Facebook-f Youtube X-twitter

ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਦੇਹਰਾਦੂਨ ਵਿਖੇ ਕਰਵਾਇਆ ਸਮਾਗਮ

ਵੱਖ ਵੱਖ ਸੂਬਿਆਂ ਦੇ ਕਵੀਆਂ ਨੇ ਕੀਤੀ ਸ਼ਮੂਲੀਅਤ

ਪਟਿਆਲਾ:- ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਮਾਗਮਾਂ ਦੀ ਲੜੀ ਤਹਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ) ਦੇਹਰਾਦੂਨ ਵਿਖੇ ਭਾਈ ਵੀਰ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਾਹਿਤ ਗੌਰਵ ਪ੍ਰੇਮ ਸਾਹਿਲ ਦੇਹਰਾਦੂਨ ਤੇ ਪ੍ਰੋ. ਸੁਦਰਸ਼ਨ ਗਾਸੋ ਅੰਬਾਲਾ ਨੇ ਕੀਤੀ। ਵੱਖ-ਵੱਖ ਸੂਬਿਆਂ ਤੋਂ ਪੁੱਜੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਸ੍ਰੀ ਸਾਹਿਬ ਦੇ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਡਾ. ਸੰਦੀਪ ਸ਼ਰਮਾ ਲੁਧਿਆਣਾ ਨੇ ਭਾਵਪੂਰਤ ਕਵਿਤਾ ‘ਪਿਤਾ’ ਨਾਲ ਕੀਤੀ। ਫਿਰ ਅਵਤਾਰਜੀਤ ਸਿੰਘ ਪਟਿਆਲਾ ਨੇ ‘ਅਸੀਂ ਜੋ ਵੀ ਲਿਖਦੇ ਹਾਂ ਫ਼ਰਜ਼ ਜ਼ਰੂਰੀ ਲਈ..’ ਗੀਤ ਤੁਰੰਨਮ ’ਚ ਗਾ ਕੇ ਲਿਖਾਰੀਆਂ ਨੂੰ ਆਪਣੇ ਫ਼ਰਜ਼ ਪਹਿਚਾਨਣ ਦਾ ਹਲੂਣਾ ਦਿੱਤਾ। ਬਲਵਿੰਦਰ ਸੰਧੂ ਪਟਿਆਲਾ ਨੇ ‘ਦਸਵੰਧ’, ‘ਦਿਲਗੀਰੀ’ ਤੇ ‘ਅਗਨ ਜਾਂ ਜਲ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ। ਮਨਜੀਤ ਪੁਰੀ ਫ਼ਰੀਦਕੋਟ ਨੇ ‘ਸਾਡੇ ਸਮਿਆਂ ਵਿੱਚ..’ ਗਜ਼ਲ ਰਾਹੀਂ ਅਜੋਕੇ ਦੌਰ ਦੇ ਸਮਾਜਿਕ-ਰਾਜਨੀਤਿਕ ਹਾਲਾਤ ’ਤੇ ਵਿਅੰਗ ਕੀਤੇ। ਤਰਸੇਮ ਬਰਨਾਲਾ ਨੇ ‘ਦੁੱਖ ਦੇ ਦਾਸ’ ਰਾਹੀਂ ਤਕਨੀਕੀ ਖੋਜਾਂ ਸਦਕਾ ਬਦਲ ਰਹੇ ਸਮਾਜ ਦੀ ਤਰਾਸਦੀ ਬਿਆਨ ਕੀਤੀ। ਗੁਰਚਰਨ ਸਿੰਘ ਜੋਗੀ ਅੰਬਾਲਾ ਨੇ ‘ਕੋਈ ਤਾਂ ਗੱਲ ਕਰੇ..’ ਕਵਿਤਾ ਰਾਹੀਂ ਸਾਂਝੇ ਪੰਜਾਬ ਦੀ ਬਾਤ ਪਾਈ। ਸ. ਜਸਵੰਤ ਸਿੰਘ ਜ਼ਫ਼ਰ ਨੇ ਚਾਲੀ ਮੁਕਤਿਆਂ ਬਾਰੇ ਕਵਿਤਾ ‘ਆਤਮਾ’ ਤੇ ‘ਭਾਈ ਕਨਈਆ’ ਕਵਿਤਾਵਾਂ ਰਾਹੀਂ ਕੁਰਬਾਨੀ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਡਾ. ਅਜੀਤਪਾਲ ਜਟਾਣਾ ਮੋਗਾ ਨੇ ਗਜ਼ਲ ‘ਗੀਤ ਫੁੱਟ ਪੈਣਗੇ…’ ਤੁਰੰਨਮ ਗਾ ਕੇ ਮਾਹੌਲ ਨੂੰ ਨਵੀਂ ਰੰਗਤ ਦਿੱਤੀ। ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ ਨੇ ‘ਅੱਖਾਂ ’ਚ ਵੇਖਿਆ ਮੈਂ..’ ਗਜ਼ਲ ਤੇ ਟੱਪੇ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਗੁਰਪ੍ਰੀਤ ਮਾਨਸਾ ਨੇ ਆਪਣੀ ਕਵਿਤਾ ‘ਮਾਂ ਦਾ ਜਾਣਾ’ ਰਾਹੀਂ ਮਾਹੌਲ ਨੂੰ ਕਰੁਣਾਮਈ ਬਣਾ ਦਿੱਤਾ। ਰਾਜੇਸ਼ ਅਨੰਦ ਆਸੀਰ ਦੇਹਰਾਦੂਨ ਨੇ ‘ਕਰਾਰ’ ਤੇ ‘ਇਸ਼ਕ ਦੀ ਰਹਿਬਰੀ’ ਗਜ਼ਲਾਂ ਨਾਲ ਕਵੀ ਦਰਬਾਰ ਨੂੰ ਮੁਹੱਬਤੀ ਰੰਗ ਦਿੱਤਾ। ਪ੍ਰੋ. ਗੁਰਪ੍ਰੀਤ ਕੌਰ ਅੰਬਾਲਾ ਨੇ ‘ਬੋਲਣ ਦਾ ਫਾਇਦਾ ਕੀ ਹੈ..’ ਤੇ ‘ਮਹਾਂਨਗਰ’ ਕਵਿਤਾਵਾਂ ਰਾਹੀਂ ਸ਼ਹਿਰੀਕਰਨ ’ਤੇ ਵਿਅੰਗ ਕੀਤਾ। ਅੰਬਰ ਖਰਬੰਦਾ ਨੇ ‘ਜਿਸ ਵੇਲੇ ਖੁੱਲ੍ਹ ਜਾਂਦੀ ਏ ਅੱਖ..’ ਗਜ਼ਲ ਨਾਲ ਹਾਜ਼ਰੀ ਲਵਾਈ। ਸੰਤੋਖ ਸੁੱਖੀ ਨੇ ‘ਸੋਹਣੀ’ ਕਵਿਤਾ ਰਾਹੀਂ ਹੁਸਨ ਦੇ ਵੱਖ-ਵੱਖ ਰੂਪਾਂ ਦਾ ਬਿਆਨ ਕੀਤਾ। ਦੀਪਕ ਅਰੋੜਾ ਨੇ ‘ਬਾਪੂ’ ਕਵਿਤਾ ਰਾਹੀਂ ਪਿਤਾ ਦੀ ਅਹਿਮੀਅਤ ਦਰਸਾਈ। ਕੁਮਾਰ ਜਗਦੇਵ ਬਰਾੜ ਨੇ ‘ਬੁੱਲਿਆ’ ਰਾਹੀਂ ਭਰਵੀਂ ਹਾਜ਼ਰੀ ਲਵਾਈ। ਪ੍ਰੇਮ ਸਾਹਿਲ ਦੇਹਰਾਦੂਨ ਨੇ ‘ਉੱਠ ਖੋਲ੍ਹ ਬੂਹਾ ਮੁਹੱਬਤ ਆਈ ਦਰ ’ਤੇ..’ ਗਜ਼ਲ ਰਾਹੀਂ ਪਿਆਰ ਦਾ ਪੈਗਾਮ ਦਿੱਤਾ। ਪ੍ਰੋ. ਸੁਦਰਸ਼ਨ ਗਾਸੋ ਨੇ ‘ਰਾਜਾ ਓਹ ਹੁੰਦਾ ਹੈ..’ ਨਜ਼ਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਅਕੀਦਤ ਪੇਸ਼ ਕੀਤੀ। ਦਰਸ਼ਨ ਬੁੱਟਰ ਨਾਭਾ ਨੇ ਆਪਣੀਆਂ ਕਵਿਤਾਵਾਂ ‘ਪੰਜਾਬ, ਪੰਜਾਬੀ ਤੇ ਮਾਂ’ ਤੇ ‘ਸੰਵਾਦ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਬਾਖ਼ੂਬੀ ਕੀਤਾ। ਡਾ. ਬਲਵੀਰ ਸਿੰਘ ਸਾਹਿਤ ਸਦਨ ਦੇਹਰਾਦੂਨ ਦੇ ਸਹਿਯੋਗ ਨਾਲ ਕਰਵਾਏ ਇਸ ਕਵੀ ਦਰਬਾਰ ਦੇ ਅਖ਼ੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਸਾਰੇ ਕਵੀਆਂ ਨੂੰ ਵਿਭਾਗੀ ਸ਼ਾਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਹਰਪ੍ਰੀਤ ਸਿੰਘ, ਸਾਹਿਤ ਕੇਂਦਰ ਦੇ ਇੰਚਾਰਜ਼ ਡਾ. ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।

ਤਸਵੀਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਦੇਹਰਾਦੂਨ ਵਿਖੇ ਕਰਵਾਏ ਗਏ ਕਵੀ ਦਰਬਾਰ ’ਚ ਸ਼ਮੂਲੀਅਤ ਕਰਨ ਵਾਲੇ ਕਵੀ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨਾਲ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਮੇਰੀ ਦੁਕਾਨ ਮੇਰੇ ਨਾਮ ਸਕੀਮ ਨੂੰ 100 ਫ਼ੀਸਦੀ ਲਾਗੂ ਕੀਤਾ ਜਾਵੇਗਾ: ਅਨਿਲ ਠਾਕੁਰ

ਪਟਿਆਲਾ:- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਤਹਿਤ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਅਤੇ ਸਟੇਟ ਪ੍ਰੈਜ਼ੀਡੈਂਟ ਟ੍ਰੇਡ ਵਿੰਗ ਦੇ ਚੇਅਰਮੈਨ ਸ੍ਰੀ ਅਨਿਲ ਠਾਕੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ 100 ਫ਼ੀਸਦੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੀਮ ਨੂੰ ਸੁਚੱਜੇ ਢੰਗ...

ਪਟਿਆਲਾ ਦਿਹਾਤੀ ਹਲਕੇ ਵਿੱਚ ਲਗਾਇਆ ਵਿਸ਼ੇਸ਼ ਕੈਂਪ, 83 ਨੌਜਵਾਨਾਂ ਦੀਆਂ ਵੋਟਾਂ ਬਣਾਈਆਂ

ਨੌਜਵਾਨ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ: ਮੁਕਿਲਨ ਆਰ  ਪਟਿਆਲਾ:- ਵਿਧਾਨ ਸਭਾ ਚੋਣ ਹਲਕਾ 110-ਪਟਿਆਲਾ ਦਿਹਾਤੀ ਵਿੱਚ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ 1 ਜਨਵਰੀ 2027 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਗਈਆਂ। ਇਹ ਕੈਂਪ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤ੍ਰਿਪੜੀ ਵਿਖੇ...

ਵਿਜੀਲੈਂਸ ਬਿਉਰੋ ਵਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਚਲਾਈ ਜਾ ਰਹੀ ਹੈ ਮੁਹਿੰਮ

ਦੋਦਾ / ਸ੍ਰੀ ਮੁਕਤਸਰ ਸਾਹਿਬ:- ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਜੀਲੈਂਸ ਵਿਭਾਗ ਵਲੋਂ 1 ਨਵੰਬਰ 2026 ਤੱਕ ਜ਼ਿਲ੍ਹੇ ਵਿੱਚ ਮੁਹਿੰਮ  ਚਲਾਈ ਜਾ ਰਹੀ ਹੈ। ਇਸੇ ਲੜ੍ਹੀ ਤਹਿਤ ਵਿਜੀਲੈਂਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ...

ਬਲਵਿੰਦਰ ਸਿੰਘ ਲਾਡੀ ਨੇ ਪਿੰਡ ਕੋਹਾਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ

ਸ਼੍ਰੀ ਹਰਗੋਬਿੰਦਪੁਰ ਸਾਹਿਬ:- ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਕੋਹਾਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ...

ਕਿਸਾਨ ਮੰਡੀਆਂ ’ਚ 17 ਫੀਸਦੀ ਨਮੀਂ ਵਾਲਾ ਝੋਨਾ ਲਿਆਉਣ ਨੂੰ ਹੀ ਦੇਣ ਤਰਜ਼ੀਹ- ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਫਸਲ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿ ਮੰਡੀਆਂ ਵਿੱਚ 17 ਫੀਸਦੀ ਨਮੀਂ ਵਾਲਾ ਝੋਨਾ ਹੀ ਲਿਆਉਣ ਨੂੰ ਤਰਜ਼ੀਹ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.