ਗੁਰੂਗ੍ਰਾਮ -ਇੱਕ ਲੜਕੀ ਆਪਣੇ ਪੀਜੀ ਵਿੱਚ ਪੱਖੇ ਨਾਲ ਲਟਕਦੀ ਮਿਲੀ। ਉਹ ਦੋ ਹੋਰ ਕੁੜੀਆਂ ਨਾਲ ਰਹਿੰਦੀ ਸੀ। ਉਨ੍ਹਾਂ ਵਿੱਚੋਂ ਇੱਕ ਡਾਕਟਰ ਹੈ ਜਦੋਂ ਕਿ ਦੂਜੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੀ ਰੂਮ ਪਾਰਟਨਰ ਨੇ ਪਰਿਵਾਰ ਨੂੰ ਫ਼ੋਨ ਕਰਕੇ ਧੀ ਦੀ ਖ਼ੁਦਕੁਸ਼ੀ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਅਤੇ ਲਾਸ਼ ਨੂੰ ਹੇਠਾਂ ਉਤਾਰਿਆ। ਹਾਲਾਂਕਿ, ਖ਼ੁਦਕੁਸ਼ੀ ਬਾਰੇ ਦੱਸਣ ਵਾਲੀ ਕੁੜੀ ਉੱਥੇ ਨਹੀਂ ਮਿਲੀ।
ਪਰਿਵਾਰ ਨੇ ਕੁੜੀ ਦੀ ਮੌਤ ‘ਤੇ ਕਮਰੇ ਵਿਚ ਨਾਲ ਰਹਿੰਦੀਆਂ ਕੁੜੀਆਂ ‘ਤੇ ਸ਼ੱਕ ਜਤਾਇਆ ਹੈ। ਪਿਤਾ ਦਾ ਕਹਿਣਾ ਹੈ ਕਿ ਫੰਦੇ ਨਾਲ ਲਟਕਦੇ ਸਮੇਂ ਧੀ ਦੇ ਪੈਰ ਜ਼ਮੀਨ ਨੂੰ ਛੂਹ ਰਹੇ ਸਨ, ਇਹ ਖ਼ੁਦਕੁਸ਼ੀ ਨਹੀਂ ਹੋ ਸਕਦੀ। ਮਰਨ ਵਾਲੀ ਕੁੜੀ ਮੂਲ ਰੂਪ ਵਿੱਚ ਜੰਮੂ ਦੀ ਰਹਿਣ ਵਾਲੀ ਸੀ ਅਤੇ 3 ਸਾਲਾਂ ਤੋਂ ਗੁਰੂਗ੍ਰਾਮ ਵਿੱਚ ਰਹਿ ਰਹੀ ਸੀ। ਉਹ ਇੱਥੇ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੀ ਸੀ।ਮ੍ਰਿਤਕ ਲੜਕੀ ਦੀ ਪਛਾਣ 22 ਸਾਲਾ ਨਿਕਿਤਾ ਵਜੋਂ ਹੋਈ ਹੈ, ਜੋ ਕਿ ਧਨੇਸਰ, ਜੰਮੂ ਦੀ ਰਹਿਣ ਵਾਲੀ ਹੈ। ਉਹ ਗੁਰੂਗ੍ਰਾਮ ਦੇ ਸੈਕਟਰ 12 ਵਿੱਚ ਰਾਏ ਪੀਜੀ ਵਿੱਚ ਰਹਿੰਦੀ ਸੀ। ਨਿਕਿਤਾ 3 ਸਾਲਾਂ ਤੋਂ ਗੁਰੂਗ੍ਰਾਮ ਵਿੱਚ ਰਹਿ ਰਹੀ ਸੀ ਅਤੇ ਐਮਾਜ਼ਾਨ ਵਰਗੀਆਂ ਕਈ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਕੰਮ ਕਰ ਚੁੱਕੀ ਸੀ।