Facebook-f Youtube X-twitter

ਖੇਡ ਵਿਭਾਗ ਪਟਿਆਲਾ ਵੱਲ਼ੋਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ

ਪਟਿਆਲਾ:- ਜਿਲ੍ਹਾ ਪੱਧਰੀ ਖੇਡਾਂ ਵਿੱਚ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਅਤੇ ਫੈਨਸਿੰਗ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ। 

 ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸ੍ਰ. ਉਪਕਾਰ ਸਿੰਘ ਵਿਰਕ ਜਨਰਲ ਸੈਕਟਰੀ ਖੋ-ਖੋ ਫੈਡਰੇਸ਼ਨ ਆਫ ਇੰਡੀਆ, ਜੈ ਗੋਪਾਲ ਸ਼ਰਮਾ ਰਿਟਾਇਰਡ ਚੀਫ ਕੋਚ ਐਨ.ਐਸ.ਐਨ.ਆਈ. ਐਸ. ਪਟਿਆਲਾ, ਕਿਸ਼ੋਰ ਕੁਮਾਰ ਰਿਟਾਇਰਡ ਚੀਫ ਕੋਚ ਐਨ.ਐਸ.ਐਨ.ਆਈ. ਐਸ. ਪਟਿਆਲਾ, ਸੁਰਿੰਦਰ ਸਿੰਘ ਰਿਟਾਇਰਡ ਚੀਫ ਕੋਚ ਐਨ.ਐਸ.ਐਨ.ਆਈ. ਐਸ. ਪਟਿਆਲਾ, ਹਰਬੰਸ ਸਿੰਘ ਰਿਟਾਇਰਡ ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਕੋਚ ਰੈਫਰੀ, ਸ੍ਰੀਮਤੀ ਪਰਵਿੰਦਰ ਕੌਰ ਸੀ.ਆਰ.ਪੀ.ਐਫ ਸੈਕੰਡ.ਇਨ ਕਮਾਡੈਂਟ ਅੰਤਰਰਾਸ਼ਟਰੀ ਖਿਡਾਰੀ ਨੇ ਵੀ ਸ਼ਿਰਕਤ ਕੀਤੀ।

ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕਿਆਂ ਵਿੱਚ ਨਾਭਾ ਏ ਦੀ ਟੀਮ ਨੇ ਘਨੌਰ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਅੰਡਰ-17 ਲੜਕਿਆਂ ਵਿੱਚ ਰਾਜਪੁਰਾ ਦੀ ਟੀਮ ਨੇ ਨਾਭਾ ਏ ਦੀ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ। 

ਖੋ-ਖੋ ਅੰਡਰ-14 ਲੜਕੀਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਪਾਤੜਾਂ ਦੀ ਟੀਮ ਨੇ ਦੂਸਰਾ ਸਥਾਨ, ਪਟਿਆਲਾ ਦਿਹਾਤੀ ਅਤੇ ਘਨੌਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਵਿੱਚ ਪਾਤੜਾਂ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਦਿਹਾਤੀ ਦੀ ਟੀਮ ਨੇ ਦੂਸਰਾ ਸਥਾਨ, ਘਨੌਰ ਅਤੇ ਸਨੌਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪਟਿਆਲ਼ਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਘਨੌਰ ਦੀ ਟੀਮ ਨੇ ਦੂਸਰਾ ਸਥਾਨ, ਪਾਤੜਾਂ ਅਤੇ ਸਮਾਣਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਪਾਤੜਾਂ ਦੀ ਟੀਮ ਨੇ ਦੂਸਰਾ ਸਥਾਨ, ਸਨੌਰ ਅਤੇ ਘਨੌਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਫੁੱਟਬਾਲ ਅੰਡਰ-17 ਲੜਕਿਆਂ ਵਿੱਚ ਆਰਮੀ ਫੁੱਟਬਾਲ ਕਲੱਬ ਦੀ ਟੀਮ ਨੇ ਅਜਰਾਵਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਆਜਾਦ ਫੁੱਟਬਾਲ ਕਲੱਬ ਦੀ ਟੀਮ ਨੂੰ ਬਹਾਦਰਗੜ੍ਹ ਦੀ ਟੀਮ ਨੇ 4-2 ਨਾਲ ਹਰਾਇਆ। 

ਬਾਸਕਟਬਾਲ ਅੰਡਰ-17 ਲੜਕਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਪਟਿਆਲਾ ਦੀ ਟੀਮ ਨੇ ਜੀਈਐਮਐਸ ਪਟਿਆਲਾ ਦੀ ਟੀਮ ਨੂੰ 18-7 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪੋਲੋ ਬੀ ਦੀ ਟੀਮ ਨੇ ਗੁਰੂਕੁਲ ਗਲੋਬਲ ਸਕੂਲ ਦੀ ਟੀਮ ਨੂੰ 25-12 ਦੇ ਫਰਕ ਨਾਲ ਹਰਾਇਆ। ਮਲਟੀ ਏ ਦੀ ਟੀਮ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬੀਬੀਪੁਰ ਨੂੰ 21-10 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅੰਡਰ-21 ਲੜਕਿਆਂ ਵਿੱਚ ਮਲਟੀਪਰਪਜ ਸਕੂਲ ਪਟਿਆਲ਼ਾ ਦੀ ਟੀਮ ਨੇ ਪੋਲੋ ਬੀ ਦੀ ਟੀਮ ਨੂੰ 81-69 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਪੀ ਆਈ ਐਸ ਪਟਿਆਲਾ ਦੀ ਟੀਮ ਨੇ ਪੋਲੋ ਏ ਦੀ ਟੀਮ ਨੂੰ 61-39 ਦੇ ਫਰਕ ਨਾਲ ਹਰਾਇਆ।

ਰੈਸਲਿੰਗ ਅੰਡਰ-21 ਲੜਕੇ ਗਰੀਕੋ ਰੋਮਨ ਵੇਟ ਕੈਟਗਿਰੀ 55 ਕਿ.ਗ. ਵਿੱਚ ਨਵੀਨ ਕੁਮਾਰ ਪਟਿਆਲਾ ਨੇ ਪਹਿਲਾ ਸਥਾਨ ਅਤੇ ਸਤਵਿੰਦਰ ਸਿੰਘ ਰਾਜਪੁਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਵੇਟ ਕੈਟਾਗਿਰੀ 72 ਕਿ.ਗ. ਗਰੀਕੋ ਰੋਮਨ ਵਿੱਚ ਹਰਕਰਨ ਨੇ ਪਹਿਲਾ ਅਤੇ ਅਲਬਖਸ਼ ਖਾਨ ਨੇ ਦੂਸਰਾ ਸਥਾਨ ਹਾਸਲ ਕੀਤਾ। ਵੇਟ ਕੈਟਗਿਰੀ 97 ਕਿ.ਗ. ਵਿੱਚ ਪ੍ਰਗਟ ਗੋਰਸੀ ਨੇ ਪਹਿਲਾ ਸਥਾਨ ਅਤੇ ਗੁਰਜੰਟ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।

ਨੈੱਟਬਾਲ ਅੰਡਰ-14 ਲੜਕਿਆਂ ਵਿੱਚ ਤ੍ਰਿਪੜੀ ਦੀ ਟੀਮ ਨੇ ਪਹਿਲਾ ਸਥਾਨ, ਪੋਲੋ ਦੀ ਟੀਮ ਨੇ ਦੂਸਰਾ ਸਥਾਨ, ਨਾਭਾ ਦੀ ਟੀਮ ਨੇ ਤੀਸਰਾ ਸਥਾਨ ਅਤੇ ਪੋਲੋ ਏ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਪੋਲੋ ਦੀ ਟੀਮ ਨੇ ਪਹਿਲਾ ਸਥਾਨ, ਤ੍ਰਿਪੜੀ ਦੀ ਟੀਮ ਨੇ ਦੂਸਰਾ ਸਥਾਨ, ਨਾਭਾ ਦੀ ਟੀਮ ਨੇ ਤੀਸਰਾ ਸਥਾਨ ਅਤੇ ਵਜੀਦਪੁਰ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-21 ਲੜਕਿਆਂ ਵਿੱਚ ਪੋਲੋ ਦੀ ਟੀਮ ਨੇ ਪਹਿਲਾ ਸਥਾਨ, ਪੋਲੋ ਏ ਦੀ ਟੀਮ ਨੇ ਦੂਸਰਾ ਸਥਾਨ, ਤ੍ਰਿਪੜੀ ਦੀ ਟੀਮ ਨੇ ਤੀਜਾ ਸਥਾਨ ਅਤੇ ਪੋਲੋ ਬੀ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। 21-30 ਲੜਕਿਆਂ ਵਿੱਚ ਪੋਲੋ ਦੀ ਟੀਮ ਨੇ ਪਹਿਲਾ ਸਥਾਨ, ਤ੍ਰਿਪੜੀ ਦੀ ਟੀਮ ਨੇ ਦੂਸਰਾ ਸਥਾਨ, ਪੋਲੋ ਏ ਦੀ ਟੀਮ ਨੇ ਤੀਸਰਾ ਸਥਾਨ ਅਤੇ ਮੋਦੀ ਕਾਲਜ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਵਿੱਚ ਤ੍ਰਿਪੜੀ ਦੀ ਟੀਮ ਨੇ ਪਹਿਲਾ ਸਥਾਨ, ਨਾਭਾ ਦੀ ਟੀਮ ਨੇ ਦੂਸਰਾ ਸਥਾਨ, ਪੋਲੋ ਦੀ ਟੀਮ ਨੇ ਤੀਜਾ ਸਥਾਨ ਅਤੇ ਪੋਲੋ ਏ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪੋਲੋ ਦੀ ਟੀਮ ਨੇ ਪਹਿਲਾ ਸਥਾਨ, ਪੋਲੋ ਏ ਦੀ ਟੀਮ ਨੇ ਦੂਸਰਾ ਸਥਾਨ, ਥੂਹੀ ਦੀ ਟੀਮ ਨੇ ਤੀਸਰਾ ਸਥਾਨ ਅਤੇ ਤ੍ਰਿਪੜੀ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਵਿੱਚ ਪੋਲੋ ਦੀ ਟੀਮ ਨੇ ਪਹਿਲਾ ਸਥਾਨ, ਪਾਤੜਾਂ ਦੀ ਟੀਮ ਨੇ ਦੂਸਰਾ ਸਥਾਨ, ਪੋਲੋ ਏ ਦੀ ਟੀਮ ਨੇ ਤੀਸਰਾ ਸਥਾਨ ਅਤੇ ਤ੍ਰਿਪੜੀ ਏ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਮੇਰੀ ਦੁਕਾਨ ਮੇਰੇ ਨਾਮ ਸਕੀਮ ਨੂੰ 100 ਫ਼ੀਸਦੀ ਲਾਗੂ ਕੀਤਾ ਜਾਵੇਗਾ: ਅਨਿਲ ਠਾਕੁਰ

ਪਟਿਆਲਾ:- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਤਹਿਤ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਅਤੇ ਸਟੇਟ ਪ੍ਰੈਜ਼ੀਡੈਂਟ ਟ੍ਰੇਡ ਵਿੰਗ ਦੇ ਚੇਅਰਮੈਨ ਸ੍ਰੀ ਅਨਿਲ ਠਾਕੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ 100 ਫ਼ੀਸਦੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੀਮ ਨੂੰ ਸੁਚੱਜੇ ਢੰਗ...

ਪਟਿਆਲਾ ਦਿਹਾਤੀ ਹਲਕੇ ਵਿੱਚ ਲਗਾਇਆ ਵਿਸ਼ੇਸ਼ ਕੈਂਪ, 83 ਨੌਜਵਾਨਾਂ ਦੀਆਂ ਵੋਟਾਂ ਬਣਾਈਆਂ

ਨੌਜਵਾਨ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ: ਮੁਕਿਲਨ ਆਰ  ਪਟਿਆਲਾ:- ਵਿਧਾਨ ਸਭਾ ਚੋਣ ਹਲਕਾ 110-ਪਟਿਆਲਾ ਦਿਹਾਤੀ ਵਿੱਚ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ 1 ਜਨਵਰੀ 2027 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਗਈਆਂ। ਇਹ ਕੈਂਪ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤ੍ਰਿਪੜੀ ਵਿਖੇ...

ਵਿਜੀਲੈਂਸ ਬਿਉਰੋ ਵਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਚਲਾਈ ਜਾ ਰਹੀ ਹੈ ਮੁਹਿੰਮ

ਦੋਦਾ / ਸ੍ਰੀ ਮੁਕਤਸਰ ਸਾਹਿਬ:- ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਜੀਲੈਂਸ ਵਿਭਾਗ ਵਲੋਂ 1 ਨਵੰਬਰ 2026 ਤੱਕ ਜ਼ਿਲ੍ਹੇ ਵਿੱਚ ਮੁਹਿੰਮ  ਚਲਾਈ ਜਾ ਰਹੀ ਹੈ। ਇਸੇ ਲੜ੍ਹੀ ਤਹਿਤ ਵਿਜੀਲੈਂਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ...

ਬਲਵਿੰਦਰ ਸਿੰਘ ਲਾਡੀ ਨੇ ਪਿੰਡ ਕੋਹਾਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ

ਸ਼੍ਰੀ ਹਰਗੋਬਿੰਦਪੁਰ ਸਾਹਿਬ:- ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਕੋਹਾਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ...

ਕਿਸਾਨ ਮੰਡੀਆਂ ’ਚ 17 ਫੀਸਦੀ ਨਮੀਂ ਵਾਲਾ ਝੋਨਾ ਲਿਆਉਣ ਨੂੰ ਹੀ ਦੇਣ ਤਰਜ਼ੀਹ- ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਫਸਲ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿ ਮੰਡੀਆਂ ਵਿੱਚ 17 ਫੀਸਦੀ ਨਮੀਂ ਵਾਲਾ ਝੋਨਾ ਹੀ ਲਿਆਉਣ ਨੂੰ ਤਰਜ਼ੀਹ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.