ਬਟਾਲਾ:- ਸਥਾਨਿਕ ਪੀਐਮ ਸ਼੍ਰੀ ਸਰਕਾਰੀ ਗ੍ਰਲਜ ਸੀਨੀ. ਸੈਕੰ. ਸਕੂਲ ਗਾਂਧੀ ਕੈਂਪ ਵਿਖੇ ਪ੍ਰਿੰਸੀਪਲ ਤੇਜਿੰਦਰ ਕੌਰ ਦੀ ਅਗਵਾਈ ‘ਚ 2-ਰੋਜ਼ਾ ਕੈਂਪ ਸਕੂਲ ਆਫਤ ਪ੍ਰਬੰਧਕ ਯੋਜਨਾ ਵਿਸ਼ੇ ‘ਤੇ ਕੈਂਪ ਲਗਾਇਆ। ਜਿਸ ਵਿਚ ਰਿਸੋਰਸ ਪਰਸਨ ਵਜੋਂ ਸਿਵਲ ਡਿਫੈਂਸ ਦੇ ਹਰਬਖਸ਼ ਸਿੰਘ ਤੇ ਮਨਿੰਦਰ ਕੌਰ ਸਮੇਤ ਅਧਿਆਪਕ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ।
ਸ਼ੁਰੂਆਤ ਵਿਚ ਵਿਸ਼ਵ ਮੁਢੱਲੀ ਸਹਾਇਤਾ ਦੇ ਬਾਨੀ ਭਾਈ ਘਨੱਈਆ ਜੀ ਦੇ 308ਵੇਂ ਪ੍ਰਲੋਕ ਗਮਨ ਦਿਵਸ (ਮਲ੍ਹਮ ਪੱਟੀ ਦਿਵਸ) ਮੌਕੇ ਤੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਤੇ ਬੀਬੀ ਜੋਗਿੰਦਰ ਕੌਰ ਕੋਹਲੀ ਮੁੰਬਈ ਦੇ ਜੀਵਨ ਤੇ ਸੇਵਾਵਾ ਬਾਰੇ ਦਸਿਆ ਤੇ ਦੇਸ਼ ਦੀ ਸੇਵਾ ਕਰਨ ਲਈ ਸਿਵਲ ਡਿਫੈਂਸ ਵਲੰਟੀਅਰ ਬਨਣ ਲਈ ਪ੍ਰੇਰਤ ਕੀਤਾ। ਇਸ ਬਾਅਦ ਵਿਚ ਸਕੂਲ ਆਫਤ ਪ੍ਰਬੰਧਕ ਯੋਜਨਾ ਵਿਸ਼ੇ ‘ਤੇ ਜਾਣਕਾਰੀ ਦਿੱਤੀ ਗਈ ਕਿ ਕੋਈ ਵੀ ਘਟਨਾ ਜਾਂ ਦੁਰਘਟਨਾ ਕਦੇ ਵੀ ਦਸ ਕੇ ਨਹੀ ਆਉਂਦੀ ਪਰ ਪਹਿਲਾਂ ਸਿੱਖਿਅਤ ਹੋ ਕੇ ਹੀ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ ।ਜਿਸ ਵਿਚ ਸਿਵਲ ਡਿਫੈਂਸ ਦੇ ਉਦੇਸ਼, ਕੁਦਰਤੀ ਤੇ ਗੈਰ ਕੁਦਰਤੀ ਆਫਤਾਂ, ਡੀ.ਆਰ.ਐਸ, ਭੁਚਾਲ, ਲਿਫਟਿੰਗ-ਸ਼ਿਫਟਿੰਗ, ਮੁਢੱਲੀ ਅੱਗ ਸੁਰੱਖਿਆ ਬਾਰੇ, ਅੱਗ ਬੂਝਾਊ ਯੰਤਰ ਏਬੀਸੀ-ਪਾਸ, ਆਰਏਸੀਈ, ਫਸਟ ਏਡਰ/ਬਾਕਸ, ਐਲਪੀਜੀ, ਜਾਨਵਰ ਦੇ ਕੱਟਣਾ, ਸਹਾਇਤਾ ਨੰਬਰ 112, ਵਿਸ਼ਿਆਂ ‘ਤੇ ਜਾਗਰੂਕ ਕਰਦੇ ਹੋਏ ਅਭਿਆਸ ਕਰਵਾਇਆ। ਇਸੇ ਦੌਰਾਨ ਸਵਾਲ ਜਵਾਬ ਦਾ ਵੀ ਸ਼ੈਸ਼ਨ ਹੋਇਆ।
ਆਖਰ ਵਿਚ ਪ੍ਰਿੰਸੀਪਲ ਤੇ ਸਮੂਹ ਸਟਾਫ ਵਲੋ ਸਨਮਾਨ ਚਿੰਨ੍ਹ ਦੇਂਦੇ ਹੋਏ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕਾ ਪਰਦੀਪ ਕੌਰ, ਡਾ. ਸਤਿੰਦਰਜੀਤ ਕੌਰ, ਪ੍ਰੋਮਿਲਾ, ਨੀਟਾ ਭਾਟੀਆ, ਇੰਦੂ ਬਾਲਾ, ਜਤਿੰਦਰ ਕੌਰ, ਨਵਨੀਤ ਕੌਰ, ਚੰਦਨਪ੍ਰੀਤ, ਸਰਬਜੀਤ ਕੌਰ, ਗੁਰਜੀਤ ਕੌਰ, ਸ਼ਿਵਾਨੀ ਪੁਰੀ, ਜਗਮਨਜੀਤ ਕੌਰ, ਆਦਿ ਵੀ ਹਾਜ਼ਰ ਸਨ।