Facebook-f Youtube X-twitter

ਲੈਂਡ ਗ੍ਰੈਬਿੰਗ ਨੀਤੀ ਦੇ ਖਿਲਾਫ ਅਕਾਲੀ ਦਲ ਦਾ ਵੱਡਾ ਰੋਸ ਧਰਨਾ : 22 ਜੁਲਾਈ ਨੂੰ ਜ਼ਿਲ੍ਹਾ ਕਚਹਿਰੀ ਬਾਹਰ ਹੋਵੇਗਾ ਧਰਨਾ


ਲੁਧਿਆਣਾ, 16 ਜੁਲਾਈ : ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਰੋਸ ਪ੍ਰਦਰਸ਼ਨ 22 ਜੁਲਾਈ, ਸੋਮਵਾਰ ਨੂੰ ਜਿਲ੍ਹਾ ਕਚਹਿਰੀ ਲੁਧਿਆਣਾ ਦੇ ਬਾਹਰ ਫ਼ਿਰੋਜ਼ਪੁਰ ਰੋਡ ਉੱਤੇ ਕੀਤਾ ਜਾਵੇਗਾ। ਇਹ ਤਰਨਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਪੁਲਿਸ ਜਿਲਾ ਜਗਰਾਓਂ, ਖੰਨਾ ਅਤੇ ਜਿਲਾ ਲੁਧਿਆਣਾ ਦੇ ਸਾਂਝੇ ਯਤਨਾਂ ਨਾਲ ਹੋਣ ਵਾਲਾ ਇਹ ਤਰਨਾ ਪੰਜਾਬ ਸਰਕਾਰ ਲਈ ਇਕ ਚੁਣੌਤੀ ਸਾਬਤ ਹੋ ਸਕਦਾ ਹੈ।
ਕੀ ਹੈ ਮਾਮਲਾ?
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ “ਲੈਂਡ ਗ੍ਰੈਬਿੰਗ ਪਾਲਿਸੀ” ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਇਸ ਰਾਹੀਂ ਕਿਸਾਨਾਂ ਦੀ ਜ਼ਮੀਨ ਬਿਨਾ ਉਚਿਤ ਮੁਆਵਜੇ ਦੇ ਉਨ੍ਹਾਂ ਤੋਂ ਖੋਹੀ ਜਾ ਰਹੀ ਹੈ। ਅਕਾਲੀ ਦਲ ਆਗੂਆਂ ਨੇ ਕਿਹਾ ਕਿ ਇਹ ਕਿਸਾਨੀ, ਪਿੰਡਾਂ ਦੀ ਪਛਾਣ ਅਤੇ ਆਮ ਜਨਤਾ ਦੇ ਹੱਕਾਂ ਉੱਤੇ ਵੱਡਾ ਹਮਲਾ ਹੈ।
ਮੀਟਿੰਗ ਦੌਰਾਨ ਬਣੀ ਰਣਨੀਤੀ
ਇਸ ਤਰਨੇ ਨੂੰ ਲੈ ਕੇ ਅੱਜ ਤਿੰਨੋ ਹਲਕਿਆਂ ਦੇ ਅਕਾਲੀ ਆਗੂਆਂ ਦੀ ਮੀਟਿੰਗ ਹੋਈ, ਜਿਸ ‘ਚ ਧਰਨਾ ਸਫਲ ਬਣਾਉਣ ਲਈ ਰਣਨੀਤੀ ਬਣਾਈ ਗਈ। ਮੀਟਿੰਗ ‘ਚ ਹਲਕਾ ਇੰਚਾਰਜ, ਕੋਰ ਕਮੇਟੀ ਤੇ ਵਰਕਰ ਕਮੇਟੀ ਦੇ ਆਗੂ ਸ਼ਾਮਲ ਹੋਏ। ਹਰੇਕ ਨੇ ਆਪਣੇ ਹਲਕੇ ਤੋਂ ਭਾਰੀ ਗਿਣਤੀ ਵਿੱਚ ਲੋਕ ਲਿਆਉਣ ਦਾ ਵਾਅਦਾ ਕੀਤਾ।
ਸ਼ਾਮਲ ਆਗੂ:

  • ਕੋਰ ਕਮੇਟੀ: ਸ਼ਰਨਜੀਤ ਸਿੰਘ ਢਿਲੋਂ, ਮਹੇਸ਼ਇੰਦਰ ਸਿੰਘ ਗਰੇਵਾਲ , ਰਣਜੀਤ ਸਿੰਘ ਢਿੱਲੋ ਐਸ ਆਰ ਕਲੇਰ
  • ਵਰਕਰ ਕਮੇਟੀ: ਅਮਨ ਗੋਹਲਵੜੀਆ, ਟਿੰਕੂ ਗਾਬੜੀਆ ਹਿਤੇਸ਼ਇਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ ਚੰਦ ਸਿੰਘ ਡੱਲਾ ਆਰ ਡੀ ਸ਼ਰਮਾ ਮਨਜੀਤ ਸਿੰਘ ਮਦਨੀਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਜਗਜੀਤ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਧਾਲੀਵਾਲ, ਕੁਲਵਿੰਦਰ ਕਿੰਦਾ, ਰਾਜਵਿੰਦਰ ਸਿੰਘ ਮਾਂਗਟ, ਮਿਕਟ ਧਾਮੀ ਬਲਕਰਨ ਸਿੰਘ ਬਾਜਵਾ ਹਰਪਾਲ ਸਿੰਘ ਕੋਹਲੀ ਜੋਵਨ ਗਿੱਲ
    ਆਗੂਆਂ ਦਾ ਬਿਆਨ
    ਚਰਨਜੀਤ ਸਿੰਘ ਤਿਲੋਂ ਨੇ ਕਿਹਾ, “ਸਰਕਾਰ ਦੀ ਇਹ ਨੀਤੀ ਨਾਂ ਲੈਂਡ ਪੂਲਿੰਗ ਹੈ, ਨਾਂ ਵਿਕਾਸ ਨਾਲ ਸੰਬੰਧਿਤ – ਇਹ ਸਿਰਫ਼ ਅਤੇ ਸਿਰਫ਼ ਲੈਂਡ ਗ੍ਰੈਬਿੰਗ ਹੈ। ਅਸੀਂ ਕਿਸੇ ਵੀ ਹਾਲਤ ਵਿੱਚ ਇਸਨੂੰ ਕਬੂਲ ਨਹੀਂ ਕਰਾਂਗੇ।”
    ਸੰਦੇਸ਼ ਆਮ ਲੋਕਾਂ ਲਈ:
    ਅਕਾਲੀ ਦਲ ਵੱਲੋਂ ਕਿਸਾਨਾਂ, ਨੌਜਵਾਨਾਂ, ਖੇਤ ਮਜ਼ਦੂਰਾਂ ਅਤੇ ਪਿੰਡਾਂ ਦੀ ਸਾਰੀਆਂ ਸੰਘਠਨਾਵਾਂ ਨੂੰ 22 ਜੁਲਾਈ ਨੂੰ ਸਵੇਰੇ 10 ਵਜੇ, ਜ਼ਿਲ੍ਹਾ ਕਚਹਿਰੀ ਲੁਧਿਆਣਾ (ਫਿਰੋਜ਼ਪੁਰ ਰੋਡ) ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਤਿੰਨ ਸਾਲਾਂ ਵਿੱਚ ਲਏ ਕਰਜ਼ ’ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ : ਅਰਵਿੰਦ ਖੰਨਾ

ਬੈਕ ਡੋਰ ਤੋਂ ਲਏ ਜਾ ਰਹੇ 5093 ਕਰੋੜ ਦੇ ਕਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਦੇਵੇ ਜਵਾਬਸਰਕਾਰੀ ਜਾਇਦਾਦਾਂ ਦੀ ਨਿਲਾਮੀ ਨਹੀਂ ਹੋਣ ਦੇਵੇਗੀ ਭਾਜਪਾਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਰਜ਼ੇ ਦੇ ਮੁੱਦੇ ‘ਤੇ ਘੇਰਦੇ ਹੋਏ ਵ੍ਹਾਈਟ ਪੇਪਰ ਜਾਰੀ ਕਰਨ...

ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੇ 19 ਖਿਡਾਰੀ ਸਟੇਟ ਟੀਮ ਲਈ ਚੁਣੇ

ਰੂਪਨਗਰ, (ਗੁਰਸ਼ਰਨ ਸਿੰਘ) – ਗੱਤਕਾ ਐਸੋਸੀਏਸ਼ਨ-ਪੰਜਾਬ ਵੱਲੋਂ ਆਉਣ ਵਾਲੀ 13ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਲਈ ਪੰਜਾਬ ਸਟੇਟ ਟੀਮ ਦੀ ਚੋਣ ਕਰਨ ਹਿਤ ਗੱਤਕੇ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਗੱਤਕਾ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਰਾਹੀਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਕੁੱਲ 19 ਖਿਡਾਰੀਆਂ ਦੀ ਚੋਣ ਪੰਜਾਬ ਸਟੇਟ...

ਦੁਨੀਆ ਦਾ ਸਭ ਤੋਂ ਉੱਚਾ ਰਾਵਣ ਕੋਟਾ ‘ਚ ਤਿਆਰ

ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਕੀਤਾ ਜਾਵੇਗਾ ਸ਼ਾਮਲ ਕੋਟਾ : ਕੋਟਾ ਵਿੱਚ 132ਵਾਂ ਰਾਸ਼ਟਰੀ ਦੁਸਹਿਰਾ ਮੇਲਾ ਇਤਿਹਾਸ ਰਚਣ ਲਈ ਤਿਆਰ ਹੈ। ਇਸ ਸਾਲ, ਰਾਵਣ ਦੇ ਜਲਣ ਦਾ ਨਜ਼ਾਰਾ ਨਾ ਸਿਰਫ਼ ਪੂਰੇ ਦੇਸ਼ ਲਈ ਸਗੋਂ ਦੁਨੀਆ ਲਈ ਵੀ ਖਿੱਚ ਦਾ ਕੇਂਦਰ ਹੋਵੇਗਾ। ਲਗਭਗ ਚਾਰ ਮਹੀਨਿਆਂ ਵਿੱਚ, ਕਾਰੀਗਰਾਂ ਨੇ ਦੁਨੀਆ ਦਾ ਸਭ ਤੋਂ ਉੱਚਾ...

ਤਾਲਿਬਾਨ ਨੇ ਅਫਗਾਨਿਸਤਾਨ ‘ਚ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

ਤਾਲਿਬਾਨ ਨੇ ਸੋਮਵਾਰ ਤੋਂ ਪੂਰੇ ਅਫਗਾਨਿਸਤਾਨ ਵਿੱਚ ਇੰਟਰਨੈੱਟ ਅਤੇ ਮੋਬਾਈਲ ਨੈੱਟਵਰਕ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਕ ਨਿਊਜ਼ ਵੈੱਬਸਾਈਟ ਦੇ ਅਨੁਸਾਰ, ਕਾਬੁਲ, ਹੇਰਾਤ, ਮਜ਼ਾਰ-ਏ-ਸ਼ਰੀਫ ਅਤੇ ਉਰੂਜ਼ਗਨ ਸਮੇਤ ਕਈ ਸ਼ਹਿਰਾਂ ਵਿੱਚ ਫਾਈਬਰ-ਆਪਟਿਕ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ। ਮੋਬਾਈਲ ਡਾਟਾ ਕੁਝ ਸਮੇਂ ਲਈ ਕੰਮ ਕਰਦਾ ਰਿਹਾ, ਪਰ ਸਿਗਨਲ ਟਾਵਰਾਂ ਦੇ ਬੰਦ ਹੋਣ ਕਾਰਨ ਇਸ ਨੂੰ ਵੀ ਬੰਦ ਕਰ ਦਿੱਤਾ...

ਇਜ਼ਰਾਈਲ ਗਾਜ਼ਾ ‘ਚ ਜੰਗ ਰੋਕਣ ਲਈ ਤਿਆਰ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ਵਿੱਚ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਨੇਤਨਯਾਹੂ ਨੇ ਸੋਮਵਾਰ ਰਾਤ (29 ਸਤੰਬਰ) ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਫਿਰ ਦੋਵਾਂ ਨੇਤਾਵਾਂ ਨੇ ਵੇਰਵਿਆਂ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਟਰੰਪ ਨੇ ਜੰਗਬੰਦੀ ਲਈ 20-ਨੁਕਾਤੀ ਯੋਜਨਾ ਤਿਆਰ ਕੀਤੀ ਹੈ। ਟਰੰਪ ਨੇ ਕਿਹਾ ਕਿ ਜੇਕਰ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.