ਭਾਰਤ-ਪਾਕਿ ਟਕਰਾਅ ਖਤਮ ਕਰਨ ਦਾ ਸਿਹਰਾ ਦਿੱਤਾ, ਟਰੰਪ ਨੇ ਕਿਹਾ- ਮੈਂ ਪਾਕਿਸਤਾਨ ਨੂੰ ਪਿਆਰ ਕਰਦਾ ਹਾਂ
ਵਾਸ਼ਿੰਗਟਨ। ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਮੰਗ ਕੀਤੀ ਹੈ ਕਿ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਵਿੱਚ ਟਰੰਪ ਦੀ ਮਹੱਤਵਪੂਰਨ ਭੂਮਿਕਾ ਲਈ ਇਹ ਪੁਰਸਕਾਰ ਮੰਗਿਆ ਹੈ।
ਅਸੀਮ ਮੁਨੀਰ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਇੱਥੇ ਟਰੰਪ ਅਤੇ ਮੁਨੀਰ ਦੀ ਮੁਲਾਕਾਤ ਬੰਦ ਕਮਰੇ ਵਿੱਚ ਹੋਈ। ਵ੍ਹਾਈਟ ਹਾਊਸ ਦੀ ਬੁਲਾਰਨ ਅੰਨਾ ਕੈਲੀ ਨੇ ਕਿਹਾ ਕਿ ਟਰੰਪ ਮੁਨੀਰ ਦੀ ਮੇਜ਼ਬਾਨੀ ਕਰਨਗੇ ਕਿਉਂਕਿ ਮੁਨੀਰ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।
ਟਰੰਪ ਨੇ ਇਸ ਲਈ ਮੁਨੀਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ- ਮੈਂ ਪਾਕਿਸਤਾਨ ਨੂੰ ਪਿਆਰ ਕਰਦਾ ਹਾਂ। ਇਸ ਮੁਲਾਕਾਤ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਫ਼ੋਨ ‘ਤੇ ਗੱਲ ਕੀਤੀ। ਫਿਰ ਮੋਦੀ ਨੇ ਕਿਹਾ ਕਿ ਜੰਗਬੰਦੀ ਸਿੱਧੀ ਗੱਲਬਾਤ ਰਾਹੀਂ ਹੋਈ। ਉਨ੍ਹਾਂ ਅਮਰੀਕਾ ਦੀ ਵਿਚੋਲਗੀ ਤੋਂ ਇਨਕਾਰ ਕਰ ਦਿੱਤਾ।