ਤਰਨਤਾਰਨ: ਖੇਮਕਰਨ ਸੈਕਟਰ ਦੇ ਸਰਹੱਦੀ ਖੇਤਰ ਵਿੱਚ ਬੀਐਸਐਫ ਅਤੇ ਪੁਲਿਸ ਨੇ ਸਾਂਝੇ ਅਭਿਆਨ ਦੌਰਾਨ ਪਾਕਿਸਤਾਨ ਤੋਂ ਭੇਜੇ ਗਏ ਇਕ ਡਰੋਨ ਨੂੰ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਲਗਭਗ 15 ਕਰੋੜ ਰੁਪਏ ਹੈ।
ਐਸ. ਐਚ. ਓ. ਥਾਣਾ ਖੇਮਕਰਨ ਐਸ. ਆਈ. ਬਲਬੀਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਦੇ ਤਫਤੀਸ਼ੀ ਨੂੰ ਪੁੱਲ ਡਰੇਨ ਪਿੰਡ ਮਹਿੰਦੀਪੁਰ ਗਸ਼ਤ ਦੌਰਾਨ ਬੀ. ਐਸ. ਐਫ਼. ਦੀ ਸੀਮਾ ਚੌਕੀ ਹਰਦੀਪ ਦੇ ਕੰਪਨੀ ਕਮਾਂਡਰ ਇੰਸਪੈਕਟਰ ਰਾਜ ਕਪੂਰ ਚੌਹਾਨ 148 ਬਟਾਲੀਅਨ ਵਲੋਂ ਸੂਚਨਾ ਮਿਲੀ ਕਿ ਸਰਹੱਦ ਨਜ਼ਦੀਕ ਇਕ ਡਰੋਨ ਡਿੱਗਾ ਪਿਆ ਹੈ, ਜਿਸ ਨਾਲ ਕੋਈ ਸ਼ੱਕੀ ਚੀਜ਼ ਵੀ ਨਜ਼ਰ ਆ ਰਹੀ ਹੈ, ਜਿਸ ‘ਤੇ ਤੁਰੰਤ ਪੁਲਿਸ ਪਾਰਟੀ ਨੇ ਸਮੇਤ ਬੀ. ਐਸ. ਐਫ਼. ਜਵਾਨਾਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਤਾਂ ਡਰੋਨ ਨਾਲ ਬੰਨ੍ਹੇ ਹੋਏ ਪੈਕਟ ‘ਚੋਂ ਕਰੀਬ ਤਿੰਨ ਕਿੱਲੋ ਹੈਰੋਇਨ ਮਿਲਂ ਹੈ। ਜਿਸ ਸੰਬੰਧੀ ਥਾਣਾ ਖੇਮਕਰਨ ‘ਚ ਬੀ. ਐਸ. ਐਫ਼. ਅਧਿਕਾਰੀ ਦੇ ਬਿਆਨਾਂ ‘ਤੇ ਅਣ-ਪਛਾਤੇ ਵਿਅਕਤੀ ਵਿਰੁੱਧ ਧਾਰਾ 21 ਸੀ 61, 85 ਤੇ ਐਨ. ਡੀ. ਪੀ. ਐਸ ਤੇ 10,11,12 ਏਅਰ ਕਰਾਫਟ ਐਕਟ ਅਧੀਨ ਕੇਸ ਦਰਜ ਕਰਕੇ ਸਮਾਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।