ਬਟਾਲਾ:- ਸੁਰੱਖਿਅਤ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਲਈ ਨਾਗਰਿਕ ਸੁਰੱਖਿਆ ਜਾਗਰੂਕਤਾ ਕੈਂਪ ਦਾ ਆਯੋਜਨ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਅੱਚਲੀ ਗੇਟ ਵਿਖੇ, ਪ੍ਰਿੰਸੀਪਲ ਨੀਰੂ ਸ਼ੈਲੀ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਹਰਬਖਸ਼ ਸਿੰਘ, ਮਨਿੰਦਰ ਕੌਰ ਸਿਵਲ ਡਿਫੈਂਸ, ਰਜ਼ਨੀ ਸ਼ਰਮਾਂ, ਰਸ਼ਮੀ, ਪੱਲਵੀ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸ਼ੁਰੂਆਤ ਵਿਚ ਦਸਿਆ ਗਿਆ ਕਿ ਮਾਣਯੋਗ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਮਦ ਨੰ.3 ਦੇ ਅਨੁਸਾਰ ਆਫਤਾਂ ਨੂੰ ਨਜਿਠੱਣ ਲਈ ਔਰਤਾਂ ਦੀ ਹਿੱਸੇਦਾਰੀ ਤੇ ਅਗਵਾਈ ਕਰਨ ਦੇ ਯੋਗ ਹੋਣੀਆਂ ਚਾਹੀਦੀਆਂ ਹਨ ਕਿਉਕਿ ਕਿਸੇ ਵੀ ਆਫਤ ਜਾਂ ਹਾਦਸੇ ਦਾ ਅਸਰ ਸਭ ਤੋਂ ਵੱਧ ਬੱਚਿਆਂ ਤੇ ਅੋਰਤਾਂ ‘ਤੇ ਪੈਂਦਾ ਹੈ। ਵਿਸ਼ਵ ਵਿਦਿਆਰਥੀ ਦਿਵਸ, ਵਿਸ਼ਵ ਹੱਥ ਧੋਣ ਦਿਵਸ ਅਤੇ ਵਿਸ਼ਵ ਭੁਚਾਲ ਜਾਗਰੂਕਤਾ ਦਿਵਸ, ਵਿਸ਼ਵ ਬਨਾਉਟੀ ਸਾਹ ਕਿਰਿਆ (ਸੀਪੀਆਰ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਅਗੇ ਆਫ਼ਤ ਪ੍ਰਬੰਧਨ, ਨਿੱਜੀ/ਹੱਥਾਂ ਦੀ ਸਫ਼ਾਈ, ਭੂਚਾਲ ਤੋਂ ਬਚਾਅ ਅਤੇ ਐਮਰਜੈਂਸੀ ਸਮੇਂ ਜਾਨਾਂ ਬਚਾਉਣ, ਹੱਥਾਂ ਨੂੰ ਧੋਣ ਦੇ ਤਰੀਕਿਆਂ ਬਾਰੇ, ਏਆਈ, 112 ਬਾਰੇ ਜਾਗਰੂਕ ਕੀਤਾ ਤੇ ਅਭਿਆਸ ਵੀ ਕਰਵਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸਿੱਖਿਆ, ਅਨੁਸ਼ਾਸਨ, ਮਿਹਨਤ ਅਤੇ ਦੇਸ਼ ਸੇਵਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ, ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਮੁਸ਼ਕਲ ਸਮੇਂ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਗਿਆ। ਕੈਂਪ ਰਾਹੀਂ ਵਿਿਦਆਰਥਣਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਸੁਰੱਖਿਆ, ਸਫ਼ਾਈ, ਮੁੱਢਲੀ ਸਹਾਇਤਾ ਅਤੇ ਆਫ਼ਤ ਪ੍ਰਬੰਧਨ ਦੀ ਜਾਣਕਾਰੀ ਹਰ ਵਿਅਕਤੀ ਲਈ ਬਹੁਤ ਮਹੱਤਵਪੂਰਨ ਹੈ। ਜਾਗਰੂਕ ਅਤੇ ਸਿਖਲਾਈ ਪ੍ਰਾਪਤ ਨਾਗਰਿਕ ਕਿਸੇ ਵੀ ਐਮਰਜੈਂਸੀ ਦੌਰਾਨ ਘਬਰਾਹਟ ਨੂੰ ਘਟਾਉਣ, ਦੂਜਿਆਂ ਦੀ ਸਹਾਇਤਾ ਕਰਨ ਅਤੇ ਜਾਨੀ ਤੇ ਮਾਲੀ ਨੁਕਸਾਨ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।