ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਉਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਮੰਡੀ ਬੋਰਡ ਵਲੋਂ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਪਿੰਡ ਸੰਗੂਧੋਣ ਤੱਕ ਬਣਾਈ ਗਈ ਸੜਕ ਨੂੰ ਗਠਤ ਕਮੇਟੀ ਵਲੋਂ ਡੀ.ਐਸ.ਪੀ. ਅਮਨਦੀਪ ਸਿੰਘ ਮਾਨ ਦੀ ਅਗਵਾਈ ਵਿੱਚ ਸੜਕ ਦੀ ਜਾਂਚ ਕੀਤੀ ਗਈ।
ਡੀ.ਐਸ.ਪੀ. ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਵਿਜੀਲੈਂਸ ਵਿਭਾਗ ਵਲੋਂ ਲਗਾਤਾਰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਘਟੀਆਂ ਮਟੀਰੀਅਲ ਨਾਲ ਕੋਈ ਵਿਕਾਸ ਦਾ ਕੰਮ ਨਾ ਹੋ ਸਕੇ।
ਇਸ ਜਾਂਚ ਦੌਰਾਨ ਵਿਜੀਲੈਂਸ ਬਿਉਰੋ ਦੇ ਐਸ ਆਈ ਜਗਜੀਤ ਸਿੰਘ ਐਚ ਸੀ ਗੁਰਤੇਜ ਸਿੰਘ ਐਚ ਸੀ ਹਰ ਅੰਮ੍ਰਿਤ ਪ੍ਰਕਾਸ਼ ਐਚ ਸੀ ਮਨਦੀਪ ਸਿੰਘ ਗਠਤ ਕੀਤੀ ਗਈ ਕਮੇਟੀ ਦੇ ਐਸ ਡੀ ਓ ਅਤੇ ਜੇਈ ਮੰਡੀ ਬੋਰਡ ਦੇ ਅਧਿਕਾਰੀ ਕਰਮਚਾਰੀ ਮੌਕੇ ਪਰ ਮੌਜੂਦ ਸਨ ।