Facebook-f Youtube X-twitter

ਕੱਲਰ ਭੈਣੀ ਵਿਖੇ ਆਜੀਵਿਕਾ ਮਿਸ਼ਨ ਤਹਿਤ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ’ਤੇ ਜ਼ੋਰ

ਪਟਿਆਲਾ:-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪਟਿਆਲਾ ਦੇ ਜਿਲ੍ਹਾ ਮਿਸ਼ਨ ਡਾਇਰੈਕਟਰ ਸ. ਦਮਨਜੀਤ ਸਿੰਘ ਮਾਨ, ਪੀ.ਸੀ.ਐਸ.,ਏ.ਡੀ.ਸੀ.(ਪੇਂਡੂ ਵਿਕਾਸ),ਪਟਿਆਲਾ ਜੀ ਰਹਿਨੁਮਾਈ ਹੇਠ ਬਲਾਕ ਮਿਸ਼ਨ ਡਾਇਰੈਕਟਰ ਸ. ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਜੀ ਦੇ ਸਹਿਯੋਗ ਸਦਕਾ ਬਲਾਕ ਪਟਿਆਲਾ ਵਿੱਚ ਪੈਂਦੇ ਪਿੰਡ ਕੱਲਰ ਭੈਣੀ ਵਿੱਖੇ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੀ ਜਰਨਲ ਬਾਡੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੀ.ਐਲ.ਐਫ. ਅਧੀਨ ਆਉਂਦੇ 27 ਗ੍ਰਾਮ ਸੰਗਠਨਾਂ ਦੇ ਮੈਂਬਰ ਹਾਜ਼ਰ ਆਏ। ਇਸ ਮੀਟਿੰਗ ਦਾ ਮੁੱਖ ਉੱਦੇਸ਼ ਮੈਂਬਰਾਂ ਨਾਲ ਸੀ.ਐਲ.ਐਫ. ਤਹਿਤ ਗ੍ਰਾਮ ਸੰਗਠਨ ਪੱਧਰ ਤੇ ਚੱਲ ਰਹੇ ਕੰਮਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਦੀ ਰਣਨੀਤੀ ਤਿਆਰ ਕਰਨੀ ਸੀ। ਇਸ ਮੀਟਿੰਗ ਦਾ ਆਯੋਜਨ ਸ਼੍ਰੀ ਵਰੁਨ ਪ੍ਰਾਸ਼ਰ ਬੀ.ਪੀ.ਐਮ. ਦੀ ਅਗਵਾਈ ਹੇਠ ਕੀਤਾ ਗਿਆ। ਉਹਨਾਂ ਵੱਲੋਂ ਇਸ ਮਿਸ਼ਨ ਤਹਿਤ ਬਣੀਆਂ ਸਬ-ਕਮੇਟੀਆਂ ਦੀ ਕਾਰਜਪ੍ਰਣਾਲੀ ਸਬੰਧੀ ਚਰਚਾ ਕੀਤੀ ਅਤੇ ਹਾਜ਼ਰ ਆਏ ਮੈਂਬਰਾਂ ਨੂੰ ਬੈਂਕ ਲੋਨ ਸਬੰਧੀ, ਆਈਡਲ ਫੰਡ ਅਤੇ ਵੀ.ਜੀ.ਐਫ. ਤਹਿਤ ਕੀਤੇ ਖ਼ਰਚ ਅਤੇ ਸੀ.ਐਲ.ਐਫ. ਦੇ ਲੋਖਾ-ਜੋਖਾ, ਆਰ.ਐਫ./ਸੀ.ਆਈ.ਐਫ. ਅਤੇ ਗਰੁੱਪਾਂ ਵੱਲੋਂ ਪਿਛਲੇ ਸਾਲ ਦੌਰਾਨ ਪ੍ਰਾਪਤ ਕੀਤੇ ਟੀਚੇ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਵਿੱਚ ਬਲਾਕ ਮਿਸ਼ਨ ਡਾਇਰੈਕਟਰ ਸ. ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਜੀ ਅਤੇ ਸੁਪਰਡੈਂਟ ਸ਼੍ਰੀ ਨਵਨੀਤ ਕੁਮਾਰ ਪੁਰੀ ਜੀ ਵੱਲੋਂ ਹਾਜ਼ਰ ਹੋ ਕੇ ਸਮੂਹ ਮੈਂਬਰਾਂ ਨੂੰ ਪਿਛਲੇ ਸਾਲ ਦੇ ਪ੍ਰਾਪਤ ਕੀਤੇ ਗਏ ਟੀਚਿਆਂ ਦੀ ਸਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਮਿਸਨ ਤਹਿਤ ਹੋਰ ਵੱਧ-ਚੜ ਕੇ ਆਪਣਾ ਯੋਗਦਾਨ ਦੇਣ ਬਾਰੇ ਕਿਹਾ ਤਾਂ ਜੋ ਮੈਂਬਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਕੇ ਆਤਮਨਿਰਭਰ ਹੋਣ ਦੇ ਨਾਲ ਨਾਲ ਆਪਣਾ ਜੀਵਨ ਪੱਧਰ ਉੱਚਾ ਕਰ ਸਕਨ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਕੱਲਰ ਭੈਣੀ, ਸ. ਹਰਪ੍ਰੀਤ ਸਿੰਘ (ਗੌਸ਼ਾ) ਅਤੇ ਪਿੰਡ ਦੇ ਹੋਰ ਮੋਹਤਵਾਰ ਵਿਅਕਤੀਆਂ ਵੱਲੋਂ ਸ਼ਮੂਲਿਅਤ ਕੀਤੀ ਗਈ ਅਤੇ ਮਿਸ਼ਨ ਤਹਿਤ ਜੁੜੇ ਮੈਂਬਰਾਂ ਨੂੰ ਆ ਰਹਿਆਂ ਸਮੱਸਿਆਵਾਂ ਤੇ ਚਰਚਾ ਕੀਤੀ ਅਤੇ ਉਹਨਾਂ ਦੇ ਸਾਰਥਕ ਹੱਲ ਜਲਦ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮਿਲਾਪ ਸੀ.ਐਲ.ਐਫ.ਮੈਨੇਜ਼ਰ ਸ਼੍ਰੀਮਤੀ ਪਵਨਦੀਪ ਕੌਰ ਵੱਲੋਂ ਸੀ.ਐਲ.ਐਫ. ਦੇ ਅਹੁਦੇਦਾਰਾ ਨਾਲ ਮਿਲ ਕੇ ਸੀ.ਐਲ.ਐਫ. ਅਧੀਨ ਗ੍ਰਾਮ ਸੰਗਠਨਾਂ ਨੂੰ ਦਿੱਤੇ ਕਰਜੇ ਦੇ ਵੇਰਵਿਆਂ ਤੇ ਜਾਣਕਾਰੀ ਸਾਂਝੀ ਕੀਤੀ ਗਈ। 

ਬਲਾਕ ਪ੍ਰੋਗਰਾਮ ਮੈਨੇਜ਼ਰ ਸ਼੍ਰੀ. ਵਰੁਨ ਪ੍ਰਾਸ਼ਰ ਜੀ ਵੱਲੋਂ ਮੈਂਬਰਾਂ ਨੂੰ ਬੀ.ਸੀ. ਸਖੀ, ਜੈੰਡਰ ਸੀ.ਆਰ.ਪੀ., ਐਫ.ਐਲ.ਸੀ.ਆਰ.ਪੀ, ਕ੍ਰਿਸ਼ੀ ਸਖੀ ਕੇਡਰ ਵਿੱਚ ਕੰਮ ਕਰਨ ਲਈ ਉੱਤਸ਼ਾਹਿਤ ਕਰਨ ਦੇ ਨਾਲ ਨਾਲ ਸੀ.ਆਈ.ਐਫ/ਬੈਂਕ ਸੀ.ਸੀ.ਐਲ./ਪਹਿਲ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਆਜੀਵਿਕਾ ਮਿਸ਼ਨ ਦੇ ਪਰੀਵਾਰ ਵਿੱਚ ਹੋਰ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀਮਤੀ ਸੀਮਾ ਰਾਣੀ ਅਤੇ ਐਮ.ਆਈ.ਐਸ ਕੁਮਾਰੀ ਖੁਸ਼ਪ੍ਰੀਤ ਕੌਰ ਨੇ ਹਾਜ਼ਰ ਮੈਂਬਰਾਂ ਨੂੰ ਆਜੀਵਿਕਾ ਮਿਸ਼ਨ ਨਾਲ ਜੁੜ ਕੇ ਡਿਜੀਟਲ ਗ੍ਰਾਮੀਣ ਭਾਰਤ ਸਿਰਜਨ ਲਈ ਵੱਖ-ਵੱਖ ਸੁਵਿਧਾਵਾਂ ਬਾਰੇ ਜਾਣੂ ਕਰਵਾਈਆ ਗਿਆ ਅਤੇ ਵੱਧ ਤੋਂ ਵੱਧ ਭੈਣਾ ਨੂੰ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਤੇ ਮਿਲਾਪ ਸੀ.ਐਲ.ਐਫ. ਦੀ ਪ੍ਰਧਾਨ ਸ਼੍ਰੀਮਤੀ ਰਾਜਕੁਮਾਰੀ, ਸਕੱਤਰ ਸ਼੍ਰੀਮਤੀ ਮਲਕੀਤ ਕੌਰ, ਖ਼ਜਾਨਜੀ ਸ਼੍ਰੀਮਤੀ ਇੰਦਰਾ ਰਾਣੀ, ਮਿਲਨ ਸੀ.ਐਲ.ਐਫ. ਮੈਨੇਜ਼ਰ ਸ਼੍ਰੀਮਤੀ ਗੁਰਮੀਤ ਕੌਰ ਸਮੇਤ ਮਿਲਾਪ ਸੀ.ਐਲ.ਐਫ. ਤਹਿਤ ਕੰਮ ਕਰ ਰਿਹਾ ਸਮੂਹ ਕੇਡਰ ਹਾਜ਼ਰ ਹੋਇਆ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਖੁਰਾਕ ਸੁਰੱਖਿਆ ਵਿਭਾਗ, ਪਟਿਆਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੈਕਿੰਗ ਮੁਹਿੰਮ ਤੇਜ਼

-ਬਲਬੇੜਾ ਅਤੇ ਪਟਿਆਲਾ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੱਖ-ਵੱਖ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ -ਮਿੱਤਲ ਪਤੀਸਾ ਹਾਊਸ’ ਦਾ ਲਾਇਸੈਂਸ ਮੁਅੱਤਲ ਪਟਿਆਲਾ:- ਖੁਰਾਕ ਸੁਰੱਖਿਆ ਟੀਮ, ਪਟਿਆਲਾ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੀ ਚੈਕਿੰਗ ਅਤੇ ਨਿਗਰਾਨੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਦਾ ਉਦੇਸ਼ ਲੋਕਾਂ ਤੱਕ ਸੁਰੱਖਿਅਤ ਅਤੇ ਵਧੀਆ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣਾ...

ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ- ਡਿਪਟੀ ਕਮਿਸ਼ਨਰ

– ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਕਰਨ ਦੀ ਅਪੀਲ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਝੋਨੇ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ...

ਕੱਲ੍ਹ 23 ਅਕਤੂਬਰ ਨੂੰ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੀ ਹਾਕੀ ਗਰਾਊਂਡ ਵਿੱਚ ਕਰਵਾਇਆ ਜਾਵੇਗਾ ਪ੍ਰਦਰਸ਼ਨੀ ਮੈਚ

ਖੇਡ ਪ੍ਰੇਮੀਆਂ ਅਤੇ ਹਾਕੀ ਖਿਡਾਰੀਆਂ ਨੂੰ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਬਟਾਲਾ:- ਪੰਜਾਬ ਸਰਕਾਰ ਵੱਲੋਂ ਹੀਰੋ ਮੈਨਸ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ-2026 ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਟਰਾਫ਼ੀ ਦਾ ਪੰਜਾਬ ਰਾਜ ਵਿੱਚ ਟੂਰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਇਸ ਹਾਕੀ ਚੈਂਪੀਅਨਸ਼ਿਪ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ...

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਲਗਾਇਆ ਲੋਨ ਮੇਲਾ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਬੈਂਕਾਂ ਦੇ ਸਹਿਯੋਗ ਨਾਲ ਲੋਨ ਮੇਲਾ ਲਗਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੈਵੀ ਗੋਇਲ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀ ਅਮਨਦੀਪ ਸ਼ਰਮਾ ਤੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ-ਕਮ-ਨੋਡਲ ਅਫ਼ਸਰ ਸ੍ਰੀ ਪ੍ਰਵੀਨ ਕੁਮਾਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ...

ਚੌਥੀ ਸੀਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼

ਪਟਿਆਲਾ:- ਜਿਲ੍ਹਾ ਪਟਿਆਲਾ ਬੇਸਬਾਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਹਰੀਸ਼ ਸਿੰਘ ਰਾਵਤ ਦੀ ਯੋਗ ਅਗਵਾਈ ਹੇਠ ਤੇ ਸੈਕਟਰੀ ਆਦਰਸ਼ ਬਾਂਸਲ ਦੇ ਤਾਲਮੇਲ ਨਾਲ ਚੌਥੀ ਸੀਨੀਅਰ ਡਿਸਟਰਿਕਟ ਬੇਸਬਾਲ ਚੈਂਪੀਅਨਸ਼ਿਪ ਪੀਐਮਸ਼੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ 22 ਅਕਤੂਬਰ ਤੋਂ 23 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਵਿਜੇ ਕਪੂਰ ਸਟੇਟ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.