Facebook-f Youtube X-twitter

ਜ਼ੀਰਕਪੁਰ ਪੁਲਿਸ ਵਲੋਂ ਜੂਆ-ਸੱਟਾ ਖਿਡਾਉਣ ਅਤੇ ਧੋਖਾਧੜੀ ਕਰਨ ਵਾਲੇ 14 ਗ੍ਰਿਫਤਾਰ

25 ਲੱਖ 30 ਹਜਾਰ ਰੁਪਏ ਨਕਦੀ, 19 ਮੋਬਾਇਲ ਫੋਨ, ਤਾਸ਼ ਦੇ ਪੱਤੇ, 7 ਕਾਰਾਂ ਅਤੇ ਇੱਕ ਐਕਟਿਵਾ ਬਰਾਮਦ

ਮੁਹਾਲੀ, (ਹਰਪ੍ਰੀਤ ਸਿੰਘ ਜੱਸੋਵਾਲ)- ਮੁਹਾਲੀ ਪੁਲਿਸ ਨੇ ਜੂਆ-ਸੱਟਾ ਖਿਡਾਉਣ ਅਤੇ ਧੋਖਾਧੜੀ ਕਰਨ ਵਾਲੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿਅਕਤੀਆਂ ਤੋੱ 25 ਲੱਖ 30 ਹਜਾਰ ਰੁਪਏ ਦੇ ਭਾਰਤੀ ਕਾਰੰਸੀ ਨੋਟ, 19 ਮੋਬਾਇਲ ਫੋਨ, ਤਾਸ਼ ਦੇ ਪੱਤੇ ਸਮੇਤ ਨੈਟ ਬੁੱਕ (ਪਰਚਾ ਬੁੱਕ), 7 ਕਾਰਾਂ ਅਤੇ ਇੱਕ ਐਕਟਿਵਾ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਥਾਣਾ ਜ਼ੀਰਕਪੁਰ ਦੇ ਮੁੱਖ ਅਫਸਰ ਇੰਸ ਸਤਿੰਦਰ ਸਿੰਘ ਅਤੇ ਪੁਲੀਸ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੇ. ਸੀ. ਰੋਇਲ ਹੋਟਲ, ਚੰਡੀਗੜ੍ਹ ਰੋਡ, ਜ਼ੀਰਕਪੁਰ ਦਾ ਮਾਲਕ ਸ਼ੈਂਟੀ ਆਪਣੇ ਮੈਨੇਜਰ ਨਾਲ ਰਲ ਕੇ ਆਪਣੇ ਹੋਟਲ ਦੀ ਤੀਸਰੀ ਮੰਜਲ ਤੇ ਭੋਲੇ ਭਾਲੇ ਲੋਕਾ ਨੂੰ ਜਿਆਦਾ ਮੁਨਾਫੇ ਦਾ ਲਾਲਚ ਦੇ ਕੇ ਧੋਖੇ ਨਾਲ ਸੱਟਾ ਖਿਡਾਉਣ ਦਾ ਕੰਮ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਪੁਲਿਸ ਵਲੋਂ ਇਸ ਸੰਬੰਧੀ ਫੌਰੀ ਕਾਰਵਾਈ ਕਰਦਿਆਂ ਗੈਬਲਿੰਗ ਐਕਟ  ਦੀ ਧਾਰਾ 3, 4 ਅਤੇ ਬੀ ਐਨ ਐਸ ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਹੋਟਲ ਕੇ.ਸੀ ਰੋਇਲ ਵਿਖੇ ਰੇਡ ਕਰਕੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਰਵੀ ਵਾਸੀ ਮੈਟਰੋ ਟਾਊਨ ਪੀਰ ਮੁਛੱਲਾ ਢਕੋਲੀ, ਸ਼ਿਵਮ  ਵਾਸੀ  ਸੈਕਟਰ 23 ਡੀ ਚੰਡੀਗੜ੍ਹ, ਅਨਿਲ ਕੁਮਾਰ ਵਾਸੀ ਸੈਕਟਰ 52 ਚੰਡੀਗੜ੍ਹ,  ਵਿਜੇ ਕੁਮਾਰ ਵਾਸੀ ਗੋਬਿੰਦ ਨਗਰ ਅਬੋਹਰ, ਨਵੀਨ ਕੁਮਾਰ ਵਾਸੀ ਅਗਰਸੈਨ ਨਗਰ ਗੰਗਾਨਗਰ, ਸੁਨੀਲ ਕੁਮਾਰ ਵਾਸੀ ਸੈਕਟਰ 43 ਏ ਚੰਡੀਗੜ੍ਹ, ਅਸ਼ੋਕ ਕੁਮਾਰ ਵਾਸੀ ਸੈਕਟਰ 21 ਪੰਚਕੂਲਾ, ਸੁਖਜਿੰਦਰ ਸਿੰਘ ਵਾਸੀ ਪਿੰਡ ਬੀੜ ਰਾਊ ਕੇ, ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ, ਪਿਤਾਬੀਰ ਵਾਸੀ ਸੈਣੀ ਵਿਹਾਰ ਬਲਟਾਣਾ, ਅਰਵਿਨ ਕੁਮਾਰ ਵਾਸੀ ਨਵੀ ਅਬਾਦੀ ਗਲੀ ਨੰਬਰ 7 ਅਬੋਹਰ, ਸੁਰਿੰਦਰ ਸਿੰਘ ਵਾਸੀ 9  ਜੇਤੀ ਇੰਨਕਲੇਵ ਚੰਡੀਗੜ੍ਹ, ਸੁਭਾਸ ਚੰਦਰ ਵਾਸੀ੍ਰਸੈਕਟਰ 20 ਪੰਚਕੂਲਾ, ਅਸ਼ੋਕ ਕੁਮਾਰ ਵਾਸੀ ਸੈਕਟਰ 20 ਪੰਚਕੂਲਾ ਅਤੇ ਰਾਜ ਬਹਾਦਰ ਵਾਸੀ ਨੇਪਾਲ ਵਜੋੱ ਹੋਈ ਹੈ। ਇਹਨਾਂ ਵਿਅਕਤੀਆਂ ਤੋੱ 25 ਲੱਖ 30 ਹਜਾਰ ਰੁਪਏ ਦੇ ਭਾਰਤੀ ਕਾਰਸੀ ਨੋਟ, 19 ਮੋਬਾਇਲ ਫੋਨ, ਤਾਸ਼ ਦੇ ਪੱਤੇ ਸਮੇਤ ਨੈਟ ਬੁੱਕ (ਪਰਚਾ ਬੁੱਕ), 7 ਕਾਰਾਂ ਅਤੇ ਇੱਕ ਐਕਟਿਵਾ ਬ੍ਰਾਮਦ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਡਿਪਟੀ ਕਮਿਸ਼ਨਰ ਗੁਰਦਾਸਪੁਰ ਪਿੰਡ ਘਣੀਏ-ਕੇ-ਬਾਂਗਰ ਪਹੁੰਚੇ, ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

ਪਿੰਡ ਵਾਸੀਆਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ ਫਤਹਿਗੜ੍ਹ ਚੂੜੀਆਂ : ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਉੱਪਲ ਵਲੋਂ ਪਿੰਡ ਘਣੀਕੇ ਕੇ-ਬਾਂਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ...

70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ 

ਪਟਿਆਲਾ:- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ...

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉੱਚਿਤ ਲੋੜੀਂਦੇ ਪ੍ਰਬੰਧ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ ਸੁਚੱਜੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਡਰੋਨ ਸਰਵੇਲੈਂਸ ਟੀਮਾਂ ਰੱਖਣਗੀਆਂ ਬਾਜ਼ ਅੱਖ- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੇ ਸੁਚੱਜੇ ਅਗਾਊਂ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...

ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ’ ਤਹਿਤ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ

ਘੱਗਾ:- ਨਗਰ ਪੰਚਾਇਤ ਘੱਗਾ ਵੱਲੋਂ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਪ੍ਰਧਾਨ ਮਿੱਠੂ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਦੇਣ...

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

ਪਟਿਆਲਾ:- ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਜ਼ਿਲ੍ਹਾ ਫੀਲਡ ਟ੍ਰੇਨਰਾਂ ਦੀ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਡਾ. ਹਿਮਾਂਸ਼ੂ ਅਗਰਵਾਲ  ਅਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਰੱਖ ਗਏ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ,...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.