ਬਠਿੰਡਾ- ਸ਼ਹਿਰ ਦੇ ਅੰਦਰ 10 ਹਜ਼ਾਰ ਦੇ ਲਗਭਗ ਆਟੋ ਅਤੇ ਈ ਰਿਕਸ਼ਾ ਚੱਲ ਰਹੇ ਹਨ ਜਿਸ ਨਾਲ ਸ਼ਹਿਰ ਦੇ ਅੰਦਰ ਟਰੈਫਿਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸ਼ਹਿਰ ਦੇ ਅੰਦਰ ਬਹੁਤ ਸਾਰੇ ਆਟੋ ਅਤੇ ਈ ਰਿਕਸ਼ਾ ਚਾਲਕ ਕ੍ਰਾਇਮ ਵੀ ਕਰਦੇ ਨਜ਼ਰ ਆਏ ਜਿਸ ਨੂੰ ਲੈ ਕੇ ਹੁਣ ਬਠਿੰਡਾ ਟਰੈਫਿਕ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਹੁਣ ਸ਼ਹਿਰ ਦੇ ਅੰਦਰ ਸਾਰੇ ਹੀ ਆਟੋ ਅਤੇ ਈ ਰਿਕਸ਼ਾ ਚਾਲਕਾਂ ਦੀ ਰਜਿਸਟਰੇਸ਼ਨ ਹੋਵੇਗੀ ਇਸ ਦੇ ਵਿੱਚ ਹਰ ਇੱਕ ਵਿਅਕਤੀ ਦਾ ਆਧਾਰ ਕਾਰਡ ਅਤੇ ਡਰਾਈਵਰ ਲਾਇਸੈਂਸ ਦੇਖਿਆ ਜਾਵੇਗਾ।
ਇਸ ਮੌਕੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਇਹਨਾਂ ਆਟੋ ਅਤੇ ਈ ਰਿਕਸ਼ਾ ਚਾਲਕਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ। ਬਠਿੰਡਾ ਦੇ ਅੰਦਰ ਸਿਰਫ 3500 ਤੋਂ 4000 ਦੇ ਲਗਭਗ ਆਟੋ ਅਤੇ ਈ ਰਿਕਸ਼ਾ ਚਾਲਕਾਂ ਨੂੰ ਹੀ ਸ਼ਹਿਰ ਦੇ ਅੰਦਰ ਚੱਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਹ ਮੁਹਿੰਮ 31 ਜੁਲਾਈ ਤੱਕ ਚਲੇਗੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ। ਬਗੈਰ ਸਰਟੀਫਿਕੇਟ ਤੋਂ ਚਲਦੇ ਆਟੋ ਅਤੇ ਈ ਰਿਕਸ਼ਾ ਬੰਦ ਕੀਤੇ ਜਾਣਗੇ।।