ਚੰਡੀਗੜ੍ਹ, 28 ਅਗਸਤ – ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ, 63 ਸਾਲਾ ਰਾਮ ਪ੍ਰਸਾਦ (ਆਰ.ਪੀ.) ਸ਼ਰਮਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪੀ.ਜੀ.ਆਈ. ਚੰਡੀਗੜ੍ਹ ਵਿੱਚ ਪਿਛਲੇ 15 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਤਿੰਨ ਦਿਨ ਤੋਂ ਉਹ ਆਈ.ਸੀ.ਯੂ. ਵਿੱਚ ਦਾਖਲ ਸਨ।
ਆਰ.ਪੀ. ਸ਼ਰਮਾ ਪਾਵਰ ਗ੍ਰਿਡ ਤੋਂ ਏ.ਜੀ.ਐੱਮ. ਦੇ ਪਦ ਤੋਂ ਰਿਟਾਇਰ ਹੋਏ ਸਨ। ਆਰਪੀ ਸ਼ਰਮਾ ਨੇ ਅਸ਼ਵਨੀ ਸ਼ਰਮਾ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇੱਕ ਪਿਤਾ ਵਾਂਗ, ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼ਵਨੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਦੋਵੇਂ ਭਰਾ ਇੱਕ ਹੀ ਘਰ ਵਿੱਚ ਇਕੱਠੇ ਰਹਿੰਦੇ ਸਨ। ਆਰ.ਪੀ. ਸ਼ਰਮਾ ਦਾ ਅੰਤਿਮ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵਿਲ ਹਸਪਤਾਲ ਦੇ ਨੇੜੇ ਸ਼ਮਸ਼ਾਨ ਘਾਟ ‘ਤੇ ਕੀਤਾ ਜਾਵੇਗਾ।