ਬਟਾਲਾ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਜਸਬੀਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਸਰਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਕੋਸ਼ਨਲ ਟ੍ਰੇਨਰ ਚਰਨਜੀਤ ਸਿੰਘ ਅਤੇ ਜੋਬਨਪ੍ਰੀਤ ਕੌਰ ਦੇ ਨਾਲ ਐਨ.ਐਸ.ਕਿਊ. ਐਫ. ਵਿਦਿਆਰਥੀਆਂ ਨਾਲ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਬਾਰੇ ਜਾਣਕਾਰੀ ਤੇ “ਅੱਗ ਤੋ ਬਚਾਅ” ਸਬੰਧੀ ਗੁਰ ਸਿੱਖਣ ਲਈ ਪਹੁੰਚੇ। ਇਹਨਾਂ ਨੂੰ ਇੰਚਾਰਜ ਫਾਇਰ ਸਟੇਸ਼ਨ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਹਰਬਖਸ਼ ਸਿੰਘ ਸਿਵਲ ਡਿਫੈਂਸ, ਲਵਪ੍ਰੀਤ, ਅਸ਼ੋਕ ਤੇ ਫਾਇਰ ਫਾਈਟਰਾਂ ਵਲੋਂ ਜਾਗਰੂਕ ਕੀਤਾ ਗਿਆ।
ਇਸ ਮੌਕੇ ਕੰਟਰੋਲ ਰੂਮ ਬਾਰੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਫਾਇਰ ਕਾਲ ਕਰਦੇ ਸਮੇਂ ਸਹੀ ‘ਤੇ ਪੂਰੀ ਜਾਣਕਾਰੀ ਦਿਉ। ਉਪਰੰਤ ਵੱਖ-ਵੱਖ ਅੱਗਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਂਦੇ ਹੋਏ ਇਸ ਦੀ ਰੋਕਥਾਮ ਦੇ ਗੁਰਾਂ ਬਾਰੇ ਦਸਿਆ। ਇਸ ਮੌਕੇ ਫਾਇਰ ਟੈਂਡਰ ਬਾਰੇ ਫਾਇਰ ਫਾਈਟਰਾਂ ਵਲੋਂ ਜਾਣਕਾਰੀ ਦਿੱਤੀ। ਕਿਸੇ ਵੀ ਹਾਦਸੇ ਮੌਕੇ ਆਮ ਨਾਗਰਿਕ ਦੀ ਕੀ ਜਿੰਮੇਦਾਰੀ ਬਾਰੇ ਸਾਂਝ ਪਾਈ ਅਤੇ ਕਿ ਕਿਹਾ ਪਹਿਲਾਂ ਲੰਘਣ ਦਾ ਅਧਿਕਾਰ ਵਿਚ ਫਾਇਰ ਟੈਂਡਰ, ਪੁਲਿਸ, ਐਂਬੂਲੈਂਸ ਤੇ ਹੋਰ ਜਰੂਰੀ ਸੇਵਾਵਾਂ ਹਨ ਇਹ ਹਮੇਸ਼ਾ ਯਾਦ ਰੱਖੋ । ਕਿਸੇ ਵੀ ਹੰਗਾਮੀ ਹਾਲਤਾਂ ਵਿਚ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਾਲ ਕਰੋ।