Facebook-f Youtube X-twitter

ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਵਲੋਂ ਡੀ.ਸੀ. ਦਫ਼ਤਰ ਬਾਹਰ ਲਗਾਇਆ ਧਰਨਾ

ਮਾਲੇਰਕੋਟਲਾ 16 ਜੁਲਾਈ :ਏਕਤਾ ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ ਰਜਿ:ਜੋ ਕਿ ਬੜੇ ਲੰਮੇ ਸਮੇ ਤੋ ਦਿਵਿਆਂਗਜਨਾਂ ਅਤੇ ਵਿਧਵਾਂ ਔਰਤਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ।ਸੁਸਾਇਟੀ ਵਲੋ ਇਨ੍ਹਾਂ ਲੋਕਾਂ ਦੀ ਭਲਾਈ ਲਈ ਜੋ ਵੀ ਸਰਕਾਰ ਵਲੋ ਸਕੀਮਾ ਚਲਾਈਆ ਜਾ ਰਹੀਆ ਹਨ। ਉਹਨਾਂ ਨੂੰ ਇਨ੍ਹਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਅਤੇ ਅਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ। ਇਸੇ ਤਰ੍ਹਾਂ ਜੋ ਦਿਵਿਆਂਗਜਨਾਂ ਅਤੇ ਵਿਧਵਾਂ ਔਰਤਾਂ ਨੂੰ ਸਮੱਸਿਆਵਾਂ ਆ ਰਹੀਆ ਹਨ ਉਹਨਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਸ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਫਿਰ ਵੀ ਇਨ੍ਹਾਂ ਨੂੰ ਬਹੁਤ ਸਾਰੀਆ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਕਾਰ ਵੱਲੋ ਦਿਵਿਆਂਗਜਨ ਵਿਆਕਤੀਆਂ ਅਤੇ ਵਿਧਵਾਂ ਔਰਤਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਤੇ ਅੱਜ ਏਕਤਾ ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ ਰਜਿ:ਵੱਲੋ ਪ੍ਰਧਾਨ ਸਟੇਟ ਐਵਾਰਡੀ ਮਹਿਮੂਦ ਅਹਿਮਦ ਥਿੰਦ ਮੈਬਰ ਸਟੇਟ ਐਡਵਾਇਜਰੀ ਬੋਰਡ ਡਿਸਏਬਿਲਟੀ ਸੈਲ ਪੰਜਾਬ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ।ਧਰਨਾਕਾਰੀਆ ਨੂੰ ਸੰਬੋਧਨ ਕਰਦਿਆ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਸਰਕਾਰ ਵੱਲੋ ਚੌਣਾ ਦੌਰਾਨ ਜੋ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋ ਬਾਅਦ ਦਿਵਿਆਂਗਜਨ ਵਿਆਕਤੀਆਂ ਅਤੇ ਵਿਧਵਾਂ ਔਰਤਾਂ ਦੀ ਪੈਨਸ਼ਨ ਵਿੱਚ ਵਾਧਾ ਕਰਕੇ 1500 ਰੁਪਏ ਤੋ ਵਧਾਕੇ 2500 ਕੀਤੀ ਜਾਵੇਗੀ।ਪਰ ਅੱਜ ਸਰਕਾਰ ਦੇ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੈਨਸ਼ਨ ਵਿੱਚ ਕੋਈ ਵੀ ਵਾਧਾ ਨਹੀ ਕੀਤਾ ਇਸ ਲਈ ਅੱਜ ਇਹ ਧਰਨਾ ਲਗਾਕੇ ਸਰਕਾਰ ਤੋ ਮੰਗ ਕੀਤੀ ਕਿ ਜਲਦ ਤੋ ਜਲਦ ਪੈਨਧਨ ਵਿੱਚ ਵਾਧਾ ਕਰਕੇ ਦਿਿਵਆਂਗਜਨ ਵਿਆਕਤੀਆਂ ਅਤੇ ਵਿਧਵਾਂ ਔਰਤਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰੇ।ਸੁਸਾਇਟੀ ਦੇ ਪ੍ਰਧਾਨ ਵੱਲੋ ਸੁਸਾਇਟੀ ਦੇ ਮੈਬਰਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਂਹੀ ਮੱੁਖ ਮੰਤਰੀ ਪੰਜਾਬ ਦੇ ਨਾਂ ਅਪਣੀਆ ਹੋਰ ਮੰਗਾ ਨੂੰ ਲੈਕੇ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਸਰਕਾਰ ਵੱਲੋ ਅਲੱਗ ਤੋਂ ਦਿਵਿਆਂਗਜਨ ਮੰਤਰਾਲਾ ਬਣਾਇਆ ਜਾਵੇ।ਪੰਚਾਇਤੀ ਰਾਜ,ਨਗਰ ਕੋਸ਼ਲ, ਨਗਰ ਨਿਗਮ,ਵਿਧਾਨ ਸਭਾ ਅਤੇ ਲੋਕ ਸਭਾ ਦੀਆ ਚੌਣਾਂ ਦੌਰਾਨ ਦਿਵਿਆਂਗਜਨ ਵਿਆਕਤੀਆਂ ਲਈ ਸੀਟਾ ਵਿੱਚ ਰਾਂਖਵਾਕਰਨ ਦਾ ਬਿੱਲ ਪਾਸ ਕੀਤਾ ਜਾਵੇ।ਸਰਕਾਰੀ ਅਤੇ ਪ੍ਰਾਈਵੇਟ ਵਿਭਾਗਾ ਵਿੱਚ ਦਿਵਿਆਂਗਜਨਾਂ ਦੀਆ ਜੋ ਅਸਾਮੀਆ ਖਾਲੀ ਹਨ। ਉਹਨਾਂ ਨੂੰ ਜਲਦ ਪੂਰਾ ਕੀਤਾ ਜਾਵੇ।ਦਿਵਿਆਂਗਜਨਾਂ ਲਈ ਵਿਸ਼ੇਸ਼ ਖੇਡ ਸਕੂਲ ਸਥਾਪਿਤ ਕੀਤੇ ਜਾਣ।ਰਾਜ ਵਿੱਚ ਸਲਾਹਕਾਰ ਸਮਿਤੀ ਦਾ ਗਠਨ ਕੀਤਾ ਜਾਵੇ ਅਤੇ ਦਿਿਵਆਂਗ ਅਧਿਕਾਰ ਅਧਿਨਯਮ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ।ਸਰਕਾਰ ਵੱਲੋ 40% ਦਿਵਿਆਂਗਜਨ ਵਿਆਕਤੀਆ ਨੂੰ ਸਰਕਾਰੀ ਨੌਕਰੀ ਅਤੇ ਇਸ ਤੋ ਇਲਾਵਾ ਸਾਰੀਆ ਸਹੂਲਤਾਂ ਦਿੱਤੀਆ ਜਾਂਦੀਆ ਹਨ ਪਰ ਇਨ੍ਹਾਂ ਨੂੰ ਸਰਕਾਰੀ ਪੈਨਸ਼ਨ ਦਾ ਲਾਭ ਨਹੀ ਦਿੱਤਾ ਜਾਂਦਾ 40% ਅੰਗਹੀਣ ਵਿਆਕਤੀਆ ਦੀ ਪੈਨਸ਼ਨ ਵੀ ਚਾਲੂ ਕੀਤੀ ਜਾਵੇ।ਦਿਵਿਆਂਗਜਨਾਂ ਦੀ ਕਲਰਕ ਅਤੇ ਸੇਵਾਦਾਰ ਦੀ ਸਿੱਧੀ ਭਰਤੀ ਕਰਨ ਲਈ ਪਹਿਲਾ ਦੀ ਤਰ੍ਹਾਂ ਨੂੰ ਅਧਿਕਾਰ ਦਿੱਤੇ ਜਾਣ ਜਿਸ ਨਾਲ ਪੜੇ ਲਿਖੇ ਬੇ-ਰੁਜਗਾਰ ਦਿਵਿਆਂਗਜਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ।ਪਿਛਲੇ ਪੰਜ ਸਾਲਾ ਤੋ ਕੱਚੇ ਤੌਰ ਤੇ ਸਰਕਾਰੀ ਅਦਾਰਿਆ ਵਿੱਚ ਕੰਮ ਕਰਦੇ ਦਿਵਿਆਂਗਜਨਾਂ ਨੂੰ ਪੱਕਾ ਕੀਤਾ ਜਾਵੇ। ਦਿਵਿਆਂਗਜਨਾਂ ਅਤੇ ਵਿਧਵਾਂ ਔਰਤਾਂ ਦੇ ਆਯੂਸਮਾਨ ਬੀਮਾ ਕਾਰਡ ਅਤੇ ਆਟਾ ਦਾਲ ਵਾਲੇ ਨੀਲੇ ਕਾਰਡ ਪੈਨਸ਼ਨ ਦੇ ਪੀ.ਐਲ.ਏ.ਨੰਬਰ ਦੇ ਅਧਾਰ ਤੇ ਬਣਾਏ ਜਾਣ।ਪੈਨਸ਼ਨ ਦੀ ਅਦਾਇਗੀ ਮਹੀਨੇ ਦੇ ਪਹਿਲੇ ਹਫਤੇ ਲਾਜ਼ਮੀ ਕੀਤੀ ਜਾਵੇ ਅਤੇ ਰਹਿੰਦੀ ਬਕਾਇਆ ਪੈਨਸ਼ਨ ਦਾ ਭੁਗਤਾਨ ਵੀ ਕਰਵਾਇਆ ਜਾਵੇ।ਪੈਨਸ਼ਨ ਫਾਰਮ ਵਿੱਚ ਸਲਾਨਾ ਆਮਦਨ ਅਤੇ ਪ੍ਰਾਪਰਟੀ ਦੀ ਸ਼ਰਤ ਖਤਮ ਕੀਤੀ ਜਾਵੇ।ਔਰਤਾਂ ਦੀ ਬੁਢਾਪਾ ਪੈਨਸ਼ਨ ਉਮਰ 58 ਸਾਲ ਤੋ ਘਟਾਕੇ 55 ਸਾਲ ਅਤੇ ਪੁਰਸ਼ਾ ਦੀ ਉਮਰ ਹੱਦ 65 ਸਾਲ ਤੋ ਘਟਾ ਕੇ 60 ਸਾਲ ਕੀਤੀ ਜਾਵੇ।ਦਿਵਿਆਂਗਜਨਾਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਬੀ.ਏ.ਤੱਕ ਦੀ ਮੁਫਤ ਸਿੱਖਿਆ ਦਿੱਤੀ ਜਾਵੇ। ਪੜੇ ਲਿਖੇ ਬੇ-ਰੁਜਗਾਰ ਦਿਵਿਆਂਗਜਨਾਂ ਨੂੰ ਜਦ ਤੱਕ ਸਰਕਾਰੀ ਨੌਕਰੀ ਨਹੀ ਮਿਲਦੀ ਉਦੋ ਤੱਕ ਇਹਨਾਂ ਨੂੰ ਸਰਕਾਰ ਵੱਲੋ ਗੁਜਾਰਾ ਭੱਤਾ ਦਿੱਤਾ ਜਾਵੇ।ਪਲਾਟ ਅਤੇ ਮਕਾਨ ਦੀ ਰਜਿਸਟਰੀ ਵਿੱਚ ਮਾਫੀ ਦਿੱਤੀ ਜਾਵੇ।ਇਹ ਧਰਨਾ ਲਗਾਤਾਰ ਢਾਂਈ ਘੰਟੇ ਚਲਦਾ ਰਿਹਾ ਇਸ ਦੌਰਾਨ ਕਿਸੇ ਵੀ ਪ੍ਰਸ਼ਾਂਸ਼ਨਿਕ ਅਧਿਕਾਰੀ ਵੱਲੋ ਇਨਾ ਦੀ ਨਾ ਤਾ ਸਾਰ ਲਈ ਗਈ ਅਤੇ ਨਾ ਹੀ ਕੋਈ ਅਧਿਕਾਰੀ ਮੈਮੋਰੰਡਮ ਲੈਣ ਲਈ ਅਇਆ ਇਹ ਸਭ ਦੇਖਦਿਆ ਸੁਸਇਟੀ ਮੈਂਬਰਾਂ ਵੱਲੋ ਸੜਕ ਤੇ ਜਾਮ ਲਾ ਦਿੱਤਾ ਗਿਆ।ਸੜਕ ਜਾਮ ਕਰਨ ਤੋਂ ਬਾਅਦ ਹੀ ਦਸ ਮਿੰਟਾਂ ਵਿੱਚ ਹੀ ਤਹਿਸੀਲਦਾਰ ਮੈਮੋਰੰਡਮ ਲੈਣ ਲਈ ਪਹੁੰਚ ਗਈ।ਤਹਿਸੀਲਦਾਰ ਦੇ ਮੈਮੋਰੰਡਮ ਲੈਣ ਤੋ ਬਾਅਦ ਧਰਨਾ ਚੱਕ ਦਿੱਤਾ ਗਿਆ ਅਤੇ ਪ੍ਰਧਾਨ ਵੱਲੋ ਕਿਹਾ ਗਿਆ ਕਿ ਜੇਕਰ ਸਾਡੀਆ ਇਹ ਮੰਗਾ ਨਾ ਮੰਨੀਆ ਗਈਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਮੁਹੰਮਦ ਜਾਹਿਦ ਮੀਤ ਪ੍ਰਧਾਨ,ਸ਼ਮੀਮ ਬੂਖਾਰੀ ਪ੍ਰੈਸ ਸੱਕਤਰ,ਇਮਰਾਨ ਪ੍ਰਚਾਰ ਸੱਕਤਰ,ਫਕੀਰ ਮੁਹੰਮਦ ਜੁਆਇੰਟ ਸੱਕਤਰ,ਯਾਸਮੀਨ,ਅਫਰਾਜ ਅਲੀ,ਆਦਿਲ,ਮੁਹੰਮਦ ਸ਼ਕੀਲ,ਪਰਮਜੀਤ ਸਿੰਘ,ਸ਼ਬੀਨਾ,ਸਾਜ਼ੀਆ,ਰਜੀਆ,ਬੀਲਾ ਖਾਂ,ਇਲਿਆਸ,ਮੁਹੰਮਦ ਸ਼ਕੀਲ ਬੇਰੀ ਵਾਲਾ,ਅਬਦੁਲ ਗਫਾਰ ਅਤੇ ਸਮੀਨਾ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਮੈਂਬਰ ਹਾਜਰ ਸਨ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਡਿਪਟੀ ਕਮਿਸ਼ਨਰ ਗੁਰਦਾਸਪੁਰ ਪਿੰਡ ਘਣੀਏ-ਕੇ-ਬਾਂਗਰ ਪਹੁੰਚੇ, ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

ਪਿੰਡ ਵਾਸੀਆਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ ਫਤਹਿਗੜ੍ਹ ਚੂੜੀਆਂ : ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਉੱਪਲ ਵਲੋਂ ਪਿੰਡ ਘਣੀਕੇ ਕੇ-ਬਾਂਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ...

70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ 

ਪਟਿਆਲਾ:- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ...

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉੱਚਿਤ ਲੋੜੀਂਦੇ ਪ੍ਰਬੰਧ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ ਸੁਚੱਜੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਡਰੋਨ ਸਰਵੇਲੈਂਸ ਟੀਮਾਂ ਰੱਖਣਗੀਆਂ ਬਾਜ਼ ਅੱਖ- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...

ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ’ ਤਹਿਤ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ

ਘੱਗਾ:- ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਪ੍ਰਧਾਨ ਮਿੱਠੂ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਦੇਣ...

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

ਪਟਿਆਲਾ:- ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਜ਼ਿਲ੍ਹਾ ਫੀਲਡ ਟ੍ਰੇਨਰਾਂ ਦੀ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਡਾ. ਹਿਮਾਂਸ਼ੂ ਅਗਰਵਾਲ  ਅਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਰੱਖ ਗਏ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ,...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.