Facebook-f Youtube X-twitter

ਥਾਪਰ ਇੰਸਟੀਚਿਊਟ ਦੇ 70 ਸਾਲ ਪੂਰੇ: ਪੰਜਾਬ ਦੇ ਰਾਜਪਾਲ ਵੱਲੋਂ ਕਨਵੋਕੇਸ਼ਨ 2026 ਦੌਰਾਨ 3,359 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

ਗੁਲਾਬ ਚੰਦ ਕਟਾਰੀਆ ਨੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ

ਮਕੈਨੀਕਲ ਇੰਜੀਨੀਅਰਿੰਗ (1966 ਬੈਚ) ਦੇ ਵਿਨੋਦ ਕੇ. ਲੂਥਰਾ ਨੂੰ ਡਿਸਟਿੰਗਵਿਸ਼ਡ ਐਲੂਮਨੀ ਐਵਾਰਡ ਨਾਲ ਨਿਵਾਜਿਆ

ਪਟਿਆਲਾ:- ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਨੇ ਅੱਜ ਆਪਣੇ ਤਿੰਨ ਰੋਜ਼ਾ ਕਨਵੋਕੇਸ਼ਨ 2026 ਦੀ ਸ਼ੁਰੂਆਤ ਕੀਤੀ। ਇਸ ਸਾਲ ਸੰਸਥਾ ਆਪਣੀ ਸਥਾਪਨਾ ਦੇ 70 ਸਾਲ ਪੂਰੇ ਕਰ ਰਹੀ ਹੈ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

2 ਤੋਂ 4 ਨਵੰਬਰ ਤੱਕ ਚੱਲਣ ਵਾਲੇ ਇਸ ਕਨਵੋਕੇਸ਼ਨ ਦੌਰਾਨ ਕੁੱਲ 3,359 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਪਹਿਲਾ ਦਿਨ ਪੀਐਚ.ਡੀ. ਡਿਗਰੀਆਂ ਅਤੇ ਮੈਡਲਾਂ ਨੂੰ ਸਮਰਪਿਤ ਰਿਹਾ।

ਰਾਜਪਾਲ ਸ਼੍ਰੀ ਕਟਾਰੀਆ ਦਾ ਸਵਾਗਤ ਚਾਂਸਲਰ ਡਾ. ਆਰ. ਆਰ. ਵੇਦਰਾਹ ਨੇ ਕੀਤਾ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਪਦਮਕੁਮਾਰ ਨਾਇਰ, ਪ੍ਰੋ ਵਾਈਸ ਚਾਂਸਲਰ ਪ੍ਰੋ. ਅਜੈ ਬਤਿਸ਼ ਅਤੇ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਡਾ. ਏ. ਸਿਵਾਥਾਨੂ ਪਿੱਲਈ ਵੀ ਮੰਚ ‘ਤੇ ਮੌਜੂਦ ਸਨ।

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪੀਐਚ.ਡੀ. ਖੋਜਾਰਥੀਆਂ ਨੂੰ ਡਿਗਰੀਆਂ ਅਤੇ ਵੱਖ-ਵੱਖ ਪ੍ਰੋਗਰਾਮਾਂ ਦੇ ਮੈਡਲ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ। ਮੈਡਲ ਜੇਤੂਆਂ ਵਿੱਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਭਵਿਆ ਗੇਰਾ ਨੇ 10.00 ਸੀਜੀਪੀਏ ਹਾਸਲ ਕਰਦਿਆਂ ਪ੍ਰੈਜ਼ੀਡੈਂਟ ਮੈਡਲ ਅਤੇ ਪ੍ਰੋ. ਵੀ. ਰਾਜਾਰਾਮਨ ਕੰਪਿਊਟਰ ਸਾਇੰਸ/ਇੰਜੀਨੀਅਰਿੰਗ ਐਵਾਰਡ ਪ੍ਰਾਪਤ ਕੀਤਾ। ਗਵਰਨਰ ਮੈਡਲ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਡੇਰਾਬੱਸੀ ਕੈਂਪਸ) ਦੀ ਕਾਤਿਆਯਨੀ ਝਾਅ, ਐਮ.ਸੀ.ਏ. ਦੀ ਸਾਕਸ਼ੀ ਬਾਲਾਸੋ ਜਾਧਵ ਅਤੇ ਐਮ.ਬੀ.ਏ. ਦੀ ਵੰਸ਼ਿਤਾ ਨੂੰ ਪ੍ਰਦਾਨ ਕੀਤੇ ਗਏ। ਛੇ ਮੈਡਲ ਜੇਤੂਆਂ ਨੇ 10.00 ਦਾ ਸੰਪੂਰਨ ਸੀਜੀਪੀਏ ਹਾਸਲ ਕੀਤਾ।

ਇਸ ਮੌਕੇ ਸੰਸਥਾ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਦੇ 1966 ਬੈਚ ਦੇ ਵਿਦਿਆਰਥੀ ਸ੍ਰੀ ਵਿਨੋਦ ਕੇ. ਲੂਥਰਾ ਨੂੰ ਡਿਸਟਿੰਗਵਿਸ਼ਡ ਐਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸਾਲ 1981 ਵਿੱਚ ਅਪਸਟੇਟ ਨਿਊਯਾਰਕ ਵਿੱਚ ਬੈਰਿੰਗਟਨ ਰੈਜ਼ੀਡੈਂਸ਼ੀਅਲ ਨਾਮਕ ਮਲਟੀਫੈਮਿਲੀ ਹਾਊਸਿੰਗ ਉੱਦਮ ਦੇ ਸੰਸਥਾਪਕ ਹਨ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿੰਦਗੀ ਦੀ ਕਿਸੇ ਵੀ ਲੜਾਈ ਨੂੰ ਜਿੱਤਣ ਦਾ ਇੱਕੋ-ਇੱਕ ਸਾਧਨ ਸਾਡਾ ਮਨ ਅਤੇ ਸਾਡੀ ਸਿੱਖਿਆ ਹੈ। ਜੇਕਰ ਅਸੀਂ ਆਪਣੀ ਬੁੱਧੀ ਅਤੇ ਸਿੱਖਿਆ ਦੀ ਸਹੀ ਦਿਸ਼ਾ ਵਿੱਚ ਵਰਤੋਂ ਕਰੀਏ ਤਾਂ ਇਹੀ ਅਸਲ ਸਫਲਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੀ ਅਸਲ ਮਹੱਤਤਾ ਇਸ ਗੱਲ ਵਿੱਚ ਹੈ ਕਿ ਉਹ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਏ। ਜਦੋਂ ਵਿਦਿਆਰਥੀ ਇਨ੍ਹਾਂ ਚੁਣੌਤੀਆਂ ਵਿੱਚੋਂ ਸਫਲਤਾਪੂਰਵਕ ਨਿਕਲਦੇ ਹਨ ਤਾਂ ਇਹ ਦ੍ਰਿੜ੍ਹਤਾ ਉਨ੍ਹਾਂ ਦੀ ਵਿਲੱਖਣ ਤਾਕਤ ਬਣ ਜਾਂਦੀ ਹੈ। ਇਹੀ ਉਨ੍ਹਾਂ ਦੀ ਖਾਸ ਪਛਾਣ ਹੈ ਅਤੇ ਇਸ ਨੂੰ ਹਮੇਸ਼ਾ ਆਪਣੇ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ।

ਥਾਪਰ ਇੰਸਟੀਚਿਊਟ ਦੇ ਚਾਂਸਲਰ ਡਾ. ਆਰ. ਆਰ. ਵੇਦਰਾਹ ਨੇ ਕਿਹਾ ਕਿ ਜ਼ਿੰਦਗੀ 100 ਮੀਟਰ ਦੀ ਦੌੜ ਨਹੀਂ, ਸਗੋਂ ਇੱਕ ਮੈਰਾਥਨ ਹੈ। ਇਸ ਗੱਲ ਦੀ ਚਿੰਤਾ ਨਾ ਕਰੋ ਕਿ 100 ਮੀਟਰ ‘ਤੇ ਤੁਹਾਡੇ ਤੋਂ ਅੱਗੇ ਕੌਣ ਹੈ, ਸਗੋਂ ਅੰਤ ਤੱਕ ਪਹੁੰਚਣ ਵਾਲਾ ਹੀ ਜੇਤੂ ਹੁੰਦਾ ਹੈ। ਤੁਹਾਡੀ ਡਿਗਰੀ ਦੁਨੀਆ ਨੂੰ ਦੱਸਦੀ ਹੈ ਕਿ ਤੁਸੀਂ ਹੁਣ ਤੱਕ ਕੀ ਸਿੱਖਿਆ ਹੈ, ਪਰ ਇਸ ਨੂੰ ਕਦੇ ਵੀ ਅੱਗੇ ਸਿੱਖਣ ਦੀ ਇੱਛਾ ਦੀ ਹੱਦ ਨਾ ਬਣਨ ਦਿਓ। ਇੱਕ ਬਿਹਤਰ ਜ਼ਿੰਦਗੀ ਬਣਾਉਣ ਵਿੱਚ ਇੰਨੇ ਰੁੱਝੇ ਨਾ ਹੋ ਜਾਓ ਕਿ ਚੰਗੀ ਜ਼ਿੰਦਗੀ ਜਿਊਣਾ ਹੀ ਭੁੱਲ ਜਾਓ।

ਵਾਈਸ ਚਾਂਸਲਰ ਪ੍ਰੋ. ਪਦਮਕੁਮਾਰ ਨਾਇਰ ਨੇ ਕਿਹਾ ਕਿ ਤੁਹਾਡੀ ਬਾਜ਼ਾਰ ਵਿੱਚ ਕੀਮਤ ਤੁਹਾਡੀ ਮਨੁੱਖੀ ਕੀਮਤ ਨਹੀਂ ਹੈ ਅਤੇ ਨਾ ਹੀ ਪੇਸ਼ੇਵਰ ਸਫਲਤਾ ਹੀ ਅਰਥਪੂਰਨ ਜੀਵਨ ਦਾ ਅੰਤਿਮ ਮਾਪਦੰਡ ਹੈ। ਕਰੀਅਰ ਸਿਰਫ਼ ਇੱਕ ਪੌੜੀ ਨਹੀਂ ਹੈ ਜਿਸ ‘ਤੇ ਚੜ੍ਹਨਾ ਹੈ, ਸਗੋਂ ਇਹ ਇੱਕ ਅਜਿਹੀ ਬਣਤਰ ਹੈ ਜਿਸ ਨੂੰ ਅਸੀਂ ਖੁਦ ਤਿਆਰ ਕਰਦੇ ਹਾਂ, ਬਣਾਉਂਦੇ ਹਾਂ, ਸਮੇਂ-ਸਮੇਂ ‘ਤੇ ਸੋਧਦੇ ਹਾਂ ਅਤੇ ਕਈ ਵਾਰ ਇਸ ਦੇ ਕੁਝ ਹਿੱਸਿਆਂ ਨੂੰ ਦੁਬਾਰਾ ਬਣਾਉਂਦੇ ਹਾਂ। ਇਹੀ ਮਹੱਤਵਾਕਾਂਖਾ ਦੀ ਅਸਲ ਬਣਤਰ ਹੈ। ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਇੱਕ ਚੰਗਾ ਇਨਸਾਨ ਬਣਨਾ ਹੈ।

ਸ੍ਰੀ ਵਿਨੋਦ ਕੇ. ਲੂਥਰਾ ਨੇ ਕਿਹਾ ਕਿ ਉਨ੍ਹਾਂ ਨੇ 1966 ਵਿੱਚ ਗ੍ਰੈਜੂਏਸ਼ਨ ਕੀਤੀ ਸੀ ਅਤੇ 60 ਸਾਲਾਂ ਬਾਅਦ ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਮੁੜ ਕੈਂਪਸ ਵਿੱਚ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ 1981 ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਕੋਲ ਕੋਈ ਵੱਡੀ ਯੋਜਨਾ ਨਹੀਂ ਸੀ। ਉਨ੍ਹਾਂ ਸਿਰਫ਼ ਮਿਹਨਤ ਕੀਤੀ, ਰਸਤੇ ਵਿੱਚ ਸਿੱਖਦੇ ਰਹੇ ਅਤੇ ਇੱਕ-ਇੱਕ ਕਦਮ ਅੱਗੇ ਵਧਦੇ ਗਏ। ਅੱਜ ਉਨ੍ਹਾਂ ਦੇ ਇਸ ਸਫ਼ਰ ਰਾਹੀਂ 10,000 ਪਰਿਵਾਰਾਂ ਨੂੰ ਰਿਹਾਇਸ਼ ਦੀ ਸਹੂਲਤ ਮਿਲ ਰਹੀ ਹੈ। ਇਸ ਕੈਂਪਸ ਨੇ ਉਨ੍ਹਾਂ ਨੂੰ ਉਹ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਜੋ ਪਿਛਲੇ 60 ਸਾਲਾਂ ਤੋਂ ਉਨ੍ਹਾਂ ਦੇ ਨਾਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਣਾ ਕਦੇ ਨਾ ਛੱਡੋ, ਕਿਉਂਕਿ ਸਿੱਖਿਆ ਡਿਗਰੀ ਪ੍ਰਾਪਤ ਕਰਨ ਨਾਲ ਖ਼ਤਮ ਨਹੀਂ ਹੁੰਦੀ, ਸਗੋਂ ਇਹ ਜੀਵਨ ਭਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।

29 ਅਕਤੂਬਰ, 2026 ਤੱਕ ਦੇ ਅੰਕੜਿਆਂ ਅਨੁਸਾਰ, ਡਿਗਰੀ ਪ੍ਰਾਪਤ ਕਰਨ ਵਾਲੇ 3,359 ਵਿਦਿਆਰਥੀਆਂ ਵਿੱਚ 2,507 ਬੀ.ਈ. ਅਤੇ ਬੀ.ਟੈਕ., 225 ਐਮ.ਈ. ਅਤੇ ਐਮ.ਟੈਕ., 194 ਐਮ.ਬੀ.ਏ., 116 ਐਮ.ਸੀ.ਏ., 89 ਐਮ.ਐਸ.ਸੀ. ਅਤੇ 88 ਡਾਕਟਰੇਟ ਦੇ ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਇਲਾਵਾ ਲਿਬਰਲ ਆਰਟਸ ਅਤੇ ਸਾਇੰਸ ਪ੍ਰੋਗਰਾਮਾਂ (ਐਮ.ਏ., ਬੀ.ਏ., ਬੀ.ਬੀ.ਏ. ਅਤੇ ਬੀ.ਐਸ.ਸੀ.) ਦੇ 140 ਵਿਦਿਆਰਥੀ ਵੀ ਡਿਗਰੀਆਂ ਪ੍ਰਾਪਤ ਕਰਨਗੇ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਰਾਂਚੀ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀਆਂ ਪੰਜਾਬ ਦੀਆਂ ਸਾਈਕਲਿਸਟ ਧੀਆਂ, ਤਗਮਾ ਜੇਤੂ ਲੜਕਿਆਂ ਅਤੇ ਕੋਚਾਂ ਦਾ ਸਨਮਾਨ

ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਨੇ ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ; ਐਸੋਸੀਏਸ਼ਨ ਨੂੰ 04 ਲੱਖ ਰੁਪਏ ਦੇਣ ਦਾ ਐਲਾਨ  2027 ਦੀ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਮਿਲੀ, ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੂੰ ਸੌਂਪਿਆ ਫੈਡਰੇਸ਼ਨ ਦਾ ਝੰਡਾ ਪੰਜਾਬ ਦੇ ਰਜਿਸਟਰਡ ਸਾਈਕਲਿਸਟਾਂ ਅਤੇ ਕੋਚਾਂ ਦਾ ਸਮੂਹਿਕ ਬੀਮਾ...

ਦੋ ਰੋਜ਼ਾ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ 

-ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲਾ ਸ਼ਲਾਘਾਯੋਗ- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ  ਪਟਿਆਲਾ:- ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।  ਸਾਬਕਾ ਡੀਆਈਜੀ ਸਿੱਧੂ ਨੇ ਅੱਜ ਸ. ਹਰਸਨਦੀਪ...

2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

-ਮੰਡੀਆਂ ਵਿੱਚ ਕਿਸਾਨਾਂ ਦੀ ਵਿਕਣ ਲਈ ਆਈ ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਈ ਜਾਵੇਗੀ : ਹਿਮਾਂਸ਼ੂ ਜੈਨ -ਕਿਹਾ, ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ ਨੂੰ ਬਰਕਰਾਰ ਰੱਖਣ ਅਤੇ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ ਪਟਿਆਲਾ:- 2017 ਬੈਚ ਦੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਜੈਨ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ...

ਪਟਿਆਲਾ ਵਿਖੇ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ

ਪਟਿਆਲਾ:- ਸ. ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ (ਰਜਿ.) ਵੱਲੋਂ ਸਪੋਰਟਸ ਕਲੱਬ, ਸਾਹਿਬ ਨਗਰ ਥੇੜੀ, ਅਰਬਨ ਅਸਟੇਟ, ਫੇਜ਼ 1, ਪਟਿਆਲਾ ਵਿਖੇ ਦੋ-ਰੋਜ਼ਾ ‘ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ 2026’ ਦਾ ਬਹੁਤ ਹੀ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਚੈਂਪੀਅਨਸ਼ਿਪ 10 ਅਤੇ 11 ਨਵੰਬਰ ਨੂੰ ਕਰਵਾਈ ਗਈ। ਇਹ ਟੂਰਨਾਮੈਂਟ ਸ. ਜਗਜੀਤ ਸਿੰਘ ਗਿੱਲ (ਰਿਟਾਇਰਡ ਐੱਸ.ਪੀ.) ਜੀ ਦੇ...

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਾਦਸਾਗ੍ਰਸਤ ਪੀਆਰਟੀਸੀ ਬੱਸ ਦੀਆਂ ਜ਼ਖ਼ਮੀ ਸਵਾਰੀਆਂ ਦਾ ਰਾਜਿੰਦਰਾ ਹਸਪਤਾਲ ਵਿਖੇ ਦਾ ਹਾਲ-ਚਾਲ ਜਾਣਿਆ

ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਸਹਾਇਤਾ ਦੇਵੇਗੀ-ਬਰਿੰਦਰ ਗੋਇਲ ਪਟਿਆਲਾ:- ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਪਾਣੀ ਦੀ ਸੰਭਾਲ ਮੰਤਰੀ ਸ੍ਰੀ ਬਰਿੰਦਰ ਗੋਇਲ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੰਗਰੂਰ ਨੇੜੇ ਵਾਪਰੇ ਪੀਆਰਟੀਸੀ ਬੱਸ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਜ਼ਖ਼ਮੀਆਂ ਦੇ ਇਲਾਜ ਸਬੰਧੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.