੇ ਪਿਆਰ ਵਾਲਾ ਸੀ। ਇਸ ਪਿਆਰ ਅਤੇ ਸਤਿਕਾਰ ਸਦਕਾ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁੱਘੜ ਅਤੇ ਸਿਆਣੀ ਧੀ ਬੀਬੀ ਅਮਰੋ ਦਾ ਨਾਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਭਤੀਜੇ ਭਾਈ ਜੱਸੂ (ਸਪੁੱਤਰ ਮਾਣਕ ਚੰਦ) ਨਾਲ ਜੋੜਿਆ ਹੋਇਆ ਸੀ।  ਗੁਰੂ ਅਮਰਦਾਸ ਜੀ ਬਚਪਨ ਤੋਂ ਹੀ ਕੁੱਝ ਉਪਰਾਮ ਸੁਭਾਅ ਦੇ ਮਾਲਕ ਸਨ, ਪਰ ਮਾਤਾ ਪਿਤਾ ਦੁਆਰਾ ਗ੍ਰਹਿਸਥ ਧਰਮ ਦੀ ਮਹਿਮਾ ਦ੍ਰਿੜ ਕਰਵਾਉਣ ਸਦਕਾ ਆਪ ਜੀ ਦੀ ਸ਼ਾਦੀ ਸਿਆਲਕੋਟ ਜਿਲ੍ਹੇ ਵਿਚਲੇ ਪਿੰਡ ਸਨਖੜਾ ਦੇ ਵਸਨੀਕ ਦੇਵੀ ਚੰਦ ਜੀ ਦੀ ਲਾਡਲੀ ਪੁੱਤਰੀ ਬੀਬੀ ਮਨਸ਼ਾ ਦੇਵੀ ਨਾਲ ਹੋਈ। ਬੀਬੀ ਮਨਸ਼ਾ ਦੇਵੀ ਜੀ ਵੀ ਵੱਡੇ ਹੌਂਸਲੇ ਵਾਲੇ ਸਨ, ਜਿਨ੍ਹਾਂ ਨੇ ਆਪਣੇ ਪਤੀ ਦੀ ਭਗਤੀ ਅਤੇ ਸੇਵਾ ਭਾਵਨਾ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪੈਣ ਦਿੱਤੀ। ਪਤੀ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬੜੀ ਤਨਦੇਹੀ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਇਆ।

ਗੁਰੂ ਅੰਗਦ ਦੇਵ ਜੀ ਦੇ ਮਿਲਾਪ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਰ ਛਿਮਾਹੀ ਗੰਗਾ ਇਸ਼ਨਾਨ ਕਰਨ ਲਈ ਪੈਦਲ ਹੀ ਜਾਇਆ ਕਰਦੇ ਸਨ। ਗਰਮੀ ਦੇ ਮੌਸਮ ਵਿੱਚ ਚੇਤ ਨੂੰ ਚੱਲ ਪੈਂਦੇ ਅਤੇ ਵਿਸਾਖੀ ਵਾਲੇ ਦਿਨ ਵਾਪਸੀ ਪਾਉਂਦੇ। ਸਿਆਲ ਦੀ ਰੁੱਤ ਵਿੱਚ ਅੱਸੂ ਦੇ ਮਹੀਨੇ ਰਵਾਨਾ ਹੁੰਦੇ ਅਤੇ ਕੱਤਕ ਦੀ ਪੂਰਨਮਾਸ਼ੀ ਮੋੜਾ ਪਾ ਦਿੰਦੇ। ਤੀਰਥ ਇਸ਼ਨਾਨ ਅਤੇ ਪੁੰਨ ਦਾਨ ਦੇ ਬਾਵਜੂਦ ਵੀ ਮਨ ਦੀ ਅਵਸਥਾ ਟਿਕਾਅ ਵਾਲੀ ਨਹੀਂ ਸੀ ਬਣ ਰਹੀ।                                                                                                                                                                            ਸੰਮਤ 1597 ਵਿਚ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਬਾਬਾ ਅਮਰਦਾਸ ਜੀ ਦਾ ਮਿਲਾਪ ਇੱਕ ਬ੍ਰਹਮਚਾਰੀ ਸਾਧੂ ਨਾਲ ਹੋ ਗਿਆ।ਇਸ ਮਿਲਾਪ ਦੌਰਾਨ ਗੱਲਬਾਤ ਕਰਦੇ ਸਮੇਂ ਦੋਵਾਂ ਵਿਚ ਗੂੜਾ ਪਿਆਰ ਪੈ ਗਿਆ।ਜਦੋਂ ਦੋਵੇਂ ਪਿੰਡ ਬਾਸਰਕੇ ਵਿਖੇ ਪਹੁੰਚੇ ਤਾਂ ਉਹ ਸਾਧੂ ਉਨ੍ਹਾਂ ਦੇ ਕੋਲ ਹੀ ਠਹਿਰ ਗਿਆ।ਪਹਿਲਾਂ ਤਾਂ ਉਹ ਸਾਧੂ ਆਪ ਪ੍ਰਸ਼ਾਦਾ ਤਿਆਰ ਕਰਦਾ ਅਤੇ ਛੱਕਦਾ ਸੀ ਪਰ ਬਾਅਦ ਵਿਚ ਉਹ ਬਾਬਾ ਅਮਰਦਾਸ ਜੀ ਦੇ ਘਰ ਦਾ ਪ੍ਰਸ਼ਾਦਾ ਵੀ ਖਾਣ ਲੱਗ ਪਿਆ।ਇੱਕ ਦਿਨ ਉਸ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਜਵਾਬ ਵਿਚ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਤਾਂ ਅਜੇ ਤੱਕ ਕੋਈ ਗੁਰੂ ਧਾਰਿਆ ਹੀ ਨਹੀਂ।ਜਵਾਬ ਸੁਣਦਿਆਂ ਸਾਰ ਹੀ ਸਾਧੂ ਗੁੱਸੇ ਵਿਚ ਆ ਗਿਆ ਅਤੇ ਕਹਿਣ ਲੱਗਾ, “ਅਰੇ ਇਹ ਕੀ ਹੋ ਗਿਆ ਨਿਗੁਰੇ ਦਾ ਤਾਂ ਦਰਸ਼ਨ ਹੀ ਬੁਰਾ ਹੁੰਦਾ ਹੈ,ਮੈਂ ਤਾਂ ਮਹੀਨੇ ਤੋਂ ਵਧ ਨਿਗੁਰੇ ਦਾ ਸੰਗ ਕੀਤਾ ਹੈ।ਨਿਗੁਰੇ ਦਾ ਧਾਨ ਵਰਤਿਆ ਅਤੇ ਰਿੱਧਾ-ਪੱਕਾ ਖਾਂਦਾ ਪੀਂਦਾ ਰਿਹਾ ਹਾਂ।ਮੰਦੇ ਭਾਗ ! ਮੇਰਾ ਤਾਂ ਜਨਮ ਹੀ ਗਿਆ।’                                                                                .    ਬੋਲ-ਕਬੋਲ ਬੋਲਦਾ ਬ੍ਰਹਮਚਾਰੀ ਸਾਧੂ ਤਾਂ ਚਾਲੇ ਪਾ ਗਿਆ ਪਰ ਬਾਬਾ ਅਮਰਦਾਸ ਜੀ ਨੂੰ ਉਦਾਸੀ ਦਾ ਆਲਮ ਬਖ਼ਸ਼ ਗਿਆ। ਹੁਣ ਹਰ ਪਲ ਇਸ ਆਲਮ ਵਿਚ ਹੀ ਬਤੀਤ ਹੋਣ ਲੱਗਾ। ਦਿਲ ਵਿੱਚ ਸਾਈਂ ਦੇ ਮਿਲਾਪ ਦੀ ਤੜਪ ਜੋਰ ਪਾਉਣ ਲੱਗੀ । ਇਸ ਤੜਪ ਨੂੰ ਘਟਾਉਣ ਅਤੇ ਮੰਜ਼ਿਲ ਨੂੰ ਨੇੜੇ ਲਿਆਉਣ ਵਿੱਚ ਆਪ ਜੀ ਦੀ ਭਤੀਜ ਨੂੰਹ ਬੀਬੀ ਅਮਰੋ ਨੇ ਬੜਾ ਹੀ ਇਤਿਹਾਸਕ ਤੇ ਸਹਾਈ ਰੋਲ ਅਦਾ ਕੀਤਾ, ਕਿਉਂਕਿ ਅੰਮ੍ਰਿਤ ਵੇਲੇ ਜਦੋਂ ਬੀਬੀ ਅਮਰੋ ਜੀ ਆਪਣੇ ਮੁਖਾਰਬਿੰਦ ’ਚੋਂ ਗੁਰੂ ਨਾਨਕ ਦੇਵ ਜੀ ਦੀ ਮਿੱਠੀ ਤੇ ਰਸੀਲੀ ਬਾਣੀ ਪੜ੍ਹਦੇ ਤਾਂ ਗੁਰੂ ਅਮਰਦਾਸ ਜੀ ਕੰਧ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹਿੰਦੇ। ਇੱਕ ਦਿਨ ਬੀਬੀ ਜੀ ਕਿਸੇ ਜ਼ਰੂਰੀ ਕੰਮ ਆਪਣੇ ਪੇਕੇ (ਖਡੂਰ ਸਾਹਿਬ) ਚੱਲੇ ਗਏ। ਉਸ ਦਿਨ ਗੁਰੂ ਅਮਰਦਾਸ ਜੀ ਨੂੰ ਲੱਗਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਰੂਹ ਪਿਆਸੀ ਹੀ ਰਹਿ ਗਈ ਹੋਵੇ। ਜਦੋਂ ਉਨ੍ਹਾਂ ਦੀ ਪਿਆਸ ਵਧੀ ਤਾਂ ਉਨ੍ਹਾਂ ਨੇ ਇਸ ਦਾ ਜ਼ਿਕਰ ਆਪਣੀ ਭਾਬੀ ਭਾਗੋ ਜੀ ਨਾਲ ਕੀਤਾ। ਭਾਬੀ ਭਾਗੋ ਨੇ ਕਿਹਾ ਕਿ ਜੇਕਰ ਤੈਨੂੰ ਬਾਣੀ ਸੁਣਨ ਦੀ ਚਾਹ ਹੈ ਤਾਂ ਕਿਉਂ ਨਹੀਂ ਉਸ ਦੇ ਪਿਤਾ (ਗੁਰੂ ਅੰਗਦ ਦੇਵ ਜੀ) ਪਾਸ ਹੀ ਚੱਲਾ ਜਾਂਦਾ।  ਪੇਕਿਆਂ ਤੋਂ ਵਾਪਸ ਆ ਕੇ ਜਦੋਂ ਬੀਬੀ ਅਮਰੋ ਨੇ ਆਪਣੇ ਅੰਮ੍ਰਿਤ ਵੇਲੇ ਦੇ ਨਿੱਤਨੇਮ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਮੋਲਕ ਵਚਨ ‘‘ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ’’ ਪੜ੍ਹਿਆ ਤਾਂ ਉਸ ਸ਼ਬਦ ਵਿਚਲੀ ਦਸ਼ਾ ਗੁਰੂ ਅਮਰਦਾਸ ਜੀ ਦੀ ਵੀ ਸੀ। ਉਨ੍ਹਾਂ ਨੇ ਇਹ ਸ਼ਬਦ ਬੜੇ ਹੀ ਧਿਆਨ ਨਾਲ ਸੁਣਿਆ। ਸੁਣ ਕੇ ਇੰਜ ਲੱਗਾ ਜਿਵੇਂ ਚਾਤ੍ਰਿਕ ਨਾਮੀ ਸੁਆਂਤ ਬੂੰਦ ਮਿਲ ਗਈ ਹੋਵੇ। ਮਨ ਇਸ ਕਦਰ ਪਿਘਲ ਗਿਆ ਕਿ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ।  ਕੁੜਮਾਚਾਰੀ ਦੇ ਸਤਿਕਾਰ ਵੱਜੋਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਗਲੇ ਲਗਾਉਣਾ ਚਾਹਿਆ ਪਰ ਗਲੇ ਮਿਲਣ ਦੀ ਬਜਾਏ ਆਪ ਜੀ ਨੇ ਆਪਣਾ ਸਿਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ ਅਤੇ ਕਿਹਾ ਕਿ ਮੈਨੂੰ ਆਪਣਾ ਦਾਸ ਹੀ ਸਮਝੋ ਅਤੇ ਨਾਲ ਹੀ ਕਿਹਾ ਕਿ ਗੰਗਾ ਇਸ਼ਨਾਨ ਦਾ ਫਲ ਅੱਜ ਪ੍ਰਾਪਤ ਹੋ ਗਿਆ ਹੈ, ਪਰ ਗੁਰੂ ਪਾਤਸ਼ਾਹ ਨੇ ਕਿਹਾ ਕਿ ਆਪਣੀ ਭਾਵਨਾ ਹੀ ਫਲਦੀ ਹੈ। ਆਪਣਾ ਮਨ ਹੀ ਦੇਵਤਾ ਹੈ। ਮਿਲਾਪ ਦੇ ਇਸ ਪੜਾਅ ਤੇ ਗੁਰੂ ਅਮਰਦਾਸ ਦੀ ਵਰੇਸ ਛੇਵੇਂ ਦਹਾਕੇ ਨੂੰ ਪਾਰ ਕਰ ਚੁੱਕੀ ਸੀ। ਲੱਗਭੱਗ ਇੱਕ ਦਰਜਨ ਸਾਲ ਗੁਰੂ ਅਮਰਦਾਸ ਜੀ ਨੇ ਦੂਸਰੇ ਨਾਨਕ (ਗੁਰੂ ਅੰਗਦ ਦੇਵ ਜੀ) ਦੀ ਤਨ ਮਨ ਨਾਲ ਸੇਵਾ ਕੀਤੀ। ਸੇਵਾ ਕਰਦਿਆਂ ਪਾਣੀ ਢੋਂਦਿਆਂ ਹੱਥ ਫੁੱਟ ਗਏ ਪਰ ਆਪ ਧੀਰਜ ਦੀ ਮੂਰਤੀ ਬਣ ਗਏ। ਨਿਤ ਦੀ ਕਾਰ ਨਹੀਂ ਬਦਲੀ। ਅੰਮ੍ਰਿਤ ਵੇਲੇ ਉੱਠਣਾ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਭਰ ਲਿਆਉਣੀ, ਗੁਰੂ ਪਾਤਸ਼ਾਹ ਦਾ ਇਸ਼ਨਾਨ ਕਰਵਾਉਣਾ, ਲੰਗਰ ਲਈ ਬਾਲਣ ਲਿਆਉਣਾ ਅਤੇ ਜੂਠੇ ਭਾਂਡਿਆਂ ਦੀ ਮਾਂਜਈ ਆਦਿ। ਇੱਕ ਦਿਨ ਗਾਗਰ ਵਿੱਚ ਜਲ ਭਰਦੇ ਸਮੇਂ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਮੈਂ ਬਿਨਾਂ ਇਸ਼ਨਾਨ ਹੀ ਗਾਗਰ ਭਰ ਕੇ ਲੈ ਜਾਂਦਾ ਰਿਹਾ ਹਾਂ। ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਦੀ ਘੋਰ ਬੇਅਦਬੀ ਹੁੰਦੀ ਰਹੀ ਹੈ। ਪਸ਼ਚਾਤਾਪ ਦੇ ਸੇਕ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਕੁੱਝ ਸਮਾਂ ਇਸ਼ਨਾਨ ਕਰਕੇ ਗਾਗਰ ਕੈ ਲੇ ਜਾਣੀ ਆਰੰਭ ਕਰ ਦਿੱਤੀ। ਪਰ ਇਸ ਤਰ੍ਹਾਂ ਕਰਨ ਨਾਲ ਵੀ ਤਸੱਲੀ ਨਾ ਹੋ ਸਕੀ। ਸੋਚਿਆ ਮਨਾ ਇਸ ਤਰ੍ਹਾਂ ਕਰਕੇ ਵੀ ਆਪਣੇ ਗੁਰੂ ਤੋਂ ਪਹਿਲਾਂ ਹੀ ਇਸ਼ਨਾਨ ਕਰ ਲਵੇ। ਬਿਰਧ ਸ਼ਰੀਰ ਹੋਣ ਦੇ ਬਾਵਜੂਦ ਦੋਚਿਤੀ ਵਿੱਚੋਂ ਨਿਕਲਣ ਦਾ ਇਹ ਫੈਸਲਾ ਕੀਤਾ ਗਿਆ ਕਿ ਗਾਗਰ ਸਿਰ ਤੇ ਧਰ ਕੇ ਹੀ ਦਰਿਆ ਵਿੱਚ ਪ੍ਰਵੇਸ਼ ਕੀਤਾ ਜਾਵੇ ਅਤੇ ਜਲ ਭਰਿਆ ਜਾਵੇ। ਇਸ ਤਰ੍ਹਾਂ ਨਾਲੇ ਇਸ਼ਨਾਨ ਹੋ ਜਾਵੇ ਅਤੇ ਨਾਲੇ ਗਾਗਰ ਭਰ ਲਈ ਜਾਵੇ। ਪਾਣੀ ਦੀ ਸੇਵਾ ਕਰਦਿਆਂ ਇੱਕ ਦਿਨ ਬੜੇ ਜ਼ੋਰ ਦੀ ਬਾਰਸ਼ ਹੋਣ ਲੱਗੀ। ਬਾਰਸ਼ ਦੇ ਕੁੱਝ ਥੰਮਣ ਤੇ ਜਦ ਗੁਰੂ ਅਮਰਦਾਸ ਨੇ ਖਡੂਰ ਸਾਹਿਬ ਨੂੰ ਚਾਲੇ ਪਾਏ ਤਾਂ ਰਸਤੇ ਵਿੱਚ ਜੁਲਾਹੇ ਦੀ ਕਿੱਲੀ ਨਾਲ ਠੇਡਾ ਖਾ ਕੇ ਡਿੱਗ ਪਏ। ਠੇਡਾ ਬੇਸ਼ੱਕ ਜੋਰਦਾਰ ਸੀ, ਪਰ ਪੂਰੇ ਯਤਨਾਂ ਨਾਲ ਗਾਗਰ ਨੂੰ ਸੰਭਾਲ ਲਿਆ। ਰਾਤ ਸਮੇਂ ਖੜਾਕ ਸੁਣ ਕੇ ਜੁਲਾਹੇ ਨੇ ਕਿਹਾ ਕਿ ਕੌਣ ਹੈ ਬਈ? ਜੁਲਾਹੀ ਜੋ ਆਵਾਜ਼ ਸੁਣ ਰਹੀ ਸੀ ਜੁਲਾਹੇ ਨੂੰ ਸੰਬੋਧਨ ਹੁੰਦਿਆਂ ਕਹਿਣ ਲੱਗੀ ਚੁੱਪ ਕਰਕੇ ਸੁੱਤਾ ਰਹਿ, ਕਿਉਂ ਆਪਣੀ ਨੀਂਦ ਖਰਾਬ ਕਰ ਰਿਹਾ ਹੈਂ। ਇਹ ਉਹੀ ਅਮਰੀ ਨਿਥਾਵਾਂ ਹੈ,ਜੋ ਕੁੜਮਾਂ ਦੇ ਟੁੱਕੜੇ ਖਾਣ ਲਈ ਰਾਤ-ਦਿਨ ਇੱਕ ਕਰੀ ਫਿਰਦਾ ਹੈ। ਜੁਲਾਹੀ ਦੇ ਬੋਲਾਂ ਦਾ ਜਵਾਬ ਗੁਰੂ ਅਮਰਦਾਸ ਜੀ ਬੜੇ ਨਿਮਰ ਸ਼ਬਦਾਂ ਨਾਲ ਦਿੰਦਿਆਂ ਕਿਹਾ ਕਿ ਕਮਲੀਏ ! ਮੈਂ ਨਿਥਾਵਾਂ ਨਹੀਂ ਰਿਹਾ। ਮੇਰੀ ਥਾਂ ਤਾਂ ਉਸ ਦੇ ਚਰਨਾਂ ਵਿੱਚ ਹੈ ਜੋ ਦੀਨ ਦੁਨੀ ਦਾ ਮਾਲਕ ਹੈ।  ਦਿਲਾਂ ਦੀਆਂ ਜਾਣਨ ਵਾਲੇ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਮਿਹਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਵਜਦ ਵਿੱਚ ਆ ਕੇ ਕਹਿਣ ਲੱਗੇ ਪੁਰਖਾ ਤੂੰ ਸਾਡਾ ਹੀ ਰੂਪ ਹੈਂ। ਜਿਵੇਂ ਸੋਨੇ ਦੇ ਦੋ ਗਹਿਣਿਆਂ ਨੂੰ ਭੱਠੀ ਵਿੱਚ ਪਾ ਕੇ ਇੱਕ ਕਰ ਲਈਦਾ ਹੈ ਤਿਵੇਂ ਤੂੰ ਵੀ ਆਪਣੇ ਆਪ ਨੂੰ ਢਾਲ ਲਿਆ ਹੈ। ਸੰਨ 1552 ਮਾਰਚ ਮਹੀਨੇ ਦਾ ਆਖਰੀ ਪੱਖ। ਗੁਰੂ ਅੰਗਦ ਦੇਵ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਬਚਨ ਕੀਤਾ ਤਜਹਿ ਸਰੀਰ ਅਬਹਿ ਚਿਤ ਆਈ॥ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਕੁੱਝ ਉਦਾਸ ਜਿਹੇ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਤੀਸਰਾ ਪਹਿਰੇਦਾਰ ਥਾਪ ਦਿੱਤਾ। ਪਹਿਲਾਂ ਤਾਂ ਗੁਰੂ ਜੀ ਨੇ ਆਪ ਨਮਸਕਾਰ ਕੀਤੀ ਅਤੇ ਫਿਰ ਹਾਜ਼ਰ ਸੰਗਤਾਂ ਨੂੰ ਵੀ ਗੁਰੂ ਅਮਰਦਾਸ ਜੀ ਨੂੰ ਪ੍ਰਣਾਮ ਕਰਨ ਲਈ ਕਿਹਾ। ਗੁਰੂ ਨਾਨਕ ਦੀ ਸੋਚ ਦਾ ਵਾਰਸ ਬਣਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 22 ਸਾਲ ਮਨੁੱਖੀ ਭਾਈਚਾਰੇ ਦੀ ਬਰਾਬਰੀ ਅਤੇ ਬਿਹਤਰੀ ਲਈ ਗੁਜਾਰੇ।                                                                                                                                                                  .           ਵਡੇਰੀ ਉਮਰ ਵਿਚ ਸਿੱਖੀ ਨੂੰ ਧਾਰਨ ਕਰਨ ਤੋਂ ਬਾਅਦ ਗੁਰੁ ਅਮਰਦਾਸ ਜੀ ਨੇ ਗੁਰੂ-ਸੇਵਾ ਅਤੇ ਭਗਤੀ ਵਿਚ ਕਮਾਲ ਕਰ ਦਿੱਤੀ।ਉਸ ਵਕਤ ਸਿੱਖ ਸਮਾਜ ਬਣ ਚੁੱਕਾ ਸੀ,ਇਸ ਲਈ ਗੁਰੂ ਸਾਹਿਬ ਨੇ ਸਮਾਜ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ।ਆਪ ਨੇ ਔਰਤ ਜਾਤੀ ਦੇ ਹੱਕ ਵਿਚ ਭੁਗਤਦਿਆਂ ਸਤੀ ਪ੍ਰਥਾ ਅਤੇ ਪਰਦੇ ਦੀ ਰਸਮ ਨੂੰ ਸਮਾਪਤ ਕਰਨ ਵਿਚ ਅਹਿਮ ਯੋਗਦਾਨ ਪਾਇਆ।ਜ਼ਾਤ-ਪਾਤ ਦੇ ਬੰਧਨ ਨੂੰ ਤੋੜਿਆ ਅਤੇ ਵਿਧਵਾ-ਵਿਆਹ ਦੀ ਆਰੰਭਤਾ ਕੀਤੀ।ਊਚ-ਨੀਚ ਤੇ ਛੂਤ-ਛਾਤ ਦੇ ਭਰਮ ਨੂੰ ਮਿਟਾਉਣ ਲਈ ਗੁਰੂ ਕੇ ਲੰਗਰ ਵਿਚੋਂ ਰਾਣਾ ਤੇ ਰੰਕ ਨੂੰ ਇੱਕ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛੱਕਣ ਦਾ ਹੁਕਮ ਦਿੱਤਾ। ਇਸ ਹੁਕਮ ਦੀ ਪਾਲਣਾ ਵਕਤ ਦੇ ਬਾਦਸ਼ਾਹ ਅਕਬਰ ਨੂੰ ਵੀ ਕਰਨੀ ਪਈ ।

ਸਮਾਜ ਵਿਚੋਂ ਨਸ਼ਿਆਂ ਜਿਹੀ ਬੁਰਾਈ ਨੂੰ ਖ਼ਤਮ ਕਰਨ ਵਿਚ ਵੀ ਗੁਰੂ ਅਮਰਦਾਸ ਜੀ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਬਾਉਲੀ ਸਾਹਿਬ ਨੂੰ ਸਿੱਖੀ ਦਾ ਤੀਰਥ ਬਣਾਇਆ ਅਤੇ ਵੈਸਾਖੀ ਦਾ ਮੇਲਾ ਆਰੰਭ ਕੀਤਾ। ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ ਜਿਨ੍ਹਾਂ ਦੇ ਮੰਜੀਦਾਰਾਂ/ਪ੍ਰਚਾਰਕਾਂ ਦੇ ਨਾਮ ਇਸ ਪ੍ਰਕਾਰ ਹਨ:-

1 ਭਾਈ ਸਚਨ ਸੱਚ 2 ਸਧਾਰਣ 3 ਅੱਲਹਯਾਰ 4 ਭਾਈ ਸਾਵਣ ਮੱਲ 5 ਸੁਖਣ 6 ਹਿੰਦਾਲ 7 ਕੇਦਾਰੀ 8 ਖੇਡਾ 9 ਗੰਗੂ ਸ਼ਾਹ 10 ਭਾਈ ਪਾਰੋ ਜ਼ੁਲਕਾ 11 ਫੇਰਾ 12 ਬੂਆ 13 ਬੇਣੀ 14 ਮਹੇਸ਼ਾ 15 ਮਾਈਦਾਸ 17 ਮਾਣਕ ਚੰਦ 18 ਮੁਰਾਰੀ 19 ਰਾਜਾ ਰਾਮ 20 ਰੰਗ ਸ਼ਾਹ 21 ਰੰਗ ਦਾਸ 22 ਭਾਈ ਲਾਲੋ ਸਿੱਖ ਇਤਹਾਸ ਵਿਚ ਕੁੱਝ ਨਵੀਆਂ ਪਿਰਤਾਂ ਪਾਉਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਸੰਸਾਰਿਕ ਯਾਤਰਾ ਨੂੰ ਸੰਪੂਰਨ ਕਰਨ ਤੋਂ ਪਹਿਲਾਂ ਭਾਦੋਂ ਸੁਦੀ 15 ਸੰਮਤ 1631 ਅਰਥਾਤ 1 ਸਤੰਬਰ 1574 ਈ. ਨੂੰ ਆਪਣੇ ਦਮਾਦ ਸ੍ਰੀ (ਗੁਰੂ ) ਰਾਮਦਾਸ ਜੀ ਨੂੰ ਗੁਰੂ  ਨਾਨਕ ਪਾਤਸ਼ਾਹ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਕੇ ਜੋਤੀ-ਜੋਤ ਸਮਾ ਗਏ।                                                                                       

 ਮੇਸ਼ ਬੱਗਾ ਚੋਹਲਾ       

Gursharan Singh

garry6110@gmail.com

Leave a Reply

Your email address will not be published. Required fields are marked *

Trending

ਤਿੰਨ ਸਾਲਾਂ ਵਿੱਚ ਲਏ ਕਰਜ਼ ’ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ : ਅਰਵਿੰਦ ਖੰਨਾ

ਬੈਕ ਡੋਰ ਤੋਂ ਲਏ ਜਾ ਰਹੇ 5093 ਕਰੋੜ ਦੇ ਕਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਦੇਵੇ ਜਵਾਬਸਰਕਾਰੀ ਜਾਇਦਾਦਾਂ ਦੀ ਨਿਲਾਮੀ ਨਹੀਂ ਹੋਣ ਦੇਵੇਗੀ ਭਾਜਪਾਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਰਜ਼ੇ ਦੇ ਮੁੱਦੇ ‘ਤੇ ਘੇਰਦੇ ਹੋਏ ਵ੍ਹਾਈਟ ਪੇਪਰ ਜਾਰੀ ਕਰਨ...

ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੇ 19 ਖਿਡਾਰੀ ਸਟੇਟ ਟੀਮ ਲਈ ਚੁਣੇ

ਰੂਪਨਗਰ, (ਗੁਰਸ਼ਰਨ ਸਿੰਘ) – ਗੱਤਕਾ ਐਸੋਸੀਏਸ਼ਨ-ਪੰਜਾਬ ਵੱਲੋਂ ਆਉਣ ਵਾਲੀ 13ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਲਈ ਪੰਜਾਬ ਸਟੇਟ ਟੀਮ ਦੀ ਚੋਣ ਕਰਨ ਹਿਤ ਗੱਤਕੇ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਗੱਤਕਾ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਰਾਹੀਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਕੁੱਲ 19 ਖਿਡਾਰੀਆਂ ਦੀ ਚੋਣ ਪੰਜਾਬ ਸਟੇਟ...

ਦੁਨੀਆ ਦਾ ਸਭ ਤੋਂ ਉੱਚਾ ਰਾਵਣ ਕੋਟਾ ‘ਚ ਤਿਆਰ

ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਕੀਤਾ ਜਾਵੇਗਾ ਸ਼ਾਮਲ ਕੋਟਾ : ਕੋਟਾ ਵਿੱਚ 132ਵਾਂ ਰਾਸ਼ਟਰੀ ਦੁਸਹਿਰਾ ਮੇਲਾ ਇਤਿਹਾਸ ਰਚਣ ਲਈ ਤਿਆਰ ਹੈ। ਇਸ ਸਾਲ, ਰਾਵਣ ਦੇ ਜਲਣ ਦਾ ਨਜ਼ਾਰਾ ਨਾ ਸਿਰਫ਼ ਪੂਰੇ ਦੇਸ਼ ਲਈ ਸਗੋਂ ਦੁਨੀਆ ਲਈ ਵੀ ਖਿੱਚ ਦਾ ਕੇਂਦਰ ਹੋਵੇਗਾ। ਲਗਭਗ ਚਾਰ ਮਹੀਨਿਆਂ ਵਿੱਚ, ਕਾਰੀਗਰਾਂ ਨੇ ਦੁਨੀਆ ਦਾ ਸਭ ਤੋਂ ਉੱਚਾ...

ਤਾਲਿਬਾਨ ਨੇ ਅਫਗਾਨਿਸਤਾਨ ‘ਚ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

ਤਾਲਿਬਾਨ ਨੇ ਸੋਮਵਾਰ ਤੋਂ ਪੂਰੇ ਅਫਗਾਨਿਸਤਾਨ ਵਿੱਚ ਇੰਟਰਨੈੱਟ ਅਤੇ ਮੋਬਾਈਲ ਨੈੱਟਵਰਕ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਕ ਨਿਊਜ਼ ਵੈੱਬਸਾਈਟ ਦੇ ਅਨੁਸਾਰ, ਕਾਬੁਲ, ਹੇਰਾਤ, ਮਜ਼ਾਰ-ਏ-ਸ਼ਰੀਫ ਅਤੇ ਉਰੂਜ਼ਗਨ ਸਮੇਤ ਕਈ ਸ਼ਹਿਰਾਂ ਵਿੱਚ ਫਾਈਬਰ-ਆਪਟਿਕ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ। ਮੋਬਾਈਲ ਡਾਟਾ ਕੁਝ ਸਮੇਂ ਲਈ ਕੰਮ ਕਰਦਾ ਰਿਹਾ, ਪਰ ਸਿਗਨਲ ਟਾਵਰਾਂ ਦੇ ਬੰਦ ਹੋਣ ਕਾਰਨ ਇਸ ਨੂੰ ਵੀ ਬੰਦ ਕਰ ਦਿੱਤਾ...

ਇਜ਼ਰਾਈਲ ਗਾਜ਼ਾ ‘ਚ ਜੰਗ ਰੋਕਣ ਲਈ ਤਿਆਰ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ਵਿੱਚ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਨੇਤਨਯਾਹੂ ਨੇ ਸੋਮਵਾਰ ਰਾਤ (29 ਸਤੰਬਰ) ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਫਿਰ ਦੋਵਾਂ ਨੇਤਾਵਾਂ ਨੇ ਵੇਰਵਿਆਂ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਟਰੰਪ ਨੇ ਜੰਗਬੰਦੀ ਲਈ 20-ਨੁਕਾਤੀ ਯੋਜਨਾ ਤਿਆਰ ਕੀਤੀ ਹੈ। ਟਰੰਪ ਨੇ ਕਿਹਾ ਕਿ ਜੇਕਰ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.